Image default
About us

ਦੋ ਮਹੀਨੇ ਪਹਿਲਾਂ ਛੁੱਟੀ ਕੱਟ ਕੇ ਅਮਰੀਕਾ ਵਾਪਸ ਗਏ ਨੌਜਵਾਨ ਦੀ ਹੋਈ ਮੌਤ

ਦੋ ਮਹੀਨੇ ਪਹਿਲਾਂ ਛੁੱਟੀ ਕੱਟ ਕੇ ਅਮਰੀਕਾ ਵਾਪਸ ਗਏ ਨੌਜਵਾਨ ਦੀ ਹੋਈ ਮੌਤ

ਗੁਰਦਾਸਪੁਰ, 1 ਮਈ (ਬਾਬੂਸ਼ਾਹੀ)- ਗੁਰਦਾਸਪੁਰ ਦੇ ਪਿੰਡ ਕਿਸ਼ਨਪੁਰਾ ਦੇ ਰਹਿਨ ਵਾਲ਼ੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਭੇਦ ਭਰੇ ਹਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਨੌਜਵਾਨ ਕੁਲਵਿੰਦਰ ਸਿੰਘ ਅਮਰੀਕਾ ਵਿਚ ਪਕਾ ਸੀ ਅਤੇ 13 ਸਾਲ ਬਾਅਦ ਪਿੰਡ ਪਰਤਿਆ ਸੀ ਤੇ ਦੋ ਮਹਿਨੇ ਪਿੰਡ ਰਹਿਨ ਤੋ ਬਾਦ ਅਮਰੀਕਾ ਚਲਾ ਗਿਆ ਸੀ ਜਿਸਦੀ ਕੱਲ੍ਹ ਅਚਾਨਕ ਹੀ ਮੌਤ ਹੋ ਗਈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੀ ਮ੍ਰਿਤਕ ਦੇਹ ਨੂੰ ਜਲਦ ਭਾਰਤ ਲਿਆਂਦਾ ਜਾਵੇ ਤਾਂ ਜੋ ਉਸ ਦੇ ਜੱਦੀ ਪਿੰਡ ਵਿਖੇ ਉਸਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ
ਮ੍ਰਿਤਕ ਦੀ ਭੈਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਲਵਿੰਦਰ ਸਿੰਘ ਅਮਰੀਕਾ ਦਾ ਸਿਟੀਜਨ ਸੀ ਅਤੇ ਕੁਲਵਿੰਦਰ ਸਿੰਘ 13 ਸਾਲ ਬਾਅਦ ਪਿੰਡ ਪਰਤਿਆ ਸੀ ਤੇ ਦੋ ਮਹੀਨੇ ਪਿੰਡ ਰਹਿਣ ਤੋਂ ਬਾਅਦ ਉਹ ਫਿਰ ਤੋਂ ਅਮਰੀਕਾ ਚਲਾ ਗਿਆ ਸੀ ਅਤੇ ਉਥੇ ਬਹੁਤ ਵਧੀਆ ਕੰਮ ਕਰ ਰਿਹਾ ਸੀ ਅਤੇ ਰੋਜਾਨਾਂ ਉਹਨਾਂ ਨੂੰ ਫੋਨ ਵੀ ਕਰਦਾ ਸੀ ਪਰ ਕੱਲ ਉਨ੍ਹਾਂ ਨੂੰ ਫੋਨ ਆਇਆ ਕਿ ਉਸਦੀ ਮੌਤ ਹੋ ਚੁੱਕੀ ਹੈ ਪਰ ਅਜੇ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੁਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਭੇਜਿਆ ਜਾਵੇ ਤਾਂ ਜੋ ਉਸਦੇ ਜੱਦੀ ਪਿੰਡ ਵਿਖੇ ਉਸਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ।

Related posts

Breaking News- ਅਧਿਆਪਕਾਂ ‘ਤੇ ਹੋਏ ਲਾਠੀਚਾਰਜ ਕਰਕੇ ਗੌਰਮਿੰਟ ਟੀਚਰਜ਼ ਯੂਨੀਅਨ ‘ਚ ਰੋਸ

punjabdiary

ਕੈਬਨਿਟ ਮੀਟਿੰਗ ‘ਚ ਕਈ ਅਹਿਮ ਫ਼ੈਸਲਿਆਂ ‘ਤੇ ਮੋਹਰ, AAP ਦਾ ਅਕਾਲੀਆਂ ‘ਤੇ ਤੰਜ਼

punjabdiary

ਲੁਧਿਆਣਾ ‘ਚ ਵੱਡਾ ਹਾ.ਦਸਾ: ਧੁੰਦ ਕਾਰਨ 30 ਵਾਹਨਾਂ ਦੀ ਜ਼ਬਰਦਸਤ ਟੱਕਰ, ਵਾਲ-ਵਾਲ ਬਚੇ 40 ਬੱਚੇ

punjabdiary

Leave a Comment