Image default
ਤਾਜਾ ਖਬਰਾਂ

ਦਸਮੇਸ਼ ਮਿਸ਼ਨ ਸੀਨੀ. ਸੈਕੰ. ਸਕੂਲ ਹਰੀ ਨੌ ਵਿੱਚ ਸਕਾਊਟ ਕੈਂਪ ਸੰਪਨ

ਦਸਮੇਸ਼ ਮਿਸ਼ਨ ਸੀਨੀ. ਸੈਕੰ. ਸਕੂਲ ਹਰੀ ਨੌ ਵਿੱਚ ਸਕਾਊਟ ਕੈਂਪ ਸੰਪਨ
ਹਰਸ਼ਿਤ ਨੂੰ ਬੈਸਟ ਸਕਾਊਟ ਅਤੇ ਰੁਕਮਨਜੀਤ ਕੌਰ ਨੂੰ ਬੈਸਟ ਗਾਈਡ ਚੁਣੇ ਗਏ
ਫ਼ਰੀਦਕੋਟ 30 ਅਪ੍ਰੈੱਲ (ਜਸਬੀਰ ਕੌਰ ਜੱਸੀ)-ਸਕਾਊਟ ਅਤੇ ਗਾਈਡ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀ ਨੌ ਵਿਖੇ ਚਾਰ ਰੋਜ਼ਾ ਤਿ੍ਰਤਿਆ ਸੌਪਾਨ ਕੈਂਪ ਸਕੂਲ ਕੈਂਪਸ ’ਚ ਲਗਾਇਆ ਗਿਆ। ਕੈਂਪ ਦਾ ਉਦਘਾਟਨ ਪ੍ਰਿੰਸੀਪਲ ਸੁਰਿੰਦਰ ਕੌਰ ਨੇ ਕੀਤਾ ਅਤੇ ਕੈਂਪਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਸਕਾਊਟ ਕੈਂਪ ’ਚ ਅਨੁਸਾਸ਼ਨ ’ਚ ਰਹਿ ਕੇ ਆਪਣੀ ਸ਼ਖਸੀਅਤ ਨੂੰ ਸੰਵਾਰਨ ਅਤੇ ਸ਼ਿੰਗਾਰਨ ਵਾਸਤੇ ਪ੍ਰੇਰਿਤ ਕੀਤਾ।ਇਸ ਕੈਂਪ ਦੌਰਾਨ ਸ੍ਰੀ ਤਪਿੰਦਰ ਸਿੰਘ (ਡੀ.ਓ.ਸੀ. ਸਕਾਊਟ) ਅਤੇ ਸਰਬਜੀਤ ਕੌਰ (ਐੱਸ.ਟੀ.ਸੀ.) ਨੇ ਬੱਚਿਆਂ ਨੂੰ ਸਕਾਊਟ ਸਾਈਨ, ਸਕਾਊਟ ਸਲੂਟ, ਪ੍ਰਾਰਥਨਾਂ, ਝੰਡਾ ਗੀਤ, ਕੰਨਵੈਨਸ਼ਨਲ ਸਾਈਨ, ਕੰਪਾਸ ਮੈਪਿੰਗ, ਅਸੈਂਬਲੀ ਅਤੇ ਖੱਬਾ-ਹੱਥ ਮਿਲਾਉਣ ਬਾਰੇ ਭਰਪੂਰ ਜਾਣਕਾਰੀ ਦਿੱਤੀ। ਕੈਂਪ ਦੇ ਚੌਥੇ ਅਤੇ ਅਖੀਰਲੇ ਦਿਨ ਬੱਚਿਆਂ ਨੈ ਟੈਂਟ ਲਗਾ ਕੇ ਖੁਦ ਖਾਣ-ਪੀਣ ਦੇ ਵੱਖ-ਵੱਖ ਪਕਵਾਨ ਤਿਆਰ ਕੀਤੇ। ਜਿਸ ਦਾ ਨਿਰੀਖਣ ਸ੍ਰੀ ਬਲਜੀਤ ਸਿੰਘ ਮੈਨੇਜਿੰਗ ਡਾਇਰੈਕਟਰ, ਸੁਰਿੰਦਰ ਕੌਰ ਪਿ੍ਰੰਸੀਪਲ, ਸੋਮਾ ਦੇਵੀ ਵਾਇਸ ਪਿ੍ਰੰਸੀਪਲ, ਸੁਖਵੰਤ ਕੌਰ, ਹਰਪ੍ਰੀਤ ਕੌਰ, ਸੁਲੱਕਸ਼ਣਾ ਕੋਆਰਡੀਨੇਟਰ ਨੇ ਕੀਤਾ। ਸਭ ਨੇ ਬੱਚਿਆਂ ਦੁਆਰਾ ਤਿਆਰ ਕੀਤੇ ਪਕਵਾਨਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਸਾਰੇ ਹੀ ਗਰੁੱਪਾਂ ਨੇ ਬਹੁਤ ਵਧੀਆ ਖਾਣਾ ਤਿਆਰ ਕੀਤਾ। ਇਸ ਕੈਂਪ ਦੌਰਾਨ ਹਰਸ਼ਿਤ ਨੂੰ ਬੈਸਟ ਸਕਾਊਟ ਅਤੇ ਰੁਕਮਨਜੀਤ ਕੌਰ ਨੂੰ ਬੈਸਟ ਗਾਈਡ ਐਲਾਨਿਆ ਗਿਆ। ਇਸ ਕੈਂਪ ’ਚ ਤੇਜਵੀਰ ਸਿੰਘ ਨੇ ਸਕਾਊਟ ਮਾਸਟਰ ਅਤੇ ਹਰਪ੍ਰੀਤ ਕੌਰ ਨੇ ਗਾਈਡ ਮਿਸਟਰਸ ਵਜੋਂ ਆਪਣਾ ਯੋਗਦਾਨ ਪਾਇਆ। ਇਸ ਕੈਂਪ ’ਚ ਜਸਮੇਲ ਸਿੰਘ, ਗੁਰਵਿੰਦਰ ਸਿੰਘ, ਭੁਪਿੰਦਰ ਸਿੰਘ, ਪ੍ਰਗਟ ਸਿੰਘ, ਕਰਮਿੰਦਰ ਸਿੰਘ, ਸਤਵਿੰਦਰ ਕੌਰ, ਬਲਜੀਤ ਕੌਰ ਅਧਿਆਪਕਾਂ ਨੇ ਆਪਣਾ ਵਿਸ਼ੇਸ ਯੋਗਦਾਨ ਪਾਇਆ।
ਫ਼ੋਟੋ:30ਐੱਫ਼ਡੀਕੇਪੀਜਸਬੀਰਕੌਰ4:ਕੈਂਪ ਦੌਰਾਨ ਸਨਮਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ, ਚੇਅਰਮੈੱਨ ਬਲਜੀਤ ਸਿੰਘ, ਪਿ੍ਰੰਸੀਪਲ ਸੁਰਿੰਦਰ ਕੌਰ, ਡੀ.ਓ.ਸੀ.ਸਕਾਊਂਟ ਤੇਜਿੰਦਰ ਸਿੰਘ, ਹੋਰਾਂ ਨਾਲ ਅਤੇ ਹਾਜ਼ਰ ਵਿਦਿਆਰਥੀ। ਫ਼ੋਟੋ:ਜਸਬੀਰ ਕੌਰ ਜੱਸੀ

Related posts

Breaking- ਚੋਰਾਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਰਾਤ ਵੇਲੇ ਦੁਕਾਨ ਵਿਚੋਂ 8 ਹਜ਼ਾਰ ਦੀ ਨਗਦੀ ਲੈ ਕੇ ਛੂ ਮੰਤਰ ਹੋਏ

punjabdiary

Breaking- ਭਗਵੰਤ ਮਾਨ 23 ਅਗਸਤ ਨੂੰ ਚੰਡੀਗੜ੍ਹ ਵਿਖੇ 4,358 ਭਰਤੀ ਉਮੀਦਵਾਰ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਸੌਪਣਗੇ

punjabdiary

ਬ੍ਰਹਮ ਕੁਮਾਰੀਜ਼ ਦੇ ਸਹਿਯੋਗ ਨਾਲ ਸੀ.ਐਚ.ਸੀ. ਬਾਜਾਖਾਨਾ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ਦਾ ਆਯੋਜਨ

punjabdiary

Leave a Comment