Image default
ਤਾਜਾ ਖਬਰਾਂ

ਤਪ ਰਿਹਾ ਪੰਜਾਬ, 46 ਡਿਗਰੀ ਦੇ ਪਾਰ ਪਹੁੰਚਿਆ ਪਾਰਾ, ਹੀਟ ਵੇਵ ਲਈ ਆਰੇਂਜ ਅਲਰਟ ਜਾਰੀ

ਤਪ ਰਿਹਾ ਪੰਜਾਬ, 46 ਡਿਗਰੀ ਦੇ ਪਾਰ ਪਹੁੰਚਿਆ ਪਾਰਾ, ਹੀਟ ਵੇਵ ਲਈ ਆਰੇਂਜ ਅਲਰਟ ਜਾਰੀ

 

 

ਚੰਡੀਗੜ੍ਹ, 18 ਮਈ (ਡੇਲੀ ਪੋਸਟ ਪੰਜਾਬੀ)- ਪੂਰਾ ਪੰਜਾਬ ਤਪ ਰਿਹਾ ਹੈ ਤੇ ਪਾਰਾ 46 ਡਿਗਰੀ ਦੇ ਪਾਰ ਪਹੁੰਚ ਗਿਆ ਹੈ। ਇਸ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸ਼ੁੱਕਰਵਾਰ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਹਾ। ਹੀਟ ਵੇਵ ਦੇ ਪ੍ਰਭਾਵ ਵਿਚ ਲੋਕ ਘਰਾਂ ਤੇ ਦਫਤਰਾਂ ਦੇ ਅੰਦਰ ਹੀ ਰਹੇ।

Advertisement

ਮੌਸਮ ਵਿਭਾਗ ਮੁਤਾਬਕ 21 ਮਈ ਤੱਕ ਲਗਾਤਾਰ ਹੀਟ ਵੇਵ ਦਾ ਪ੍ਰਭਾਵ ਰਹੇਗਾ ਤੇ ਤਾਪਮਾਨ ਵਿਚ ਵਾਧਾ ਦਰਜ ਹੋਵੇਗਾ। ਬੀਤੀ ਸ਼ਾਮ ਪੰਜਾਬ ਦੇ ਲੁਧਿਆਣਾ ਵਿਚ ਸਮਰਾਲਾ ਦਾ ਤਾਪਮਾਨ ਪੰਜਾਬ ਵਿਚ ਸਭ ਤੋਂ ਵਧ ਰਿਹਾ ਹੈ। ਇਥੇ ਪਾਰਾ 46.3 ਡਿਗਰੀ ਤੱਕ ਪਹੁੰਚ ਗਿਆ। ਦੂਜੇ ਪਾਸੇ ਪਠਾਨਕੋਟ ਵਿਚ ਤਾਪਮਾਨ 45.1 ਡਿਗਰੀ ਦਰਜ ਕੀਤਾ ਗਿਆ। ਹੀਟ ਵੇਵ ਦੇ ਚੱਲਦੇ ਅੱਜ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 45 ਪਾਰ ਕਰ ਜਾਵੇਗਾ।

ਮੌਸਮ ਵਿਭਾਗ ਵੱਲੋਂ ਹੀਟ ਵੇਵ ਕਾਰਨ ਆਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਜੋ ਆਉਣ ਵਾਲੇ 5 ਦਿਨਾਂ ਤੋਂ ਵੱਧ ਰਹਿਣ ਦਾ ਅਨੁਮਾਨ ਹੈ। ਜਲੰਧਰ ਦਾ ਤਾਪਮਾਨ 44 ਡਿਗਰੀ ਦੇ ਕਰੀਬ ਰਹਿਣ ਦਾ ਅਨੁਮਾਨ ਹੈ। ਆਸਮਾਨ ਸਾਫ ਰਹੇਗਾ ਤੇ ਹੀਟ ਵੇਵ ਦੇ ਚੱਲਦੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

Related posts

ਪੰਜਾਬ ‘ਚ ਕਦੋਂ ਪਹੁੰਚੇਗੀ ਮਾਨਸੂਨ? ਬਾਰਸ਼ ਲਈ ਹੋ ਜਾਓ ਤਿਆਰ, ਮੌਸਮ ਵਿਭਾਗ ਨੇ ਕੀਤਾ ਸਪਸ਼ਟ

punjabdiary

ਮਹਿੰਗਾਈ ਤੋਂ ਰਾਹਤ, 31 ਰੁਪਏ ਸਸਤਾ ਹੋਇਆ LPG ਸਿਲੰਡਰ, ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ

punjabdiary

Big News- ਕਿਸਾਨਾਂ ਦੇ ਬੈਂਕ ਖਾਤਿਆਂ ‘ਚ ਸਬਸਿਡੀ ਦੀ ਰਾਸ਼ੀ ਸਿੱਧੇ ਤੌਰ ਤੇ ਹੋਵੇਗੀ ਟ੍ਰਾਸਫਰ

punjabdiary

Leave a Comment