ਦੁਕਾਨ ਨੂੰ ਲੱਗੀ ਭਿਆਨਕ ਅੱਗ, ਹੋਇਆ ਲੱਖਾਂ ਦਾ ਨੁਕਸਾਨ
ਗੁਰਦਾਸਪੁਰ , 27 ਮਈ (ਬਾਬੂਸ਼ਾਹੀ)- ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ‘ਤੇ ਸਥਿਤ ਇਕ ਸ਼ਰਮਾ ਸੈਨੀਟੇਸ਼ਨ ਦੀ ਦੁਕਾਨ ਤੇ ਅਚਾਨਕ ਅੱਗ ਲੱਗ ਜਾਣ ਕਾਰਨ ਦੁਕਾਨ ਵਿੱਚ ਪਿਆ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਦੁਕਾਨ ਦੇ ਮਾਲਿਕ ਨਰੇਸ਼ ਸ਼ਰਮਾ ਦੇ ਦਸਣ ਅਨੁਸਾਰ ਇਹ ਅੱਗ ਰਾਤ ਨੂੰ 12 ਵਜੇ ਦੇ ਕਰੀਬ ਲੱਗੀ ਹੈ। ਅੱਗ ਇੰਨੀ ਜਿਆਦਾ ਸੀ ਕਿ ਅੱਗ ਨੂੰ ਬੁਝਾਉਣ ਦੇ ਲਈ 8 ਤੋਂ 9 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਉਣਾ ਪਿਆ। ਉਹਨਾਂ ਦੱਸਿਆ ਕਿ ਅੱਗ ਲੱਗਣ ਕਾਰਨ 80 ਤੋਂ 90 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਔਖੀ ਘੜੀ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ। ਅਜੇ ਤੱਕ ਦੁਕਾਨ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਦਾ ਪਾਇਆ।