Image default
ਅਪਰਾਧ

ਤੂਫ਼ਾਨ ਦੀ ਕਵਰੇਜ਼ ਕਰਨ ਵਾਲੇ ਪੱਤਰਕਾਰ ਨੂੰ 20 ਸਾਲ ਦੀ ਸਜ਼ਾ

ਤੂਫ਼ਾਨ ਦੀ ਕਵਰੇਜ਼ ਕਰਨ ਵਾਲੇ ਪੱਤਰਕਾਰ ਨੂੰ 20 ਸਾਲ ਦੀ ਸਜ਼ਾ

 

 

 

Advertisement

 

ਮਿਆਂਮਾਰ, 8 ਸਤੰਬਰ (ਰੋਜਾਨਾ ਸਪੋਕਸਮੈਨ)- ਮਿਆਂਮਾਰ ਦੀ ਇੱਕ ਅਦਾਲਤ ਨੇ ਇੱਕ ‘ਭੂਮੀਗਤ ਨਿਊਜ਼ ਏਜੰਸੀ’ ਦੇ ਫੋਟੋ ਪੱਤਰਕਾਰ ਨੂੰ ਮਈ ਵਿਚ ਆਏ ਘਾਤਕ ਤੂਫ਼ਾਨ ਦੀ ਕਵਰੇਜ ਕਰਨ ਲਈ 20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਮੀਡੀਆ ਸੰਗਠਨ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਸਜ਼ਾ ਆਜ਼ਾਦ ਆਨਲਾਈਨ ਨਿਊਜ਼ ਸਰਵਿਸ ‘ਮਿਆਂਮਾਰ ਨਾਓ’ ਲਈ ਕੰਮ ਕਰ ਰਹੇ ਫੋਟੋ ਪੱਤਰਕਾਰ ਸਾਈ ਜ਼ੌ ਥਾਈਕੇ ਨੂੰ ਦਿੱਤੀ ਗਈ ਹੈ। ਇਹ ਨਿਊਜ਼ ਸਰਵਿਸ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਨਹੀਂ ਹੈ।

ਫਰਵਰੀ 2021 ਵਿਚ ਫੌਜ ਵੱਲੋਂ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਦਾ ਤਖ਼ਤਾ ਪਲਟਣ ਤੋਂ ਬਾਅਦ ਹਿਰਾਸਤ ਵਿਚ ਲਏ ਗਏ ਕਿਸੇ ਵੀ ਪੱਤਰਕਾਰ ਲਈ ਇਹ ਸਭ ਤੋਂ ਗੰਭੀਰ ਸਜ਼ਾ ਜਾਪਦੀ ਹੈ। ਪ੍ਰੈਸ ਅਜ਼ਾਦੀ ਦੇ ਸਮੂਹ ਰਿਪੋਰਟਰਜ਼ ਵਿਦਾਊਟ ਬਾਰਡਰਜ਼ ਨੇ ਅਪ੍ਰੈਲ ਵਿਚ ਕਿਹਾ ਸੀ ਕਿ ਪੱਤਰਕਾਰਾਂ ਨੂੰ ਜੇਲ੍ਹਾਂ ਵਿਚ ਬੰਦ ਕਰਨ ਵਿਚ ਚੀਨ ਤੋਂ ਬਾਅਦ ਮਿਆਂਮਾਰ ਦੁਨੀਆ ਵਿਚ ਦੂਜੇ ਨੰਬਰ ‘ਤੇ ਹੈ। ਇੰਨਾ ਹੀ ਨਹੀਂ ਵਰਲਡ ਪ੍ਰੈੱਸ ਫਰੀਡਮ ਇੰਡੈਕਸ 2023 ‘ਚ ਮਿਆਂਮਾਰ 180 ਦੇਸ਼ਾਂ ‘ਚੋਂ ਸਭ ਤੋਂ ਹੇਠਲੇ 176ਵੇਂ ਸਥਾਨ ‘ਤੇ ਹੈ।

Advertisement

Related posts

ਬੰਬ ਧਮਾਕੇ ਕਰਨ ਵਾਲੇ 38 ਵਿਅਕਤੀਆਂ ਨੂੰ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ

punjabdiary

Breaking- ਜਾਨ ਬਚਾਉਣ ਲਈ ਦੋ ਕਰੋੜ ਦੀ ਪੇਸ਼ਕਸ਼ ਕੀਤੀ ਸੀ : ਗੋਲਡੀ ਬਰਾੜ

punjabdiary

ਬਰਖਾਸਤ AIG ਰਾਜਜੀਤ ਨੂੰ ਸੁਪਰੀਮ ਕੋਰਟ ਦਾ ਝਟਕਾ, ਜਾਂਚ ਨੂੰ ਲੈ ਕੇ ਮੰਗ ਖਾਰਿਜ

punjabdiary

Leave a Comment