Image default
About us

ਥੋਕ ਮਹਿੰਗਾਈ ਦਰ ’ਚ ਲਗਾਤਾਰ ਛੇਵੇਂ ਮਹੀਨੇ ਕਮੀ, ਸਤੰਬਰ ’ਚ ਸਿਫ਼ਰ ਤੋਂ 0.26 ਫ਼ੀ ਸਦੀ ਹੇਠਾਂ

ਥੋਕ ਮਹਿੰਗਾਈ ਦਰ ’ਚ ਲਗਾਤਾਰ ਛੇਵੇਂ ਮਹੀਨੇ ਕਮੀ, ਸਤੰਬਰ ’ਚ ਸਿਫ਼ਰ ਤੋਂ 0.26 ਫ਼ੀ ਸਦੀ ਹੇਠਾਂ

 

 

 

Advertisement

 

ਨਵੀਂ ਦਿੱਲੀ, 16 ਅਕਤੂਬਰ (ਰੋਜਾਨਾ ਸਪੋਕਸਮੈਨ)- ਥੋਕ ਮਹਿੰਗਾਈ ਦਰ ’ਚ ਸਤੰਬਰ ’ਚ ਲਗਾਤਾਰ ਛੇਵੇਂ ਮਹੀਨੇ ਕਮੀ ਆਈ ਹੈ। ਸਤੰਬਰ ’ਚ ਇਹ ਸਿਫ਼ਰ ਤੋਂ 0.26 ਫ਼ੀ ਸਦੀ ਹੇਠਾਂ ਰਹੀ। ਥੋਕ ਮੁੱਲ ਸੂਚਕ ਅੰਕ (ਡਬਲਿਊ.ਪੀ.ਆਈ.) ਅਧਾਰਤ ਮਹਿੰਗਾਈ ਦਰ ਅਪ੍ਰੈਲ ਤੋਂ ਲਗਾਤਾਰ ਸਫ਼ਰ ਤੋਂ ਹੇਠਾਂ ਚਲ ਰਹੀ ਹੈ। ਅਗੱਸਤ ’ਚ ਇਹ ਸਿਫ਼ਰ ਤੋਂ 0.52 ਫ਼ੀ ਸਦੀ ਹੇਠਾਂ ਸੀ। ਸਤੰਬਰ ’ਚ 2022 ’ਚ ਥੋਕ ਮੁੱਖ ਸੂਚਕ ਅੰਕ ਅਧਾਰਤ ਮਹਿੰਗਾਈ ਦਰ 10.55 ਫ਼ੀ ਸਦੀ ਸੀ।

ਖਾਣ-ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਦਰ ਪਿਛਲੇ ਦੋ ਮਹੀਨਿਆਂ ’ਚ ਦੋਹਰੇ ਅੰਕ ’ਚ ਰਹਿਣ ਤੋਂ ਬਾਅਦ ਸਤੰਬਰ ’ਚ ਘਟ ਕੇ 3.35 ਫ਼ੀ ਸਦੀ ਹੋ ਗਈ। ਅਗੱਸਤ ’ਚ ਇਹ 10.60 ਫ਼ੀ ਸਦੀ ਸੀ। ਵਣਜ ਅਤੇ ਉਦਯੋਗ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ, ‘‘ਸਤੰਬਰ 2023 ’ਚ ਮੁੱਖ ਤੌਰ ’ਤੇ ਪਿਛਲੇ ਸਾਲ ਦੇ ਇਸੇ ਮਹੀਨੇ ਮੁਕਾਬਲੇ ਰਸਾਇਣ ਅਤੇ ਰਸਾਇਣਿਕ ਉਤਪਾਦਾਂ, ਖਣਿਜ ਤੇਲ, ਕਪੜਾ, ਬੁਨਿਆਦੀ ਧਾਤਾਂ ਅਤੇ ਭੋਜਨ ਪਦਾਰਥਾਂ ਦੀਆਂ ਕੀਮਤਾਂ ’ਚ ਕਮੀ ਕਾਰਨ ਮਹਿੰਗਾਈ ਦਰ ਘੱਟ ਹੋਈ ਹੈ।’’

ਬਾਲਣ ਅਤੇ ਬਿਜਲੀ ਦੀ ਮਹਿੰਗਾਈ ਦਰ ਸਤੰਬਰ ’ਚ ਸਿਫ਼ਰ ਤੋਂ 3.35 ਫ਼ੀ ਸਦੀ ਹੇਠਾਂ ਰਹੀ, ਜੋ ਅਗੱਸਤ ’ਚ ਸਿਫ਼ਰ ਤੋਂ 6.03 ਫ਼ੀ ਸਦੀ ਹੇਠਾਂ ਸੀ। ਨਿਰਮਿਤ ਉਤਪਾਦਾਂ ਦੀ ਮਹਿੰਗਾਈ ਦਰ ਸਤੰਬਰ ’ਚ ਸਿਫ਼ਰ ਤੋਂ 1.34 ਫ਼ੀ ਸਦੀ ਹੇਠਾਂ ਰਹੀ। ਅਗੱਸਤ ’ਚ ਇਹ ਸਿਫ਼ਰ ਤੋਂ 2.37 ਫ਼ੀ ਸਦੀ ਹੇਠਾਂ ਸੀ। ਕੌਮੀ ਅੰਕੜਾ ਦਫ਼ਤਰ (ਐਨ.ਐਸ.ਓ.) ਵਲੋਂ ਪਿਛਲੇ ਹਫ਼ਤੇ ਜਾਰੀ ਅੰਕੜਿਆਂ ਅਨੁਸਾਰ ਸਤੰਬਰ ’ਚ ਪ੍ਰਚੂਨ ਮਹਿੰਗਾਈ ਦਰ ਸਾਲਾਨਾ ਆਧਾਰ ’ਤੇ ਘਟ ਕੇ ਤਿੰਨ ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 5.02 ਫ਼ੀ ਸਦੀ ’ਤੇ ਆ ਗਈ। ਸਬਜ਼ੀਆਂ ਅਤੇ ਬਾਲਣ ਦੀਆਂ ਕੀਮਤਾਂ ਘੱਟ ਹੋਣਾ ਇਸ ਦਾ ਮੁੱਖ ਕਾਰਨ ਰਿਹਾ।

Advertisement

Related posts

ਜੇਲ੍ਹ ‘ਚ ਬੰਦ ਭਾਈ ਰਾਜੋਆਣਾ ਵੱਲੋਂ ਭੁੱਖ ਹੜਤਾਲ ਸ਼ੁਰੂ, ਸਵੇਰ ਤੋਂ ਨਹੀਂ ਖਾਧਾ ਕੁਝ ਵੀ

punjabdiary

ਫੌਜ ਵਿੱਚ ਭਰਤੀ ਲਈ ਨੌਜਵਾਨਾਂ ਲਈ ਫਿਜ਼ੀਕਲ ਟੈਸਟ ਦੀ ਮੁਫ਼ਤ ਤਿਆਰੀ ਸ਼ੁਰੂ – ਦਵਿੰਦਰ ਪਾਲ ਸਿੰਘ

punjabdiary

ਪੰਜਾਬ ਵਿੱਚ 10 ਸੀ.ਬੀ.ਜੀ. ਪ੍ਰਾਜੈਕਟ ਸਥਾਪਤ ਕਰਨ ਲਈ ਪੇਡਾ ਵੱਲੋਂ ਐਚ.ਪੀ.ਸੀ.ਐਲ. ਨਾਲ ਸਮਝੌਤਾ ਸਹੀਬੱਧ

punjabdiary

Leave a Comment