Image default
ਤਾਜਾ ਖਬਰਾਂ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਫ਼ਰੀਦਕੋਟ

ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਉਤਪਾਦਕਾਂ ਨੂੰ ਡੇਅਰੀ ਸਿਖਲਾਈ ਦੇਣ ਲਈ ਬੈਚ 30 ਮਈ ਤੋਂ -ਬਰਾੜ
ਫ਼ਰੀਦਕੋਟ, 23 ਮਈ -(ਪੰਜਾਬ ਡਾਇਰੀ ) ਡਿਪਟੀ ਡਾਇਰੈਕਟਰ ਡੇਅਰੀ ਫਰੀਦਕੋਟ ਸ਼੍ਰੀ ਨਿਰਵੈਰ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਬਨਿਟ ਮੰਤਰੀ ਸ.ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੇਅਰੀ ਸਿਖਲਾਈ ਦਾ ਬੈਚ 30 ਮਈ 2022 ਤੋਂ ਸ਼ੁਰੂ ਹੋ ਰਿਹਾ ਹੈ , ਜਿਸ ਦੀ ਕੌਂਸਲਿੰਗ ਮਿਤੀ 27 ਮਈ , 2022 ਨੂੰ ਦਫਤਰ ਡਿਪਟੀ ਡਾਇਰੈਕਟਰ ਡੇਅਰੀ,ਕਮਰਾ ਨੰ .209 ( ਹਾਲ ) ਡੀ.ਸੀ.ਕੰਪਲੈਕਸ ਫਰੀਦਕੋਟ ਵਿਖੇ ਰੱਖੀ ਗਈ ਹੈ ।
ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਜੋ ਪੇਂਡੂ ਪਿਛੋਕੜ ਦਾ ਹੋਵੇ , ਘੱਟੋ – ਘੱਟ 5ਵੀ ਪਾਸ ਹੋਵੇ , ਉਮਰ 18 ਤੋਂ 50 ਸਾਲ ਦੇ ਦਰਮਿਆਨ ਹੋਵੇ , ਟ੍ਰੇਨਿੰਗ ਵਿਚ ਭਾਗ ਲੈ ਸਕਦੇ ਹਨ । ਟ੍ਰੇਨਿੰਗ ਦੀ ਸਮਾਪਤੀ ਉਪਰੰਤ ਬੇਰੁਜ਼ਗਾਰਾਂ ਨੂੰ 2 ਤੋਂ 20 ਪਸ਼ੂਆਂ ਦੀ ਖਰੀਦ ਲਈ ਬੈਂਕਾਂ ਤੋਂ ਲੋਨ ਦਵਾ ਕੇ ਸਵੈ-ਰੁਜਗਾਰ ਦਿੱਤਾ ਜਾਵੇਗਾ । ਵਿਭਾਗ ਵੱਲੋਂ ਦੇਸੀ ਗਾਵਾਂ ਅਤੇ ਡੀ.ਡੀ. – 8 ਸਕੀਮ ਅਧੀਨ 2,5,10 ਦੁਧਾਰੂ ਪਸ਼ੂਆਂ ‘ ਤੇ ਜਨਰਲ ਲਈ 25 ਫੀਸਦੀ ਅਤੇ ਐੱਸ.ਸੀ.ਲਈ 33 ਫੀਸਦੀ ਸਬਸਿਡੀ ਦਿੱਤੀ ਜਾਵੇਗੀ । ਚਾਹਵਾਨ ਉਮੀਦਵਾਰ ਦਫਤਰ ਡਿਪਟੀ ਡਾਇਰੈਕਟਰ ਡੇਅਰੀ , ਫਰੀਦਕੋਟ ਦੇ ਦਫਤਰ ਵਿੱਚ ਜਾਂ ਫੋਨ ਨੰ . 01639-250380 , 99153-32637 ਸੰਪਰਕ ਕਰ ਸਕਦੇ ਹਨ ।

Related posts

ਇੱਕ ਦਿਨ ਵਿੱਚ 1251 ਥਾਵਾਂ ‘ਤੇ ਸਾੜੀ ਪਰਾਲੀ, ਇਸ ਸੀਜ਼ਨ ਦਾ ਸਭ ਤੋਂ ਵੱਡਾ ਰਿਕਾਰਡ, ਇਹ ਜ਼ਿਲ੍ਹੇ ਸਭ ਤੋਂ ਅੱਗੇ

Balwinder hali

12 ਤੋਂ 14 ਸਾਲ ਦੇ ਬੱਚਿਆਂ ਦੇ ਕੋਰੋਨਾ ਟੀਕਾਕਰਨ ਮੁਹਿੰਮ ਦੀ ਹੋਈ ਸ਼ੁਰੂਆਤ

punjabdiary

Breaking- ਲੰਪੀ ਸਕਿਨ ਬਿਮਾਰੀ ਤੋਂ ਪ੍ਰਭਾਵਿਤ ਪਸ਼ੂਆਂ ਦਾ ਇਲਾਜ ਜੰਗੀ ਪੱਧਰ ਦੇ ਜਾਰੀ- ਡਿਪਟੀ ਕਮਿਸ਼ਨਰ

punjabdiary

Leave a Comment