ਦੀ ਰੈਵੀਨਿਉ ਕਾਨੂੰਗੋ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਨੂੰ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਦਿੱਤੇ ਧਰਨਾ
ਫਰੀਦਕੋਟ, 28 ਅਪ੍ਰੈਲ (ਪੰਜਾਬ ਡਾਇਰੀ)- ਦੀ ਰੈਵੀਨਿਉ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਜਿਲਾ ਫਰੀਦਕੋਟ ਦੇ ਸਮੁਚੇ ਕਾਨੂੰਗੋਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਜਿਲਾ ਪ੍ਰਧਾਨ ਜਗਦੀਸ਼ ਕੁਮਾਰ ਦੀ ਅਗਵਾਈ ਵਿੱਚ 11 ਤੋਂ 1 ਵਜੇ ਤੱਕ ਧਰਨਾ ਦਿੱਤਾ ਗਿਆ । ਇਸ ਮੌਕੇ ਮਨਦੀਪ ਸਿੰਘ ਜਿਲਾ ਜਨਰਲ ਸਕੱਤਰ , ਸਾਬਕਾ ਜਿਲਾ ਪਰਧਾਨ ਸੁਰਜੀਤ ਸਿੰਘ ਬਰਾੜ, ਸਾਬਕਾ ਜਿਲਾ ਪ੍ਰਧਾਨ ਗੁਰਮੀਤ ਸਿੰਘ , ਮਿਲਖਜੀਤ ਸਿੰਘ ਸਦਰ ਕਾਨੂੰਗੋ , ਬਲਜਿੰਦਰ ਸਿੰਘ ਕਾਨੂੰਗੋ, ਰਣਜੀਤ ਸਿਘ ਕਾਨੂੰਗੋ, ਵਰਿੰਦਰ ਸਿੰਘ ਬੁੱਟਰ, ਸੁਖਦੇਵ ਸਿੰਘ ਕੋਟਕਪੂਰਾ, ਅਮਰੋਜ ਢੀਗਰਾ ਤਹਿਸੀਲ ਪਰਯਾਨ ਫਰੀਦਕੋਟ ਨੇ ਕਿਹਾ ਕਿ ਜਿਮਨੀ ਚੋਣ ਲੋਕ ਸਭਾ ਹਲਕਾ ਜਲੰਧਰ ਵਿਖੇ ਰੋਸ ਰੈਲੀ ਕਰਨ ਲਈ ਕਾਨੂੰਗੋ ਐਸੋਸਿਏਸ਼ਨ ਪੰਜਾਬ ਦੀ ਮਿਟਿੰਗ ਮੋਹਨ ਸਿੰਘ ਭੇਡਪੁਰਾ ਪ੍ਰਧਾਨ ਦੀ ਅਗਵਾਈ ਹੇਠ ਦੇਸ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਮਿਤੀ 29-4-2023 ਨੂੰ ਹੋਣ ਜਾ ਰਹੀ ਹੈ । ਕਾਨੂੰਗੋਆਂ ਦੀਆਂ ਮੁੱਖ ਮੰਗਾਂ ਜੋ ਕਿ ਸਰਕਾਰ ਵੱਲੋ ਮੰਨੀਆਂ ਹੋਈਆ ਹਨ ਪਰ ਲਾਗੂ ਨਹੀਂ ਕੀਤੀਆਂ ਗਈਆ । ਭਾਰਤੀ ਸੰਵਿਧਾਨ ਦੇ ਆਰਟੀਕਲ 39- D ਮੁਤਾਬਕ ਇਕੋ ਜਿਹਾ ਕੰਮ ਕਰਨ ਵਾਲਿਆਂ ਦੀ ਤਨਖਾਹ ਵਿੱਚ ਅੰਤਰ ਨਹੀਂ ਹੋ ਸਕਦਾ । ਪਰ ਪੰਜਾਬ ਦੇ ਪਟਵਾਰੀਆਂ ਨੂੰ 1 1–1986 ਤੋ ਲੈਕੇ 31-12-1995 ਤੱਕ ਦੋ ਤਰਾ ਦੇ ਗਰੇਡ ਦਿੱਤੇ ਜਾ ਰਹੇ ਹਨ । 50 % ਜੂਨੀਅਰ ਪਟਵਾਰੀਆਂ ਨੂੰ 950-1800 ਦਾ ਸਕੇਲ ਦਿਤਾ ਗਿਆ ਸੀ ਅਤੇ 50 % ਸੀਨੀਅਰ ਪਟਵਾਰੀਆਂ ਨੂੰ 1365-2410 ਦਾ ਸਕੇਲ ਦਿਤਾ ਗਿਆ ਸੀ । ਮਿਤੀ 9-9-2022 ਨੂੰ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੀ ਮਿਟਿੰਗ ਵਿੱਤ ਮੰਤਰੀ ਸ . ਹਰਪਾਲ ਸਿੰਘ ਚੀਮਾ , ਮਾਲ ਮੰਤਰੀ ਸ਼੍ਰੀ ਬ੍ਰਹਮ ਸੰਕਰ ਜਿੰਪਾ , ਵਿੱਤ ਕਮਿਸ਼ਨਰ ਮਾਲ ਸ਼੍ਰੀ Kap Sinha I.A.S. ਸੈਕਟਰੀ ਫਾਇਨਾਨਸ ਸ਼੍ਰੀ ਮਤੀ ਗੁਰਪ੍ਰੀਤ ਕੌਰ ਸਪਰਾ I.A.S ਕਮਿਸ਼ਨਰ ਮੰਡਲ ਜਲੰਧਰ ਦੀ ਹਾਜਰੀ ਵਿੱਚ ਹੋਈ ਸੀ । ਵਿੱਤ ਮੰਤਰੀ ਸਾਹਿਬ ਨੇ ਮਿਟਿੰਗ ਵਿੱਚ ਮਿਤੀ 1-1-1986 ਤੋ 31-12-1995 ਤੱਕ ਭਰਤੀ ਹੋਏ ਪਟਵਾਰੀਆਂ ਦੀ 1365-2410 ਮੁਤਾਬਿਕ ਤਨਖਾਹ ਫਿਕਸ ਕਰਨ ਦਾ ਫੈਸਲਾ ਕਰ ਦਿੱਤਾ ਸੀ । ਸੈਕਟਰੀ ਫਾਇਨਾਨਸ ਨੂੰ ਫਾਇਲ ਪੁੱਟ ਅੱਪ ਕਰਨ ਲਈ ਕਿਹਾ ਗਿਆ ਪਰ ਵਿੱਤ ਵਿਭਾਗ ਨੇ ਵਿੱਤ ਮੰਤਰੀ ਦੇ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਫਾਇਲ ਮਾਲ ਵਿਭਾਗ ਨੂੰ ਵਾਪਸ ਭੇਜ ਦਿੱਤੀ ।
ਉਹਨਾ ਕਿਹਾ ਕਿ ਨਾਇਬ ਤਹਿਸਾਲਦਾਰਾਂ ਦੀਆਂ ਕੁੱਲ 201 ਪੋਸਟਾਂ ਹਨ । ਜਿਨਾਂ ਵਿੱਚੋ 50 % ਕਾਨੂੰਗੋਆਂ ਤੋ ਪ੍ਰਮੋਸ਼ਨ ਕਰਕੇ ਭਰੀਆਂ ਜਾਂਦੀਆ ਹਨ 3 % ਸੀਨੀਅਰ ਅਸਿਸਟੈਂਟਾਂ ਤੋ ਪ੍ਰਮੋਸ਼ਨ ਕਰਕੇ ਭਰੀਆਂ ਜਾਂਦੀਆ ਹਨ 47 % ਸਿੱਧੀ ਭਰਤੀ ਕੀਤੀ ਜਾਂਦੀ ਹੈ ।ਡਾਇਰੈਕਟ ਕੋਟੇ ਦੀਆਂ 85 ਸੀਟਾਂ ਖਾਲੀ ਹਨ ਜਿਨਾ ਤੇ 26 ਸੀਨੀਅਰ ਅਸਿਸਟੈਂਟਾਂ ਨੂੰ ਫੀਲਡ ਦੀ ਟਰੇਨਿੰਗ ਤੋ ਬਿਨਾ ਲਾਇਆ ਹੋਇਆ ਹੈ । ਜਦੋਂ ਕਿ ਇਸ ਸੰਮੇ 137 ਕਾਨੂੰਗੋ ਪੇਪਰ ਪਾਸ ਕਰ ਚੁੱਕੇ ਹਨ । ਉਨਾਂ ਨੂੰ ਡਾਇਰੈਕਟ ਕੋਟੇ ਦੀਆਂ ਖਾਲੀ ਪੋਸਟਾਂ ਤੇ ਨਹੀਂ ਲਗਾਇਆ ਜਾ ਰਿਹਾ ਹੈ । । ਲੋਕ ਖਜਲ ਖੁਆਰ ਹੋ ਰਹੇ ਹਨ । ਕਈ ਸਬ ਤਹਿਸੀਲਾਂ ਵਿੱਚ ਚਾਰ ਚਾਰ ਦਿਨ ਰਜਿਸਟਰੀਆਂ ਨਹੀਂ ਹੁੰਦੀਆ । ਜੇਕਰ ਸਰਕਾਰ ਨੇ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੀਆਂ ਮੰਨੀਆਂ ਹੋਈਆ ਮੰਗਾ ਨਾ ਮੰਨੀਆਂ ਤਾ ਜਿਮਨੀ ਚੋਣ ਲੋਕ ਸਭਾ ਹਲਕਾ ਜਲੰਧਰ ਵਿਖੇ ਸੰਘਰਸ ਕੀਤਾ ਜਾਵੇਗਾ । ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ । ਧਰਨੇ ਵਿੱਚ ਹਾਜਰ ਆਏ | ਇਸ ਮੌਕੇ ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਮੌਜੂਦਾ ਅਹੁਦੇਦਾਰ ਅਤੇ ਸ਼ਾਬਕਾ ਅਹੁਦੇਦਾਰ ਅਤੇ ਕਾਨੂੰਗੋ ਪਟਵਾਰੀਆਨ ਨੇ ਸ਼ਮੂਲੀਅਤ ਕੀਤੀ।