Image default
ਅਪਰਾਧ

ਤੋਸ਼ਾਖਾਨਾ ਮਾਮਲੇ ‘ਚ ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਦੋਸ਼ੀ ਕਰਾਰ, ਹੋ ਸਕਦੈ ਸਜ਼ਾ ਦਾ ਐਲਾਨ

ਤੋਸ਼ਾਖਾਨਾ ਮਾਮਲੇ ‘ਚ ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਦੋਸ਼ੀ ਕਰਾਰ, ਹੋ ਸਕਦੈ ਸਜ਼ਾ ਦਾ ਐਲਾਨ

ਪਾਕਿਸਤਾਨ, 10 ਮਈ (ਡੇਲੀ ਪੋਸਟ ਪੰਜਾਬੀ )- ਪਾਕਿਸਤਾਨ ਦੇ ਸਾਬਕਾ ਪੀਐੱਮ ਇਮਰਾਨ ਖਾਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਚੀਫ ਇਮਰਾਨ ਖਾਨ ਅਲ ਕਾਦਿਰ ਯੂਨੀਵਰਸਿਟੀ ਟਰੱਸਟ ਸਕੈਮ ਕੇਸ ਵਿਚ ਗ੍ਰਿਫਤਾਰੀ ਦੇ ਇਕ ਦਿਨ ਬਾਅਦ ਹੁਣ ਇਕ ਹੋਰ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਹਨ। ਇਮਰਾਨ ਖਿਲਾਫ ਇਹ ਮਾਮਲਾ ਹੈ-ਤੋਸ਼ਾਖਾਨਾ ਕੇਸ।
ਕੋਰਟ ਨੇ ਤੋਸ਼ਾਖਾਨਾ ਮਾਮਲੇ ‘ਚ ਪਾਕਿਸਤਾਨ ਦੇ ਸਾਬਕਾ ਪੀਐੱਮ ਇਮਰਾਨ ਖਾਨ ਨੂੰ ਦੋਸ਼ੀ ਕਰਾਰ ਦਿੱਤਾ ਹੈ। ਪੀਐੱਮ ਵਜੋਂ ਗਿਫਟ ਵੇਚਣ ਦਾ ਦੋਸ਼ ਲੱਗਾ ਸੀ ਜਿਸ ਵਿਚ ਕੋਰਟ ਵਿਚ ਸੁਣਵਾਈ ਹੋਈ ਹੈ ਤੇ ਇਮਰਾਨ ਖਾਨ ਦੋਸ਼ੀ ਪਾਏ ਗਏ ਹਨ। ਹੁਣ ਅਜਿਹੇ ਵਿਚ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿਚ ਕਿੰਨੀ ਸਾਲ ਦੀ ਤੇ ਕੀ ਸਜ਼ਾ ਸੁਣਾਈ ਜਾਂਦੀ ਹੈ। ਦੱਸ ਦੇਈਏ ਕਿ ਅਲ ਕਾਦਿਰ ਮਾਮਲੇ ਵਿਚ ਇਮਰਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਪਾਕਿਸਤਾਨ ਸੁਲਗ ਰਿਹਾ ਹੈ।

Related posts

Breaking- ਮੁੰਬਈ ਪੁਲੀਸ ਨੂੰ ਹਮਲੇ ਦੀ ਮਿਲੀ ਧਮਕੀ, ਪੁਲਿਸ ਮਾਮਲੇ ਦੀ ਪੜਤਾਲ ਕਰਨ ‘ਚ ਲੱਗੀ

punjabdiary

Breaking- ਗੈਂਗਸਟਰਾਂ ਵਲੋਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਧਮਕੀ ਦਿੱਤੀ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ

punjabdiary

ਸਿੱਖ ਵਿਦਿਆਰਥੀ ਦੀ ਕੁੱਟਮਾਰ ਦੀ ਵੀਡੀਓ ਵਾਇਰਲ, ਪੁਰਾਣੀ ਰੰਜਿਸ਼ ਤਹਿਤ ਸਹਿਪਾਠੀ ਨੇ ਦੋਸਤ ਨਾਲ ਰਲ ਕੇ ਕੀਤਾ ਤਸ਼ੱਦਦ

punjabdiary

Leave a Comment