Image default
ਤਾਜਾ ਖਬਰਾਂ

ਦੇਸ਼ਾਂ-ਵਿਦੇਸ਼ਾਂ ਤੱਕ ਆਪਣੀ ਕਲਾ ਨਾਲ ਛਾ ਜਾਣ ਵਾਲਾ ਅਦਾਕਾਰ :- ਗੁਰਮੇਲ ਸਿੰਘ

ਦੇਸ਼ਾਂ-ਵਿਦੇਸ਼ਾਂ ਤੱਕ ਆਪਣੀ ਕਲਾ ਨਾਲ ਛਾ ਜਾਣ ਵਾਲਾ ਅਦਾਕਾਰ :- ਗੁਰਮੇਲ ਸਿੰਘ

ਗੁਰਮੇਲ ਸਿੰਘ ਇੱਕ ਐਸਾ ਅਦਾਕਾਰ ਹੈ ਜੋ ਹਰ ਰੋਲ ਵਿਚ ਆਪਣੇ ਆਪ ਨੂੰ ਉਤਾਰ ਕੇ , ਹਰ ਰੋਲ ਨੂੰ ਬਾਖੂਬੀ ਨਿਭਾਉਂਦਾ ਹੈ। ਉਹ ਅਦਾਕਾਰੀ ਦੇ ਨਾਲ ਨਾਲ , ਮਾਡਲਿੰਗ ਦੇ ਖੇਤਰ ਵਿਚ ਆਪਣਾ ਨਿਵੇਕਲੀ ਪਛਾਣ ਸਥਾਪਤ ਕਰ ਰਿਹਾ ਹੈ । ਹੁਣੇ ਹੁਣੇ ਦੁਬਈ ਵਿਖੇ ਸਰਬਜੀਤ ਸਾਗਰ ਦੇ ਗੀਤ ਵਿੱਚ ਮਾਡਲਿੰਗ ਕਰਕੇ ਅਤੇ ਇੰਟਰਨੈਸ਼ਨਲ ਸਟੂਡੈਂਟ ਡਾਕੂਮੈਂਟਰੀ ਫਿਲਮ ਵਿਚ ਵਧੀਆ ਰੋਲ ਅਦਾ ਕਰਕੇ ਆਪਣੇ ਆਪ ਨੂੰ ਬਹੁਤ ਵਧੀਆ ਐਕਟਰ ਸਾਬਤ ਕਰ ਚੁੱਕਾ ਹੈ। ਮਾਤਾ ਕੁਲਦੀਪ ਕੌਰ ਦੀ ਕੁੱਖੋਂ ਅਤੇ ਪਿਤਾ ਗੁਰਜੰਟ ਸਿੰਘ ਢਿੱਲੋਂ ਦੇ ਘਰ ਪਿੰਡ ਦਬੜੀਖਾਨਾ ਜਨਮਿਆ । ਗੁਰਮੇਲ ਸਿੰਘ ਆਪਣੇ ਪਿੰਡ ਦੇ ਸਰਕਾਰੀ ਸਕੂਲ ਤੋਂ ਵਿਦਿਆ ਪ੍ਰਾਪਤ ਕਰਕੇ , ਫਿਰ ਜਿੰਦਲ ਕੋਟਕਪੂਰਾ ਪਾਸੋਂ account ਦਾ ਕੋਰਸ ਕਰ ਚੁੱਕਾ ਹੈ। ਆਪਣੀ ਐਕਟਿੰਗ ਦੀ ਅੰਦਰਲੀ ਤੜਪ ਨੂੰ ਬਝਾਉਣ ਦੇ ਲਈ , ਉਸ ਨੇ ਸੰਨ 2010 ਤੋਂ ਛਿੰਦਾ ਸਿੰਘ ਛਿੰਦਾ ਨਾਲ ਨਾਟਕ ਖੇਡਣੇ ਸ਼ੁਰੂ ਕਰ ਦਿੱਤੇ। ਉਸ ਦਾ ਪਹਿਲਾ ਨਾਟਕ ਬਾਬਾ ਫਰੀਦ ਆਗਮਨ ਪੁਰਬ ਤੇ‌ ਕਾਲੇ ਮੈਂਡੇ ਕੱਪੜੇ ਸੀ। ਇਸ ਤੋਂ ਬਾਅਦ ਗੁਰਮੇਲ ਸਿੰਘ ਨੇ ਲਗਾਤਾਰ ਥਿਏਟਰ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਲੇਖਕ ਅਤੇ ਨਿਰਦੇਸ਼ਕ ਛਿੰਦਾ ਸਿੰਘ ਛਿੰਦਾ ਨਾਲ , ਕਈ ਨਾਟਕ ਖੇਡੇ ਜਿਨ੍ਹਾਂ ਵਿੱਚੋਂ ਵਾਲੀਵਾਰਸ, ਗੋਡ ਇਜ ਵੰਨ, ਸਭ ਮਹਿ ਸਚਾ ਏਕੋ ਸੋਈ, ਜਾਗਦੇ ਰਹੋ, ਹੀਰੇ ਹਿੰਦੋਸਤਾਨ ਦੇ, ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਆਦਿ ਵਿਚ ਬਾਖੂਬੀ ਰੋਲ ਅਦਾ ਕੀਤੇ। ਗੁਰਮੇਲ ਨੇ , ਕਈ ਲਘੂ ਫ਼ਿਲਮਾਂ ਵਿਚ ਜਿਵੇਂ -ਨੱਬੇ ਘੱਟ, ਅੰਡਿਆਂ ਦੀ ਟਰੇਅ, ਆਤਮਾ, ਜੈੱਕ ਅਤੇ ਫੈਵੀਕਵਿੱਕ ਵਿੱਚ ਕੰਮ ਕਰਕੇ ਫਿਲਮੀ ਕਲਾਕਾਰ ਹੋਣ ਦਾ ਮਾਣ ਹਾਸਲ ਕੀਤਾ। ਗੁਰਮੇਲ ਸਿੰਘ ਨੇ ਪਰਵੇਜ਼ ਅਖਤਰ ਦੇ ਸੋਹਲੋ ਗੀਤ “ਟਰਨਿੰਗ ਬੈਕ” ਵਿੱਚ ਸਾਈਡ ਹੀਰੋ ਦਾ ਰੋਲ ਕੀਤਾ। ਇਸ ਦੇ ਨਾਲ ਹੀ , ਉਸ ਨੇ ਛਿੰਦਾ ਸਿੰਘ ਛਿੰਦਾ ਵੱਲੋਂ ਗਾਏ ਗੀਤ “ਕੋਮ ਦਲੇਰਾਂ ਦੀ” ਵਿੱਚ ਕੋਤਵਾਲ ਦੀ ਭੂਮਿਕਾ ਨਿਭਾਈ ਅਤੇ ਵਧੀਆ ਡਾਇਲਾਗ ਬੋਲ ਕੇ ਵਧੀਆ ਅਦਾਕਾਰ ਹੋਣ ਦਾ ਸਬੂਤ ਦਿੱਤਾ। ਗੁਰਮੇਲ ਸਿੰਘ ਦਾ ਸੁਪਨਾ ਹੈ ਕਿ ਉਹ ਆਪਣੀ ਅਦਾਕਾਰੀ ਦੇ ਬਲਬੂਤੇ ਤੇ , ਆਪਣਾ ਨਾਮ ਦੇਸ਼ ਵਿਦੇਸ਼ ਵਿੱਚ ਚਮਕਾਏ। ਹੁਣੇ-ਹੁਣੇ “ਤਰਲੋਕ ਫ਼ਿਲਮ’ ਦੇ ਬੈਨਰ ਹੇਠ ‘ਦੁਬਈ’ ਗਈ ‘ਛਿੰਦਾ ਸਿੰਘ ਛਿੰਦਾ’ ਦੀ ਟੀਮ ਵਿੱਚ ‘ਦੁਬਈ’ ਵਿਖੇ ਗੀਤ ਵਿੱਚ ਕੰਮ ਕਰਨ ਦੇ ਨਾਲ-ਨਾਲ ਪੰਜਾਬੀ ਲੋਕ ਨਾਚ ਅਕੈਡਮੀ ਵੱਲੋਂ ਕਰਵਾਏ ਗਏ ਨਾਟਕ ਸੋਅ ‘ਸੁੰਦਰਾਂ’ ਵਿੱਚ ਵੀ ਬਹੁਤ ਸ਼ਾਨਦਾਰ ਭੂਮਿਕਾ ਨਿਭਾ ਵਾਹ ਵਾਹ ਖੱਟੀ । ਸ਼ਾਲਾ , ਇਸ ਅਦਾਕਾਰ ਨੂੰ ਰੱਬ ਹੋਰ ਤਰੱਕੀਆਂ ਬਖ਼ਸ਼ੇ। ਸ਼ੁਭਕਾਮਨਾਵਾਂ , ਨਵੀਆਂ ਪੈੜਾਂ ਪੁੱਟਣ ਲਈ । ਬੁਲੰਦੀਆਂ ਦੀ ਚਾਹਤ ਲੈ , ਸੁਪਨਿਆਂ ਦਾ ਸੌਦਾਗਰ ਬਣ , ਅੱਗੇ ਵੱਲ ਵਧਦਾ ਰਹੇ । ਆਮੀਨ
ਸ਼ਿਵਨਾਥ ਦਰਦੀ
ਸੰਪਰਕ :- 98551/55392

Related posts

ਇਨਸਾਫ ਦੀ ਮੰਗ ਨੂੰ ਲੈ ਕੇ ਜਿਲ੍ਹਾ ਫਰੀਦਕੋਟ ਦੇ ਸਮੂਹ ਸਕੂਲ ਰਹੇ ਬੰਦ

punjabdiary

Breaking- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ

punjabdiary

ਬਿੱਕਰ ਸਿੰਘ ਛੀਨਾ ਨੂੰ ਸਦਮਾ, ਤਾਏ ਦੀ ਮੌਤ

punjabdiary

Leave a Comment