Image default
About us

ਦੇਸ਼ ‘ਚ ਦੌੜੀ ਪਹਿਲੀ ‘ਨਮੋ ਭਾਰਤ’ ਟ੍ਰੇਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਪਿਡਐਕਸ ਨੂੰ ਦਿਖਾਈ ਹਰੀ ਝੰਡੀ

ਦੇਸ਼ ‘ਚ ਦੌੜੀ ਪਹਿਲੀ ‘ਨਮੋ ਭਾਰਤ’ ਟ੍ਰੇਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਪਿਡਐਕਸ ਨੂੰ ਦਿਖਾਈ ਹਰੀ ਝੰਡੀ

 

 

 

Advertisement

ਸਾਹਿਬਾਬਾਦ, 20 ਅਕਤੂਬਰ (ਡੇਲੀ ਪੋਸਟ ਪੰਜਾਬੀ)- ਦੇਸ਼ ਦੀ ਪਹਿਲੀ ਰੈਪਿਡਐਕਸ ਟ੍ਰੇਨ ‘ਨਮੋ ਭਾਰਤ’ ਨੂੰ ਰਾਸ਼ਟਰ ਨੂੰ ਸਮਰਪਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਟ੍ਰੇਨ ਭਵਿੱਖ ਦੇ ਨਵੇਂ ਭਾਰਤ ਦੀ ਝਲਕ ਪੇਸ਼ ਕਰਦੀ ਹੈ। PM ਮੋਦੀ ਨੇ ਸਾਹਿਬਾਬਾਦ ਤੋਂ ਦੁਬਾਈ ਡਿਪੂ ਤੱਕ ਸ਼ੁਰੂ ਕੀਤੀ ਗਈ ਰੈਪਿਡਐਕਸ ਰੇਲ ਸੇਵਾ ਨੂੰ ਹਰੀ ਝੰਡੀ ਦਿਖਾਉਣ ਦੇ ਬਾਅਦ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਮੋ ਭਾਰਤ ਟ੍ਰੇਨ ਨਵੇਂ ਭਾਰਤ ਨੂੰ ਪਰਿਭਾਸ਼ਿਤ ਕਰਦੀ ਹੈ। ਅੱਜ ਹਰ ਖੇਤਰ ਵਿਚ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ।

ਨਮੋ ਭਾਰਤ ਟ੍ਰੇਨ ਨਵੇਂ ਭਾਰਤ ਦਾ ਸੰਕਲਪ ਹੈ। ਇਹ ਪੂਰੇ ਦੇਸ਼ ਲਈ ਇਤਿਹਾਸਕ ਪਲ ਹੈ। ਉਨ੍ਹਾਂ ਨੇ ਦੇਸ਼ ਵਾਸੀਆਂ ਨਾਲ ਸੰਕਪਲ ਵੀ ਲਿਆ ਕਿ ਰੇਲ ਉਨ੍ਹਾਂ ਦੀ ਜਾਇਦਾਦ ਹੈ ਤੇ ਇਸ ਨੂੰ ਕਿਸੇ ਵੀ ਤਰ੍ਹਾਂ ਤੋਂ ਨੁਕਸਾਨ ਨਹੀਂ ਪਹੁੰਚਾਉਣਗੇ ਤੇ ਨਾ ਹੀ ਕਿਸੇ ਨੂੰ ਅਜਿਹਾ ਕਰਨ ਦੀ ਇਜਾਜ਼ਤ ਦੇਣਗੇ।

PM ਮੋਦੀ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਗਾਰੰਟੀ ਦੇਣਾ ਚਾਹੁੰਦਾ ਹਾਂ ਕਿ ਦਹਾਕੇ ਦੇ ਅੰਤ ਤੱਕ ਭਾਰਤ ਦੀਆਂ ਟ੍ਰੇਨਾਂ ਨੂੰ ਦੁਨੀਆ ਦੇ ਕਿਸੇ ਵੀ ਦੇਸ਼ ਤੋਂ ਪਿੱਛੇ ਨਹੀਂ ਦੇਖਣਗੇ। ਸੁਰੱਖਿਆ, ਸਹੂਲਤ, ਸਫਾਈ, ਤਾਲਮੇਲ, ਸੰਵੇਦਨਾ ਦੇ ਦਮ ‘ਤੇ ਭਾਰਤੀ ਰੇਲ ਦੁਨੀਆ ‘ਚ ਇਕ ਨਵਾਂ ਮੁਕਾਮ ਹਾਸਲ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਰੇਲ 100 ਫੀਸਦੀ ਬਿਜਲੀਕਰਨ ਦੇ ਟੀਚੇ ਤੋਂ ਬਹੁਤ ਦੂਰ ਨਹੀਂ ਹੈ। ਅੱਜ ‘ਨਮੋ ਭਾਰਤ’ ਸ਼ੁਰੂ ਹੋਈ ਹੈ। ਇਸ ਤੋਂ ਪਹਿਲਾਂ ਵੰਦੇ ਭਾਤ ਵਜੋਂ ਆਧੁਨਿਕ ਟ੍ਰੇਨ ਦੇਸ਼ ਨੂੰ ਮਿਲੀ। ਦੇਸ਼ ਵਿਚ ਮਲਟੀ ਮਾਡਲ ਟਰਾਂਸਪੋਰਟ ਸਿਸਟਮ ‘ਤੇ ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ‘ਨਮੋ ਭਾਰਤ’ ਵਿਚ ਇਸ ਦਾ ਧਿਆਨ ਰੱਖਿਆ ਗਿਆ ਹੈ। ਇਹ ਟ੍ਰੇਨ ਮੇਰਠ, ਗਾਜ਼ੀਆਬਾਦ, ਮੈਟ੍ਰੋ, ਬੱਸ ਅੱਡੇ ਨੂੰ ਆਪਸ ਵਿਚ ਜੋੜੇਗੀ। ਹੁਣ ਯਾਤਰੀਆਂ ਨੂੰ ਟ੍ਰੇਨ ਤੋਂ ਉਤਰਨ ਦੇ ਬਾਅਦ ਘਰ ਤੇ ਦਫਤਰ ਲਈ ਦੂਜਾ ਸਾਧਨ ਭਾਲ ਕਰਨ ਦੀ ਲੋੜ ਨਹੀਂ ਪਵੇਗੀ।

ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਬਦਲਦੇ ਭਾਰਤ ਵਿਚ ਦੇਸ਼ ਵਾਸੀਆਂ ਦਾ ਜੀਵਨ ਪੱਧਰ ਸੁਧਰੇ। ਲੋਕ ਸਿਹਤਮੰਦ ਹਵਾ ਵਿਚ ਸਾਹ ਲੈਣ। ਕੂੜੇ ਕਰਕਟ ਦੇ ਢੇਰ ਹਟਣ। ਆਵਾਜਾਈ ਦੇ ਚੰਗੇ ਸਾਧਨ ਹੋਣ। ਇਲਾਜ ਦੀ ਚੰਗੀ ਵਿਵਸਥਾ ਹੋਵੇ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੀ ਪਹਿਲੀ ਰੈਪਿਡ ਰੇਲ ਸੇਵਾ ‘ਨਮੋ ਭਾਰਤ ਟ੍ਰੇਨ’ ਰਾਸ਼ਟਰ ਨੂੰ ਸਮਰਪਿਤ ਕੀਤੀ ਗਈ ਹੈ। ਸਾਡੇ ਇਥੇ ਨਵਰਾਤਿਆਂ ਵਿਚ ਸ਼ੁੱਭ ਕੰਮ ਦੀ ਪ੍ਰੰਪਰਾ ਹੈ। ਦੇਸ਼ ਦੀ ਪਹਿਲੀ ਨਮੋ ਭਾਰਤ ਟ੍ਰੇਨ ਨੂੰ ਵੀ ਮਾਂ ਕਾਤਯਾਨੀ ਦਾ ਆਸ਼ੀਰਵਾਦ ਪ੍ਰਾਪਤ ਹੋਇਆ ਹੈ। ਇਸ ਨਵੀਂ ਟ੍ਰੇਨ ਵਿਚ ਡਰਾਈਵਰ ਤੋਂ ਲੈ ਕੇ ਸਾਰੇ ਮੁਲਾਜ਼ਮ ਔੌਰਤਾਂ ਹਨ। ਇਹ ਭਾਰਤ ਦੀ ਨਾਰੀ ਸ਼ਕਤੀ ਦੇ ਵਧਦੇ ਕਦਮ ਦਾ ਪ੍ਰਤੀਕ ਹਨ।

Advertisement

Related posts

Breaking- ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਆਉੂਟ ਸੋਰਸਿੰਗ ਅਧੀਨ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਦਾ ਦਿੱਤਾ ਭਰੋਸਾ

punjabdiary

ਲਾਰਡ ਬੁੱਧਾ ਚੈਰੀਟੇਬਲ ਟਰੱਸਟ ਵੱਲੋਂ ਅਧਿਆਪਕ ਸਨਮਾਨ ਸਮਾਰੋਹ ਆਯੋਜਿਤ

punjabdiary

29 ਜੁਲਾਈ ਤਕ ਬੰਦ ਰਹਿਣਗੇ ਪੰਜਾਬ ਦੇ ਇਸ ਜ਼ਿਲ੍ਹੇ ਦੇ 7 ਸਕੂਲ

punjabdiary

Leave a Comment