Image default
ਤਾਜਾ ਖਬਰਾਂ

ਤਿੰਨ ਰੋਜ਼ਾ ਸ਼ਖਸ਼ੀਅਤ ਉਸਾਰੀ ਕੈਂਪ ਦੌਰਾਨ ਸਚਿਆਰ ਜੀਵਨ ਸਬੰਧੀ ਹੋਈਆਂ ਵਿਚਾਰਾਂ

ਤਿੰਨ ਰੋਜ਼ਾ ਸ਼ਖਸ਼ੀਅਤ ਉਸਾਰੀ ਕੈਂਪ ਦੌਰਾਨ ਸਚਿਆਰ ਜੀਵਨ ਸਬੰਧੀ ਹੋਈਆਂ ਵਿਚਾਰਾਂ

 

ਇਤਿਹਾਸ ਤੋਂ ਪ੍ਰੇਰਨਾ, ਅਗਵਾਈ ਅਤੇ ਪ੍ਰਚੱਲਿਤ ਸੱਭਿਆਚਾਰ ਤੋਂ ਕੀਤਾ ਸਾਵਧਾਨ!

 

Advertisement

ਕੋਟਕਪੂਰਾ, 3 ਮਾਰਚ :- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਨਾਨਕਸਰ ਖੇਤਰ ਕੋਟਕਪੂਰਾ ਵਲੋਂ ਯੂਨਿਟ ਕੋਆਰਡੀਨੇਟਰ ਸੁਖਦੇਵ ਸਿੰਘ ਦੀ ਅਗਵਾਈ ਹੇਠ ਐੱਨਆਰਆਈ ਵੀਰਾਂ ਅਤੇ ਹੋਰ ਦਾਨੀ ਸੱਜਣਾ ਦੇ ਸਹਿਯੋਗ ਨਾਲ ਆਦਰਸ਼ ਸਮਾਜ ਦੀ ਸਿਰਜਨਾ ਤਹਿਤ ਲਾਏ ਗਏ ਤਿੰਨ ਰੋਜਾ (ਦਿਨ-ਰਾਤ) ਨੌਵੀਂ ਜਮਾਤ ਤੋਂ ਉਪਰਲੀਆਂ ਜਮਾਤਾਂ ਦੇ ਵਿਦਿਆਰਥੀਆਂ (ਲੜਕੇ/ਲੜਕੀਆਂ) ਦੇ ਸ਼ਖਸ਼ੀਅਤ ਉਸਾਰੀ ਕੈਂਪ ’ਚ ਤੀਜੇ ਦਿਨ 112 ਵਿਦਿਆਰਥੀਆਂ ਨੇ ਭਾਗ ਲਿਆ। ਜਿਸ ’ਚ ਕੈਂਪ ਦੇ ਤੀਜੇ ਦਿਨ ਗੁਰਚਰਨ ਸਿੰਘ ਖੇਤਰ ਪ੍ਰਧਾਨ ਜੈਤੋ ਨੇ ਸਲਾਈਡ ਸ਼ੋਅ ਰਾਹੀਂ ਸੱਭਿਆਚਾਰ ਅਤੇ ਆਚਰਣ ਉਸਾਰੀ ਵਿਸ਼ੇ ’ਤੇ ਇਤਿਹਾਸ ਤੋਂ ਪ੍ਰੇਰਨਾ, ਅਗਵਾਈ ਅਤੇ ਪ੍ਰਚੱਲਿਤ ਸੱਭਿਆਚਾਰ ਤੋਂ ਚੇਤੰਨ ਰਹਿ ਕੇ ਆਪਣੀਆਂ ਜਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ। ਕੁਲ ਤਿੰਨਾਂ ਦਿਨਾਂ ’ਚ ਡਾ. ਅਵੀਨਿੰਦਰਪਾਲ ਸਿੰਘ ਨੇ ਸਚਿਆਰ ਜੀਵਨ ਜੁਗਤ, ਰਮਨਦੀਪ ਸਿੰਘ ਮੁਕਤਸਰ ਨੇ ‘ਆਪਨੜੇ ਗਿਰੀਵਾਨ ਮੇਂ’, ਡਾ. ਕੁਲਵੀਰ ਸਿੰਘ ਕੋਹਾਰਵਾਲਾ ਨੇ ਪੜਾਈ ਦੀ ਮਹੱਤਤਾ, ਗੁਰਵਿੰਦਰ ਸਿੰਘ ਸਿਵੀਆਂ ਨੇ ਐਕਟੀਵਿਟੀ ਅਤੇ ਖੇਡਾਂ ਰਾਹੀਂ, ਭੈਣ ਗੁਰਲੀਨ ਕੌਰ ਨੇ ਆਤਮ ਚੀਨਣ ਵਿਸ਼ਿਆਂ ਰਾਹੀਂ ਸਹਿਜ, ਇਕਾਗਰਤਾ, ਆਪਸੀ ਮਿਲਵਰਤਨ ਅਨੇਕਾਂ ਗੁਣ ਸਾਂਝੇ ਕੀਤੇ। ਕਵੀਸ਼ਰੀ ਰਾਹੀਂ ਹਰਪ੍ਰਤੀਕ ਸਿੰਘ ਜੈਤੋ ਅਤੇ ਰਣਜੀਤ ਸਿੰਘ ਖੱਚੜਾ ਪ੍ਰਧਾਨ ਨੇ ਦਸਾਂ ਗੁਰੂਆਂ ਦੀ ਸਿਫਤ ਦੀ ਸਾਂਝ ਪਾਈ। ਨਵਨੀਤ ਸਿੰਘ ਜ਼ੋਨਲ ਸਕੱਤਰ ਸਮੇਤ ਰਣਜੀਤ ਸਿੰਘ ਵਾੜਾਦਰਾਕਾ, ਪਰਮਜੀਤ ਸਿੰਘ, ਰਾਜਵੀਰ ਸਿੰਘ ਸੰਧਵਾਂ, ਮਲਕੀਤ ਸਿੰਘ, ਹਰਪ੍ਰੀਤ ਸਿੰਘ ਅਤੇ ਚਮਕੌਰ ਸਿੰਘ ਖੇਤਰ ਪ੍ਰਧਾਨ ਦਾ ਵਿਸ਼ੇਸ਼ ਯੋਗਦਾਨ ਰਿਹਾ। ਕੈਂਪ ਦੌਰਾਨ ਵੀਡੀਓ ਕਲਿੱਪ ਅਤੇ ਜਨਮ ਤੁਮਾਰੇ ਲੇਖੇ’ ਫਿਲਮ ਦਿਖਾਈ ਗਈ। ਕੈਂਪ ਸਬੰਧੀ ਪਿੰਡ ਵਾਸੀਆਂ, ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸਮੁੱਚੀ ਟੀਮ ਵਲੋਂ ਕੀਤੇ ਜਾ ਰਹੇ ਕਾਰਜਾਂ ਦਾ ਸਵਾਗਤ ਕਰਦਿਆਂ ਲਗਾਤਾਰ ਹਰ ਸਾਲ ਕੈਂਪ ਲਾਉਣ ਲਈ ਕਿਹਾ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਕੋਟਕਪੂਰਾ ਦੇ ਕਾਰਜਾਂ ਦੀ ਖੂਬ ਪ੍ਰਸੰਸਾ ਕੀਤੀ। ਲੜਕੀਆਂ ਦੀ ਰਿਹਾਇਸ਼ ਪਿੰਡ ਵਿੱਚ ਅਤੇ ਲੜਕਿਆਂ ਦੀ ਰਿਹਾਇਸ਼ ਗੁਰਦੁਆਰਾ ਸਾਹਿਬ ਵਿਖੇ ਰੱਖੀ ਗਈ। ਉਕਤ ਜਾਣਕਾਰੀ ਜਗਮੋਹਨ ਸਿੰਘ ਖੇਤਰ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਕੋਟਕਪੂਰਾ ਅਤੇ ਸਤਨਾਮ ਸਿੰਘ ਕੈਂਪ ਕੋਆਰਡੀਨੇਟਰ ਨੇ ਦਿੱਤੀ।

   

 

Advertisement

Related posts

UP Elections 2022: ਪਿਤਾ ਤੋਂ ਵਿਰਾਸਤ ‘ਚ ਮਿਲੀ ਇਹਨਾਂ ਨੂੰ ਰਾਜਨੀਤੀ

Balwinder hali

ਮੈਗਾ ਨਿਲਾਮੀ ਤੋਂ ਪਹਿਲਾਂ ਕਿਹੜੇ-ਕਿਹੜੇ ਖਿਡਾਰੀ ਰੱਖੇ ਗਏ ਸਨ, ਵੇਖੋ ਸਾਰੀਆਂ ਟੀਮਾਂ ਦੀ ਸੂਚੀ

Balwinder hali

Breaking-ਬਾਬਾ ਫ਼ਰੀਦ ਪਬਲਿਕ ਸਕੂਲ ਦੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ।

punjabdiary

Leave a Comment