ਦੀਪ ਸਿੰਘ ਵਾਲਾ, ਸਾਦਿਕ ਅਤੇ ਗੋਲੇਵਾਲਾ ਲਿੰਕ ਡ੍ਰੇਨਾਂ ਦੀ ਸਫਾਈ ਲਈ 21.38 ਲੱਖ ਰੁਪਏ ਦੀ ਰਾਸ਼ੀ ਜਾਰੀ-ਵਿਧਾਇਕ ਸੇਖੋਂ
ਫਰੀਦਕੋਟ, 2 ਮਈ (ਪੰਜਾਬ ਡਾਇਰੀ)- ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਰਸਾਤੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਡ੍ਰੇਨਾਂ ਦੀ ਸਫਾਈ ਮੁਹਿੰਮ ਆਰੰਭੀ ਗਈ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹੜ੍ਹਾਂ ਦੀ ਸਥਿਤੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਪੈਂਦੀ ਦੀਪ ਸਿੰਘ ਵਾਲਾ ਡ੍ਰੇਨ, ਸਾਦਿਕ ਡ੍ਰੇਨ ਅਤੇ ਗੋਲੇਵਾਲਾ ਲਿੰਕ ਡ੍ਰੇਨ ਦੀ ਸਫਾਈ ਲਈ 21.38 ਲੱਖ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਜਿਸ ਨੂੰ ਮੁੱਖ ਰੱਖਦੇ ਹੋਏ ਡ੍ਰੇਨਏਜ ਡਵੀਜਨ ਫਾਜਿਲਕਾ ਵੱਲੋਂ ਇਸ ਕੰਮ ਦੇ ਟੈਂਡਰ ਲਗਾ ਦਿੱਤੇ ਗਏ ਹਨ। ਟੈਂਡਰ ਮੰਨਜੂਰ ਹੋਣ ਤੋਂ ਕੰਮ ਖਤਮ ਹੋਣ ਲਈ 45 ਦਿਨ ਦਾ ਸਮਾਂ ਮਿੱਥਿਆ ਗਿਆ ਹੈ। ਜਲਦੀ ਹੀ ਇੰਨਾਂ ਡ੍ਰੇਨਾਂ ਦੀ ਸਫਾਈ ਵਿਭਾਗ ਵੱਲੋਂ ਕਰਵਾ ਦਿੱਤੀ ਜਾਵੇਗੀ।