‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਨਿਰਮਾਤਾ ਅਸਿਤ ਮੋਦੀ ‘ਤੇ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ
ਮੁੰਬਈ, 20 ਜੂਨ (ਨਿਊਜ 18)- ਤਾਰਕ ਮਹਿਤਾ ਕਾ ਉਲਟਾ ਚਸ਼ਮਾ’ (Taarak mehta ka ooltah chashmah) ਸ਼ੋਅ ਦੇ ਨਿਰਮਾਤਾ ਅਸਿਤ ਮੋਦੀ ਉਤੇ ਪਿਛਲੇ ਦਿਨੀਂ ਯੌਨ ਸ਼ੋਸ਼ਣ ਦੇ ਦੋਸ਼ ਲੱਗੇ ਸਨ। ਹੁਣ ਇਸ ਮਾਮਲੇ ਵਿੱਚ ਅਸਿਤ ਮੋਦੀ (asit modi) ਅਤੇ ਦੋ ਹੋਰਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।
ਸ਼ੋਅ ਵਿਚ ‘ਮਿਸਿਜ਼ ਸੋਢੀ’ ਦਾ ਕਿਰਦਾਰ ਨਿਭਾਉਣ ਵਾਲੀ ਜੈਨੀਫਰ ਮਿਸਤਰੀ (Jennifer Mistry) ਨੇ ਨਿਰਮਾਤਾ ‘ਤੇ ਜਿਨਸੀ ਸ਼ੋਸ਼ਣ (FIR on Asit Modi) ਦਾ ਦੋਸ਼ ਲਗਾਇਆ ਹੈ। ਅਸਿਤ ਦੇ ਨਾਲ-ਨਾਲ ਜੈਨੀਫਰ ਨੇ ਸ਼ੋਅ ਦੇ ਐਗਜ਼ੀਕਿਊਟਿਵ ਪ੍ਰੋਡਿਊਸਰ ਜਤਿਨ ਬਜਾਜ ਅਤੇ ਆਪਰੇਸ਼ਨ ਹੈੱਡ ਸੋਹੇਲ ਰਮਾਨੀ ਦੇ ਖਿਲਾਫ ਸ਼ਿਕਾਇਤ ਕੀਤੀ ਸੀ ਅਤੇ ਹੁਣ ਇਸ ਮਾਮਲੇ ‘ਚ ਤਿੰਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਮੁੰਬਈ ਪੁਲਿਸ ਦੁਆਰਾ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਨਿਰਮਾਤਾ ਅਸਿਤ ਮੋਦੀ, ਆਪਰੇਸ਼ਨ ਹੈੱਡ ਸੋਹੇਲ ਰਮਾਨੀ ਅਤੇ ਕਾਰਜਕਾਰੀ ਨਿਰਮਾਤਾ ਜਤਿਨ ਬਜਾਜ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ।
ਇਹ ਮਾਮਲਾ ਸ਼ੋਅ ਦੇ ਕਲਾਕਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਆਈਪੀਸੀ ਦੀ ਧਾਰਾ 354 ਅਤੇ 509 ਦੇ ਤਹਿਤ ਦਰਜ ਕੀਤਾ ਗਿਆ ਹੈ। ਫਿਲਹਾਲ ਇਸ ਮਾਮਲੇ ‘ਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਜੈਨੀਫਰ ਮਿਸਤਰੀ ਨੇ ਅਸਿਤ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਅਤੇ ਸੋਸ਼ਲ ਸਾਈਟ ‘ਤੇ ਵੀਡੀਓ ਰਾਹੀਂ ਆਪਣੀ ਗੱਲ ਸਾਂਝੀ ਕੀਤੀ।