Image default
ਤਾਜਾ ਖਬਰਾਂ

ਤੰਬਾਕੂ ਉਤਪਾਦ ਐਕਟ-2003 ਤਹਿਤ ਕੀਤੀ ਚੈਕਿੰਗ

ਤੰਬਾਕੂ ਉਤਪਾਦ ਐਕਟ-2003 ਤਹਿਤ ਕੀਤੀ ਚੈਕਿੰਗ
ਜਨਤਕ ਸਥਾਨ ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਕੱਟੇ ਚਲਾਨ
ਮਾਲਕਾਂ ਨੂੰ ਚੇਤਵਨੀ ਬੋਰਡ ਲਗਾਉਣ ਦੀ ਕੀਤੀ ਹਦਾਇਤ
ਫਰੀਦਕੋਟ,25 ਮਾਰਚ – ਡਾ.ਸੰਜੇ ਕਪੂਰ ਸਿਵਲ ਸਰਜਨ ਫਰੀਦਕੋਟ ਅਤੇ ਜ਼ਿਲਾ ਨੋਡਲ ਅਫਸਰ ਤੰਬਾਕੂ ਕੰਟਰੋਲ ਸੈੱਲ ਡਾ.ਪੁਸ਼ਪਿੰਦਰ ਸਿੰਘ ਕੂਕਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟਾਸਕ ਫੋਰਸ ਨੇ ਵੱਖ-ਵੱਖ ਜਨਤਕ ਸਥਾਨਾਂ ਤੇ ਚੈਕਿੰਗ ਕਰਕੇ ਦੇਸ਼ ਭਰ ‘ਚ ਲਾਗੂ ਸਿਗਰੇਟ ਐਂਡ ਅਦਰ ਤੰਬਾਕੂ ਉਤਪਾਦ ਐਕਟ-2003 ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਕਰਕੇ ਚਲਾਨ ਕੱਟੇ। ਟੀਮ ਵਿੱਚ ਸ਼ਾਮਲ ਬਲਾਕ ਨੋਡਲ ਅਫਸਰ ਤੰਬਾਕੂ ਕੰਟਰੋਲ ਸੈੱਲ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ,ਮਲਟੀ ਪਰਪਜ਼ ਹੈਲਥ ਸੁਪਰਵਾਈਜ਼ਰ ਸੁਰੇਸ਼ ਕੁਮਾਰ,ਹੈਲਥ ਵਰਕਰ ਜਸਮੇਲ ਸਿੰਘ ਅਤੇ ਮਨਦੀਪ ਸਿੰਘ ਨੇ ਤੰਬਾਕੂ ਵਿਕ੍ਰੇਤਾਵਾਂ,ਬੱਸ ਅੱਡਾ,ਰੇਲਵੇ ਸਟੇਸ਼ਨ,ਬਜ਼ਾਰਾਂ,ਢਾਬੇ,ਚਾਹ ਸਟਾਲਾਂ ਅਤੇ ਇਹੋ ਜਿਹੇ ਹੋਰ ਜਨਤਕ ਸਥਾਨਾਂ ਜਿੱਥੇ ਆਮ ਨਾਗਰਿਕ ਆਉਂਦੇ-ਜਾਂਦੇ ਹਨ, ਦੀ ਚੈਕਿੰਗ ਕਰਕੇ ਸਿਗਰੇਟ-ਬੀੜੀ ਪੀਣ ਵਾਲਿਆਂ ਦੇ ਚਲਾਨ ਕੱਟ ਕੇ ਮੌਕੇ ਤੇ ਜੁਰਮਾਨਾ ਵੀ ਕੀਤਾ। ਜਿਹੜੇ ਜਨਤਕ ਸਥਾਨਾਂ ਤੇ ਤੰਬਾਕੂਨੋਸ਼ੀ ਦੀ ਪਾਬੰਦੀ ਬਾਰੇ ਚੇਤਾਵਨੀ ਬੋਰਡ ਨਹੀਂ ਲੱਗੇ ਸਨ ਜਾਂ ਤੰਬਾਕੂਨੋਸ਼ੀ ਦੇ ਸਬੂਤ ਮਿਲੇ,ਉੱਥੇ ਮਾਲਕਾਂ ਨੂੰ ਮੌਕੇ ਤੇ ਜੁਰਮਾਨਾ ਵੀ ਕੀਤਾ ਗਿਆ।ਇਸ ਮੌਕੇ ਆਮ ਪਬਲਿਕ ਅਤੇ ਦੁਕਾਨਦਾਰਾਂ ਨੂੰ ਤੰਬਾਕੂਨੋਸ਼ੀ ਕਾਰਨ ਹੋ ਸਕਦੇ ਬੂਰੇ ਪ੍ਰਭਾਵਾਂ ਅਤੇ ਵਾਤਾਵਰਣ ਦੀ ਸ਼ੁੱਧਤਾ ਪ੍ਰਤੀ ਸੁਚੇਤ ਕਰਦਿਆਂ ਜਲਦ ਤੋਂ ਜਲਦ ਤੰਬਾਕੂਨੋਸ਼ੀ ਹਮੇਸ਼ਾਂ ਲਈ ਛੱਡਣ ਸਬੰਧੀ ਪ੍ਰੇਰਿਤ ਕੀਤਾ ਗਿਆ,ਉਨਾਂ ਤੰਬਾਕੂਨੋਸ਼ੀ ਰਹਿਤ ਖੇਤਰ ਸਬੰਧੀ ਬੋਰਡ ਲਗਾਉਣ ਦੀ ਅਪੀਲ ਵੀ ਕੀਤੀ। ਸਿਹਤ ਵਿਭਾਗ ਦੀ ਇਸ ਟੀਮ ਨੇ ਦੱਸਿਆ ਕਿ ਕੋਟਪਾ ਐਕਟ ਦੀ ਧਾਰਾ 4 ਤਹਿਤ ਜਨਤਕ ਸਥਾਨਾਂ ਤੇ ਸਿਗਰੇਟ,ਬੀੜੀ ਜਾਂ ਹੋਰ ਕਿਸੇ ਤਰੀਕੇ ਨਾਲ ਤੰਬਾਕੂਨੋਸ਼ੀ ਕਰਨਾ ਅਪਰਾਧ ਹੈ।ਹਰ ਜਨਤਕ ਸਥਾਨ ਤੇ ਤੰਬਾਕੂਨੋਸ਼ੀ ਰਹਿਤ ਖੇਤਰ ਸਬੰਧੀ ਬੋਰਡ ਲਗਾਉਣ ਅਤੇ ਤੰਬਾਕੂਨੋਸ਼ੀ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਰੇਡ ਦੌਰਾਨ ਟੀਮ ਨੇ 9 ਚਲਾਨ ਕੱਟੇ ਅਤੇ ਮੌਕੇ ਤੇ ਜੁਰਮਾਨਾ ਵੀ ਵਸੂਲ ਕੀਤਾ। ਇਸ ਮੌਕੇ ਪੁਲਿਸ ਵਿਭਾਗ ਦੀ ਪੀ.ਸੀ.ਆਰ ਟੀਮ ਦੇ ਏ.ਐਸ.ਆਈ ਨਾਨਕ ਸਿੰਘ ਅਤੇ ਚੰਦ ਸਿੰਘ ਨੇ ਪੂਰਨ ਸਹਿਯੋਗ ਦਿੱਤਾ।
ਕੋਟਪਾ-2003 ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਦੇ ਹੋਏ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ,ਸਪੁਰਵਾਈਜ਼ਰ ਸੁਰੇਸ਼ ਕੁਮਾਰ ਅਤੇ ਹੈਲਥ ਵਰਕਰ।

Related posts

Breaking- ਅੱਜ ਪੇਸ਼ ਹੋਣਗੇ ਕੋਰਟ ਵਿਚ ਸੁਖਬੀਰ ਸਿੰਘ ਬਾਦਲ, ਕੇਸ ਸਟਾਫ ਨੂੰ ਧਮਕੀ ਦੇਣ ਦਾ

punjabdiary

Breaking- ਪੰਜਵੇ ਰਾਸ਼ਟਰੀ ਪੋਸ਼ਣ ਮਾਹ ਨਾਲ ਸਬੰਧਿਤ ਬਲਾਕ ਫਰੀਦਕੋਟ ਵਿੱਚ ਬਲਾਕ ਪੱਧਰੀ ਗਤੀਧਵਿਧੀਆਂ ਜਾਰੀ

punjabdiary

Breaking- ਮ੍ਰਿਤਕ ਅਸਲਾ ਲਾਇਸੰਸੀਆਂ ਦੇ ਲਾਇਸੰਸ ਕੀਤੇ ਜਾਣਗੇ ਰੱਦ-ਜਿਲਾ ਮੈਜਿਸਟ੍ਰੇਟ

punjabdiary

Leave a Comment