Image default
ਤਾਜਾ ਖਬਰਾਂ

*ਥੈਲਾਸੀਮੀਆ ਦੇ ਮਰੀਜ਼ ਕਰ ਸਕਦੇ ਨੇ ਅਪੰਗਤਾ ਸਰਟਫਿਕੇਟ ਲਈ ਅਪਲਾਈ*

*ਥੈਲਾਸੀਮੀਆ ਦੇ ਮਰੀਜ਼ ਕਰ ਸਕਦੇ ਨੇ ਅਪੰਗਤਾ ਸਰਟਫਿਕੇਟ ਲਈ ਅਪਲਾਈ*

*ਥੈਲੇਸੀਮੀਆ ਨਾਲ ਨਜਿੱਠਣ ਲਈ ਲੋਕ ਵੀ ਸਹਿਯੋਗ ਕਰਨ : ਡਾ ਸੰਜੇ ਕਪੂਰ**

ਫ਼ਰੀਦਕੋਟ, 12 ਮਈ – ਥੈਲੇਸੀਮੀਆ ਦੇ ਮਰੀਜ਼ਾਂ ਦੀ ਮਦਦ ਲਈ ਆਮ ਲੋਕ ਵੱਧ ਚੜ੍ਹਕੇ ਖੂਨਦਾਨ ਕਰਨਾ ਚਾਹੀਦਾ ਹੈ, ਇਸ ਨਾਲ ਅਨਮੋਲ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਫ਼ਰੀਦਕੋਟ ਡਾ. ਸੰਜੇ ਕਪੂਰ ਨੇ ਅਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ ਤਹਿਤ ਕਰਵਾਏ ਜਾ ਰਹੇ ਵਿਸ਼ਵ ਥੈਲੇਸੀਮੀਆ ਜਾਗਰੂਕਤਾ ਹਫ਼ਤਾ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਥੈਲੇਸੀਮੀਆ ਦੇ ਮਰੀਜ਼ਾਂ ਲਈ ਮੁਫਤ ਖੂਨ ਚੜ੍ਹਾਉਣ ਅਤੇ ਇਲਾਜ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।ਥੈਲੇਸੀਮੀਆ ਦੇ ਮਰੀਜ਼ ਨੂੰ 15 ਤੋ 20 ਦਿਨ ਬਾਅਦ ਸਾਰੀ ਉਮਰ ਖੂਨ ਚੜਾਉਣ ਦੀ ਲੋੜ ਪੈਂਦੀ ਹੈ। ਇਸ ਲਈ ਲੋਕਾਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਖੂਨਦਾਨ ਕਰਨ ਲਈ ਵੱਧ ਤੋਂ ਵੱਧ ਅੱਗੇ ਆਉਣ ਦੀ ਜ਼ਰੂਰਤ ਹੈ। ਸਮਾਜ ਸੇਵੀ ਸੰਸਥਾਵਾਂ ਨੂੰ ਵੀ ਵੱਧ ਤੋਂ ਵੱਧ ਖ਼ੂਨਦਾਨ ਕੈਂਪ ਲਗਾ ਕੇ ਆਪਣਾਂ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਥੈਲੇਸੀਮੀਆ ਦੇ ਮਰੀਜ਼ਾਂ ਨੂੰ ਆਇਰਨ ਸਪਲੀਮੈਂਟ ਖਾਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਖ਼ੂਨ ਵਿੱਚ ਆਇਰਨ ਦੀ ਮਾਤਰਾ ਵੱਧ ਜਾਂਦੀ ਹੈ ਜੋ ਕਿ ਹਾਨੀ ਕਾਰਕ ਹੋ ਸਕਦੀ ਹੈ।
ਡਿਪਟੀ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਮਹੱਤਵਪੂਰਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਥੈਲਾਸੀਮੀਆ ਅਤੇ ਹੀਮੋਫੀਲੀਆ ਦੇ ਮਰੀਜ਼ ਅਪੰਗਤਾ ਸਰਟਫਿਕੇਟ ਲਈ ਵੀ ਅਪਲਾਈ ਕਰ ਸਕਦਾ ਹਨ। ਥੇਲੇਸੀਮੀਆ ਤੋਂ ਪੀੜ੍ਹਤ ਮਰੀਜ਼ਾਂ ਲਈ ਟੈਸਟਿੰਗ ਤੇ ਕਾਊਂਸਲਿੰਗ,ਬਲੱਡ ਕਲੈੱਕਸ਼ਨ ਅਤੇ ਟਰਾਂਸਪੋਰਟੇਸ਼ਨ ਤੋਂ ਇਲਾਵਾ ਆਈ.ਸੀ.ਸੀ.ਐੱਚ.ਐੱਚ.( ਇੰਟੀਗ੍ਰੇਟਡ ਕੇਅਰ ਫਾਰ ਹਿਮੋਗਲੋਬੀਨੋਪੈਥੀ ਐਂਡ ਹੀਮੋਫੀਲੀਆ) ਵਿੱਚ ਮੁਫਤ ਦਵਾਈਆਂ ਵੀ ਦਿੱਤੀਆ ਜਾਂਦੀਆ ਹਨ। ਹਰ ਥੈਲਾਸੀਮੀਆ ਮਰੀਜ਼ ਨੂੰ ਸਰਕਾਰੀ ਬਲੱਡ ਸੈਂਟਰਾਂ ਵਲੋਂ ਮੁਫਤ ਖੂਨ ਮੁਹੱਈਆ ਕਰਵਾਇਆ ਜਾਂਦਾ ਹੈ। ਡਿਪਟੀ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਥੈਲੇਸੀਮੀਆ ਸਬੰਧੀ ਜ਼ਿਲੇ ਦੇ ਸਾਰੇ ਬਲਾਕਾਂ ‘ਚ ਜਾਗਰੂਕਤਾ ਸੈਮੀਨਾਰ ਕਰਵਾਏ ਜਾ ਰਹੇ ਹਨ ਤਾਂ ਕਿ ਲੋਕ ਇਸ ਬਿਮਾਰੀ ਪ੍ਰਤੀ ਜਾਗਰੂਕ ਹੋ ਸਕਣ।

Advertisement

Related posts

ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਸੁਖਬੀਰ ਸਿੰਘ ਬਾਦਲ, ਸੌਂਪਿਆ ਲਿਫਾਫਾ ਬੰਦ ਜਵਾਬ

punjabdiary

Breaking- PSPCL ਦੇ ਅਧਿਕਾਰੀ ਨੇ ਨਾਲ ਦੇ ਸਾਥੀਆਂ ਤੋਂ ਤੰਗ ਆ ਕਿ ਆਤਮ-ਹੱਤਿਆ ਕੀਤੀ

punjabdiary

ਭਾਈ ਕਾਨ੍ਹ ਸਿੰਘ ਨਾਭਾ ਦੀਆਂ ਬੌਧਿਕ ਲਿਖਤਾਂ ਨੇ ਸਿੱਖ ਭਾਈਚਾਰੇ ਦੀ ਨਵੇਕਲੀ ਹੋਂਦ ਉਸਾਰਨ ਵਿੱਚ ਪਾਇਆ ਵੱਡਾ ਹਿੱਸਾ

punjabdiary

Leave a Comment