Image default
ਅਪਰਾਧ

ਦਿੱਲੀ ਵਿਚ ਮਿਲੀ ਮਨਪ੍ਰੀਤ ਬਾਦਲ ਦੀ ਲੋਕੇਸ਼ਨ; ਪੰਜਾਬ ਵਿਜੀਲੈਂਸ ਦੀਆਂ ਟੀਮਾਂ ਗ੍ਰਿਫ਼ਤਾਰੀ ਲਈ ਹੋਈਆਂ ਰਵਾਨਾ

ਦਿੱਲੀ ਵਿਚ ਮਿਲੀ ਮਨਪ੍ਰੀਤ ਬਾਦਲ ਦੀ ਲੋਕੇਸ਼ਨ; ਪੰਜਾਬ ਵਿਜੀਲੈਂਸ ਦੀਆਂ ਟੀਮਾਂ ਗ੍ਰਿਫ਼ਤਾਰੀ ਲਈ ਹੋਈਆਂ ਰਵਾਨਾ

 

 

 

Advertisement

ਚੰਡੀਗੜ੍ਹ:, 30 ਸਤੰਬਰ (ਰੋਜਾਨਾ ਸਪੋਕਸਮੈਨ)- ਬਠਿੰਡਾ ਜ਼ਮੀਨ ਅਲਾਟਮੈਂਟ ਮਾਮਲੇ ਵਿਚ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਦੀ ਲੋਕੇਸ਼ਨ ਦਿੱਲੀ ਵਿਚ ਮਿਲੀ ਹੈ। ਜਿਸ ਤੋਂ ਬਾਅਦ ਵਿਜੀਲੈਂਸ ਟੀਮ ਦਿੱਲੀ ਲਈ ਰਵਾਨਾ ਹੋ ਗਈ। ਹਾਲਾਂਕਿ ਇਸ ਦੀ ਅਧਿਕਾਰਤ ਤੌਰ ‘ਤੇ ਕਿਸੇ ਅਧਿਕਾਰੀ ਵਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ। ਦਸਿਆ ਗਿਆ ਹੈ ਕਿ ਉਹ ਦਿੱਲੀ ਵਿਚ ਕਿਸੇ ਨੇਤਾ ਦੇ ਘਰ ਵਿਚ ਲੁਕੇ ਹੋਏ ਹਨ। ਗ੍ਰਿਫਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਟੀਮ ਨੇ ਹਿਮਾਚਲ, ਚੰਡੀਗੜ੍ਹ ਸਮੇਤ ਕਈ ਸ਼ਹਿਰਾਂ ‘ਚ ਮਨਪ੍ਰੀਤ ਬਾਦਲ ਦੀ ਭਾਲ ‘ਚ ਛਾਪੇਮਾਰੀ ਕੀਤੀ ਹੈ।

ਸ਼ਨੀਵਾਰ ਨੂੰ ਵਿਜੀਲੈਂਸ ਟੀਮ ਨੇ ਬਠਿੰਡਾ ਵਿਚ ਮਨਪ੍ਰੀਤ ਬਾਦਲ ਦੇ ਸਹਿਯੋਗੀ ਸ਼ਰਾਬ ਕਾਰੋਬਾਰੀ ਦੇ ਘਰ ਛਾਪਾ ਮਾਰਿਆ। ਟੀਮ ਫੇਜ਼-1 ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚ ਗਈ ਹੈ। ਕੁੱਝ ਦਿਨ ਪਹਿਲਾਂ ਵੀ ਟੀਮ ਨੇ ਇਕ ਸ਼ਰਾਬ ਕਾਰੋਬਾਰੀ ਦੇ ਦਫਤਰ ‘ਤੇ ਛਾਪਾ ਮਾਰਿਆ ਸੀ। ਉਥੋਂ ਉਸ ਦਾ ਕੰਪਿਊਟਰ ਅਤੇ ਡੀਵੀਆਰ ਜ਼ਬਤ ਕਰ ਲਿਆ ਗਿਆ ਸੀ। ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਦੇ ਵਿਦੇਸ਼ ਭੱਜ ਜਾਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਉਸ ਲਈ ਲੁੱਕਆਊਟ ਸਰਕੂਲਰ (ਐਲ.ਓ.ਸੀ.) ਜਾਰੀ ਕੀਤਾ ਗਿਆ ਸੀ, ਤਾਂ ਜੋ ਉਹ ਦੇਸ਼ ਛੱਡ ਕੇ ਨਾ ਜਾ ਸਕੇ।

ਮਨਪ੍ਰੀਤ ਬਾਦਲ ਨਾਲ ਸਬੰਧਤ ਧੋਖਾਧੜੀ ਦੇ ਮਾਮਲੇ ਵਿਚ ਵਿਜੀਲੈਂਸ ਬਿਊਰੋ ਨੇ ਹੁਣ ਤਕ 3 ਮੁਲਜ਼ਮਾਂ ਰਾਜੀਵ ਕੁਮਾਰ ਵਾਸੀ ਨਿਊ ਸ਼ਕਤੀ ਨਗਰ ਬਠਿੰਡਾ, ਅਮਨਦੀਪ ਸਿੰਘ ਵਾਸੀ ਲਾਲ ਸਿੰਘ ਬਸਤੀ ਬਠਿੰਡਾ ਅਤੇ ਵਿਕਾਸ ਅਰੋੜਾ ਵਾਸੀ ਟੈਗੋਰ ਨਗਰ ਬਠਿੰਡਾ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਿਰੁਧ ਐਤਵਾਰ ਨੂੰ ਬਠਿੰਡਾ ਦੇ ਵਿਜੀਲੈਂਸ ਬਿਊਰੋ ਥਾਣੇ ਵਿਚ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ। ਵਿਜੀਲੈਂਸ ਦੀ ਜਾਂਚ ਰੀਪੋਰਟ ਅਨੁਸਾਰ ਮਨਪ੍ਰੀਤ ਬਾਦਲ ਨੇ 2018 ਤੋਂ ਜਦੋਂ ਉਹ ਵਿੱਤ ਮੰਤਰੀ ਸੀ, ਉਦੋਂ ਤੋਂ ਬਠਿੰਡਾ ਦੇ ਮਾਡਲ ਟਾਊਨ ਵਿਚ 2 ਪਲਾਟ ਹੜੱਪਣ ਦੀ ਸਾਜ਼ਸ਼ ਰਚੀ ਸੀ।

ਪੁੱਡਾ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਇਨ੍ਹਾਂ ਪਲਾਟਾਂ ਦੀ ਜਾਅਲੀ ਬੋਲੀ ਕਰਵਾਈ ਗਈ। ਬੋਲੀ ਦੌਰਾਨ ਉਨ੍ਹਾਂ ਦੇ ਨਕਸ਼ੇ ਅਪਲੋਡ ਨਹੀਂ ਕੀਤੇ ਗਏ, ਤਾਂ ਕਿ ਕਿਸੇ ਨੂੰ ਲੋਕੇਸ਼ਨ ਦਾ ਪਤਾ ਨਾ ਲੱਗ ਸਕੇ। ਜਦਕਿ ਰਿਹਾਇਸ਼ੀ ਪਲਾਟ ਨੂੰ ਕਮਰਸ਼ੀਅਲ ਦਿਖਾਇਆ ਗਿਆ ਸੀ। ਜਿਸ ਕਾਰਨ ਉਨ੍ਹਾਂ ਨੂੰ ਕਿਸੇ ਨੇ ਨਹੀਂ ਖਰੀਦਿਆ।

Advertisement

ਇਸ ਤੋਂ ਬਾਅਦ ਦੁਬਾਰਾ ਬੋਲੀ ਲਗਾਈ ਗਈ। ਜਿਸ ਵਿਚ ਮਨਪ੍ਰੀਤ ਦੇ ਕਰੀਬੀ ਵਿਕਾਸ ਅਰੋੜਾ ਅਤੇ ਰਾਜੀਵ ਕੁਮਾਰ ਨੇ ਇਹ ਪਲਾਟ ਖਰੀਦਿਆ ਸੀ। ਸਸਤੇ ਭਾਅ ‘ਤੇ ਪਲਾਟ ਖਰੀਦਣ ਤੋਂ ਬਾਅਦ ਦੋਵਾਂ ਨੇ ਮਨਪ੍ਰੀਤ ਬਾਦਲ ਨੂੰ ਪਲਾਟ ਵੇਚ ਦਿਤਾ। ਦੋ ਪਲਾਟ ਸਸਤੇ ਭਾਅ ਵਿਕਣ ਕਾਰਨ ਸਰਕਾਰ ਨੂੰ 68 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਵਿਜੀਲੈਂਸ ਦਾ ਦਾਅਵਾ ਹੈ ਕਿ ਪੂਰੀ ਵਿਉਂਤਬੰਦੀ ਤਹਿਤ ਮਨਪ੍ਰੀਤ ਬਾਦਲ ਨੂੰ ਇਹ ਪਲਾਟ ਅਲਾਟ ਕਰਵਾਉਣ ਲਈ ਪੂਰੀ ਸਾਜ਼ਸ਼ ਰਚੀ ਗਈ ਸੀ।

ਇਸ ਸਬੰਧੀ ਬਠਿੰਡਾ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਮਨਪ੍ਰੀਤ ਬਾਦਲ ਵਿਰੁਧ ਸ਼ਿਕਾਇਤ ਕੀਤੀ ਸੀ। ਹਾਲਾਂਕਿ ਉਸ ਸਮੇਂ ਮਨਪ੍ਰੀਤ ਬਾਦਲ ਕਾਂਗਰਸ ਸਰਕਾਰ ਵਿਚ ਮੰਤਰੀ ਸਨ ਅਤੇ ਸਰੂਪ ਸਿੰਗਲਾ ਅਕਾਲੀ ਦਲ ਦੇ ਆਗੂ ਸਨ। ਇਸ ਤੋਂ ਬਾਅਦ ਸਰੂਪ ਸਿੰਗਲਾ ਭਾਜਪਾ ਵਿਚ ਸ਼ਾਮਲ ਹੋ ਗਏ। ਮੌਜੂਦਾ ਸਮੇਂ ਵਿਚ ਦੋਵੇਂ ਆਗੂ ਭਾਜਪਾ ਵਿਚ ਹਨ।

Related posts

ਕਪੂਰਥਲਾ ‘ਚ 2 ਨਸ਼ਾ ਤਸਕਰ ਕਾਬੂ: ਮੁਲਜ਼ਮਾਂ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦਕਪੂਰਥਲਾ ‘ਚ 2 ਨਸ਼ਾ ਤਸਕਰ ਕਾਬੂ: ਮੁਲਜ਼ਮਾਂ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦਕਪੂਰਥਲਾ ‘ਚ 2 ਨਸ਼ਾ ਤਸਕਰ ਕਾਬੂ: ਮੁਲਜ਼ਮਾਂ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ

punjabdiary

ਸਰਹੱਦ ਨੇੜਿਉਂ BSF ਅਤੇ ਪੰਜਾਬ ਪੁਲਿਸ ਨੇ ਬਰਾਮਦ ਕੀਤੀ ਇਕ ਕਿਲੋ ਹੈਰੋਇਨ; 7 ਕਰੋੜ ਦੱਸੀ ਜਾ ਰਹੀ ਕੀਮਤ

punjabdiary

ਕਰੋੜਾਂ ਰੁਪਏ ਦੀ ਜ਼ਮੀਨ ਦੀ ਫਰਜ਼ੀ ਰਜਿਸਟਰੀ ਕਰਵਾਉਣ ਆਏ 5 ਲੋਕ ਗ੍ਰਿਫ਼ਤਾਰ

punjabdiary

Leave a Comment