Image default
About us

ਦੇਸ਼ ‘ਚ ਪੈਟਰੋਲ ਹੋਵੇਗਾ 15 ਰੁਪਏ ਲੀਟਰ! ਕੇਂਦਰੀ ਮੰਤਰੀ ਗਡਕਰੀ ਨੇ ਕੀਤਾ ਵੱਡਾ ਐਲਾਨ

ਦੇਸ਼ ‘ਚ ਪੈਟਰੋਲ ਹੋਵੇਗਾ 15 ਰੁਪਏ ਲੀਟਰ! ਕੇਂਦਰੀ ਮੰਤਰੀ ਗਡਕਰੀ ਨੇ ਕੀਤਾ ਵੱਡਾ ਐਲਾਨ

 

 

 

Advertisement

ਰਾਜਸਥਾਨ, 5 ਜੁਲਾਈ (ਡੇਲੀ ਪੋਸਟ ਪੰਜਾਬੀ)- ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਪਰੇਸ਼ਾਨ ਲੋਕਾਂ ਲਈ ਵੱਡੀ ਖਬਰ ਹੈ। ਖਬਰ ਹੈ ਕਿ ਆਉਣ ਵਾਲੇ ਦਿਨਾਂ ‘ਚ ਦੇਸ਼ ‘ਚ ਪੈਟਰੋਲ ਦੀ ਕੀਮਤ 15 ਰੁਪਏ ਪ੍ਰਤੀ ਲੀਟਰ ਹੋ ਸਕਦੀ ਹੈ। ਇਹ ਸੁਣ ਕੇ ਸ਼ਾਇਦ ਤੁਹਾਨੂੰ ਆਪਣੇ ਕੰਨਾਂ ‘ਤੇ ਯਕੀਨ ਨਹੀੰ ਆਏਗਾ ਪਰ ਇਹ ਐਲਾਨ ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕੀਤਾ ਹੈ।
ਰਾਜਸਥਾਨ ਦੇ ਪ੍ਰਤਾਪਗੜ੍ਹ ‘ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਹੁਣ ਸਾਰੀਆਂ ਗੱਡੀਆਂ ਈਥਾਨੌਲ ‘ਤੇ ਚੱਲਣਗੀਆਂ। 60 ਫੀਸਦੀ ਈਥਾਨੌਲ ਅਤੇ 40 ਫੀਸਦੀ ਬਿਜਲੀ, ਜੇ ਅਸੀਂ ਇਸ ਦਾ ਮੁਲਾਂਕਣ ਕਰੀਏ ਤਾਂ ਪੈਟਰੋਲ ਦੀ ਕੀਮਤ 15 ਰੁਪਏ ਪ੍ਰਤੀ ਲੀਟਰ ਹੋਵੇਗੀ। ਜਨਤਾ ਦਾ ਭਲਾ ਹੋਵੇਗਾ, ਕਿਸਾਨ ਊਰਜਾ ਦਾਤਾ ਬਣੇਗਾ।
ਨਿਤਿਨ ਗਡਕਰੀ ਨੇ ਅੱਗੇ ਕਿਹਾ ਕਿ ਹੁਣ ਕਿਸਾਨ ਨਾ ਸਿਰਫ਼ ਅੰਨਦਾਤਾ ਬਣੇਗਾ, ਸਗੋਂ ਊਰਜਾ ਪ੍ਰਦਾਨ ਕਰਨ ਵਾਲਾ ਵੀ ਬਣੇਗਾ। ਇਹ ਸਾਡੀ ਸਰਕਾਰ ਦੀ ਸੋਚ ਹੈ। ਉਨ੍ਹਾਂ ਕਿਹਾ ਕਿ ਉਹ ਅਗਸਤ ਮਹੀਨੇ ‘ਚ ਟੋਇਟਾ ਦੀਆਂ ਗੱਡੀਆਂ ਲਾਂਚ ਕਰ ਰਹੇ ਹਨ, ਜੋ ਕਿ ਈਥਾਨੌਲ ‘ਤੇ ਚੱਲਣਗੀਆਂ। ਉਨ੍ਹਾਂ ਕਿਹਾ ਕਿ ਇਸ ਤਕਨੀਕ ਨਾਲ ਨਾ ਸਿਰਫ਼ ਦੇਸ਼ ਵਿੱਚ ਪ੍ਰਦੂਸ਼ਣ ਘੱਟ ਹੋਵੇਗਾ, ਸਗੋਂ ਅਸੀਂ ਦਰਾਮਦ ਦੇ ਬੋਝ ਤੋਂ ਵੀ ਬਚ ਸਕਾਂਗੇ। ਉਨ੍ਹਾਂ ਕਿਹਾ ਕਿ ਹੁਣ 16 ਲੱਖ ਕਰੋੜ ਰੁਪਏ ਦਾ ਤੇਲ ਦਰਾਮਦ ਕੀਤਾ ਜਾਂਦਾ ਹੈ ਅਤੇ ਹੁਣ ਇਹ ਪੈਸਾ ਕਿਸਾਨਾਂ ਦੇ ਘਰਾਂ ਤੱਕ ਜਾਵੇਗਾ। ਇਸ ਨਾਲ ਪਿੰਡ ਖੁਸ਼ਹਾਲ ਹੋਣਗੇ ਅਤੇ ਕਿਸਾਨਾਂ ਦੇ ਪੁੱਤਰਾਂ ਨੂੰ ਰੁਜ਼ਗਾਰ ਮਿਲੇਗਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਫਲੈਕਸ ਆਇਲ ਗੈਸੋਲੀਨ ਅਤੇ ਈਥਾਨੌਲ ਦੇ ਮਿਸ਼ਰਣ ਤੋਂ ਬਣਿਆ ਵਿਕਲਪਕ ਤੇਲ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਫਲੈਕਸ ਇੰਜਣ ਇੱਕ ਤੋਂ ਵੱਧ ਕਿਸਮ ਦੇ ਬਾਲਣ ‘ਤੇ ਚੱਲ ਸਕਦੇ ਹਨ। ਉਨ੍ਹਾਂ ਕਿਹਾ ਕਿ ਪਾਣੀਪਤ ਵਿੱਚ ਇੰਡੀਅਨ ਆਇਲ ਨੇ ਪਰਾਲੀ ਤੋਂ 1 ਲੱਖ ਟਨ ਬਾਇਓ-ਈਥਾਨੌਲ ਅਤੇ 150 ਟਨ ਬਾਇਓ-ਬਿਟੂਮਿਨ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਈਥਾਨੌਲ ਦੇਸ਼ ਵਿੱਚ ਈਂਧਨ ਦਾ ਵੱਡਾ ਬਦਲ ਬਣਨ ਜਾ ਰਿਹਾ ਹੈ।

Related posts

ਮੁੱਖ ਖੇਤੀਬਾੜੀ ਅਫਸਰ ਨੇ ਖਾਦ, ਬੀਜ ਅਤੇ ਦਵਾਈਆਂ ਦੇ ਵਿਕਰੇਤਾਵਾਂ ਦੀ ਕੀਤੀ ਅਚਨਚੇਤ ਚੈਕਿੰਗ

punjabdiary

Breaking- ਚਰਨਜੀਤ ਸਿੰਘ ਚੰਨੀ ਨੇ ਮਾਨ ਸਰਕਾਰ ਤੇ ਦੋਸ਼ ਲਗਾਏ ਕਿ ਸਰਕਾਰ ਉਨ੍ਹਾਂ ਨੂੰ ਜੇਲ੍ਹ ਭੇਜਣ ਦੀ ਤਿਆਰੀ ਕਰ ਰਹੀ ਹੈ

punjabdiary

ਕਿਸਾਨਾਂ ਅਤੇ ਮਜ਼ਦੂਰਾਂ ਨੇ ਫਰੀਦਕੋਟ ਦੇ ਜ਼ਿਲ੍ਹਾ ਮੰਡੀ ਅਫਸਰ ਦਾ ਕੀਤਾ ਘਿਰਾਓ

punjabdiary

Leave a Comment