ਦੀਪ ਸਿੰਘ ਨਗਰ ਬਠਿੰਡਾ ਵਿੱਚ ਰਾਸ਼ਨ ਡਿੱਪੂ ਤੇ ਪਿਆ ਰੌਲਾ
ਕਣਕ ਵਿੱਚ ਖ਼ਰਾਬ ਕਣਕ ਮਿਲਾਉਣ ਦੇ ਦੋਸ਼,
ਖੁਰਾਕ ਸਪਲਾਈ ਵਿਭਾਗ ਦੇ ਇੰਸਪੈਕਟਰ ਦਾ ਵੀ ਕੀਤਾ ਘਿਰਾਓ
ਬਠਿੰਡਾ, 28 ਮਾਰਚ – (ਅੰਗਰੇਜ ਸਿੰਘ ਵਿੱਕੀ) ਦੀਪ ਸਿੰਘ ਨਗਰ ਬਠਿੰਡਾ ਵਿੱਚ ਰਾਜ ਕੁਮਾਰੀ ਦੇ ਨਾਮ ਤੇ ਚਲਦੇ ਡੀਪੂ ਤੇ ਅੱਜ ਖ਼ਰਾਬ ਕਣਕ ਮਿਲਾ ਕੇ ਵੰਡਣ ਦੇ ਦੋਸ਼ਾਂ ਤਹਿਤ ਲੋਕਾਂ ਨੇ ਰੌਲਾ ਪਾ ਲਿਆ ਮੌਕੇ ਤੇ ਪਹੁੰਚੇ ਫੂਡ ਸਪਲਾਈ ਇੰਸਪੈਕਟਰ ਐਲ ਡੀ ਸ਼ਰਮਾ ਦਾ ਵੀ ਘਿਰਾਓ ਕਰ ਲਿਆ ਮੁਹੱਲਾ ਨਿਵਾਸੀ ਬਸੰਤ ਕੁਮਾਰ ਅਰਜੁਨ ਕੁਮਾਰ ਸਪਨਾ ਚੌਧਰੀ ਨੇ ਦੋਸ਼ ਲਾਏ ਕਿ ਡਿੱਪੂ ਦੇ ਸੰਚਾਲਕ ਮਨੀਸ਼ ਕੁਮਾਰ ਵਧਿਆ ਕਣਕ ਵਿੱਚ ਖ਼ਰਾਬ ਕਣਕ ਰਲਾ ਮਿਲਾ ਕੇ ਵੰਡ ਰਹੇ ਸਨ ਜਿਸ ਦਾ ਖੁਲਾਸਾ ਲੋਕਾਂ ਵੱਲੋਂ ਕੀਤਾ ਗਿਆ ਤੇ ਵੀਡੀਓ ਵੀ ਬਣਾਈ ਗਈ ਮੌਕੇ ਤੇ ਫੂਡ ਸਪਲਾਈ ਇੰਸਪੈਕਟਰ ਦੇਖਦਾ ਰਿਹਾ ਪਰ ਕੋਈ ਕਾਰਵਾਈ ਨਹੀਂ ਕੀਤੀ ਉਹ ਮੰਗ ਕਰਦੇ ਹਨ ਕਿ ਰਾਜਕੁਮਾਰੀ ਡਿੱਪੂ ਦਾ ਲਾਇਸੰਸ ਰੱਦ ਕੀਤਾ ਜਾਵੇ ਫੂਡ ਸਪਲਾਈ ਇੰਸਪੈਕਟਰ ਖ਼ਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇ ਇਸ ਮਾਮਲੇ ਸਬੰਧੀ ਜਦੋਂ ਡਿੱਪੂ ਦੇ ਸੰਚਾਲਕ ਮਨੀਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨਾਂ ਨੇ ਦੋਸ਼ਾਂ ਨੂੰ ਮੁੱਢੋਂ ਨਕਾਰ ਦਿੱਤਾ ਜ਼ਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ ਦੇ ਅਫ਼ਸਰ ਜਸਪ੍ਰੀਤ ਸਿੰਘ ਕਾਹਲੋਂ ਨੇ ਕਿਹਾ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੀਪ ਸਿੰਘ ਨਗਰ ਬਠਿੰਡਾ ਵਿੱਚ ਰਾਸ਼ਨ ਡਿੱਪੂ ਤੇ ਪਿਆ ਰੌਲਾ
previous post