Image default
ਤਾਜਾ ਖਬਰਾਂ

ਧਾਰਮਿਕ ਅਤੇ ਸਮਾਜ ਸੇਵਾ ਦੇ ਗੁਣਾਂ ਕਾਰਨ ਹਮੇਸ਼ਾਂ ਯਾਦ ਰਹਿਣਗੇ ਪ੍ਰਧਾਨ ਕਸ਼ਮੀਰ ਸਿੰਘ ਖਾਲਸਾ ਜੀ ਜ਼ੀਰੇ ਵਾਲੇ

ਧਾਰਮਿਕ ਅਤੇ ਸਮਾਜ ਸੇਵਾ ਦੇ ਗੁਣਾਂ ਕਾਰਨ ਹਮੇਸ਼ਾਂ ਯਾਦ ਰਹਿਣਗੇ ਪ੍ਰਧਾਨ ਕਸ਼ਮੀਰ ਸਿੰਘ ਖਾਲਸਾ ਜੀ ਜ਼ੀਰੇ ਵਾਲੇ
ਜ਼ੀਰਾ 7 ਐਪ੍ਰਲ (ਜਸਵੰਤ ਗੋਗੀਆ/ ਭੁੱਲਰ ਕਿਲੀ ਨੌ ਅਬਾਦ) ਪਿੰਡ ਵਾਰਸਵਾਲਾ ਜੱਟਾਂ ਦੇ ਗੁਰਦੁਆਰਾ ਬਾਬਾ ਕਰਮ ਸਿੰਘ ਦੇ ਕਈ ਸਾਲ ਪ੍ਰਧਾਨ ਰਹੇ ਕਸ਼ਮੀਰ ਸਿੰਘ ਖ਼ਾਲਸਾ ਜ਼ਿੰਦਗੀ ਵਿੱਚ ਉਹ ਗੁਣਾਂ ਦਾ ਵਾਰਸ ਬਣ ਗਿਆ ਜਿਹੜੇ ਗੁਣ ਕਿਸੇ ਵਿਰਲੇ ਇਨਸਾਨ ਦੇ ਹਿੱਸੇ ਆਉਂਦੇ ਹਨ।
ਲਾਹੌਰ ਵਿਚ ਆਪਣੀ ਜਨਮ ਭੂਮੀ ਤੋਂ ਲੈ ਕੇ ਜ਼ਿੰਦਗੀ ਵਿੱਚ ਉਨ੍ਹਾਂ ਨੇ ਤਿੰਨ ਟਿਕਾਣੇ ਬਦਲੇ ਪਰ ਉਹ ਜਿੱਥੇ ਵੀ ਗਏ ਉੱਥੇ ਹੀ ਉਨ੍ਹਾਂ ਨੇ ਆਪਣਾ ਪੂਰਾ ਨਾਮ ਇਮਾਨਦਾਰੀ ਨਾਲ ਕਮਾਇਆ।ਪਾਕਿਸਤਾਨ ਦੇ ਲਾਹੌਰ ਲਾਗੇ ਪਿੰਡ ਭੂਣੀਕੇ ਵਿਖੇ ਪਿਤਾ ਕੱਕਾ ਸਿੰਘ ਅਤੇ ਮਾਤਾ ਰੇਸ਼ਮ ਕੌਰ ਦੀ ਕੁੱਖੋਂ 1939 ਵਿੱਚ ਜਨਮਿਆ ਕਸ਼ਮੀਰ ਸਿੰਘ ਉਸ ਵਕਤ 9 ਕੁ ਸਾਲ ਦਾ ਸੀ ਜਦੋਂ ਭਾਰਤ ਪਾਕਿਸਤਾਨ ਦਾ ਬਟਵਾਰਾ ਹੋਇਆ। ਬਟਵਾਰੇ ਉਪਰੰਤ ਉਹ ਪਿੰਡ ਵਾਰਸਵਾਲਾ ਜੱਟਾਂ ਵਿਖੇ ਆ ਵਸੇ ਜਿੱਥੇ ਉਨ੍ਹਾਂ ਨੇ ਬਾਬਾ ਕਰਮ ਸਿੰਘ ਤੋਂ ਗੁਰਮੁਖੀ ਸਿੱਖੀ ਅਤੇ ਮੁੱਢਲੀ ਪੜ੍ਹਾਈ ਦਾ ਗਿਆਨ ਵੀ ਹਾਸਿਲ ਕੀਤਾ, ਫਿਰ ਗੁਰਬਾਣੀ ਪੜ੍ਹਨ ਵੀ ਸਿੱਖ ਗਏ।ਉਨ੍ਹਾਂ ਨੇ ਜਿੱਥੇ ਧਾਰਮਿਕ ਕੰਮਾਂ ਦੇ ਵਿਚ ਹਮੇਸ਼ਾ ਰੁਚੀ ਦਿਖਾਈ ਉਥੇ ਖੇਤੀਬਾੜੀ ਦੇ ਕੰਮਾਂ ਨੂੰ ਤਰਜੀਹ ਦਿੰਦਿਆਂ ਦਸਾਂ ਨਹੁੰਆਂ ਦੀ ਕਿਰਤ ਕੀਤੀ।ਉਨ੍ਹਾਂ ਦਾ ਵਿਆਹ ਵੀਰਾਂ ਰਾਣੀ ਨਾਲ ਜੰਡਿਆਲਾ ਵਿਖੇ ਹੋਇਆ।ਪਰਿਵਾਰ ਦੇ ਵਿੱਚ ਉਨ੍ਹਾਂ ਦੇ ਦੋ ਸਪੁੱਤਰ ਤਰਸੇਮ ਸਿੰਘ ਰੂਪ ਅਤੇ ਪ੍ਰੇਮ ਸਿੰਘ ਦੋ ਧੀਆਂ ਜਿਨ੍ਹਾਂ ਵਿੱਚ ਸ਼ਕੁੰਤਲਾ ਰਾਣੀ ਅਤੇ ਆਸ਼ਾ ਰਾਣੀ ਜਨਮੀਆਂ। ਇਨ੍ਹਾਂ ਨੂੰ ਚੰਗੇ ਘਰੀਂ ਵਿਆਹ ਕੇ ਉਨ੍ਹਾਂ ਨੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਈਆਂ।1990 ਵਿੱਚ ਪਿੰਡ ਵਾਰਸਵਾਲਾ ਤੋਂ ਇਹ ਪਰਿਵਾਰ ਜ਼ੀਰਾ ਵਿਖੇ ਜਾ ਵਸਿਆ ਜਿੱਥੇ ਵਪਾਰਕ ਕਾਰੋਬਾਰ ਦੇ ਨਾਲ ਗੁਰਦੁਆਰਾ ਸਤਿਸੰਗ ਸਭਾ ਬਸਤੀ ਮਾਛੀਆਂ ਦੀ ਪ੍ਰਧਾਨਗੀ ਦੀ ਸੇਵਾ ਵੀ ਉਹਨਾਂ ਨੇ ਨਿਭਾਈ। ਧਾਰਮਿਕ ਬਿਰਤੀ ਵਾਲਾ ਕਸ਼ਮੀਰ ਸਿੰਘ ਖ਼ਾਲਸਾ ਦੇ ਦੋ ਸਪੁੱਤਰ ਤਰਸੇਮ ਸਿੰਘ ਰੂਪ ਜੋ ਕਿ ਨਗਰ ਕੌਂਸਲ ਦੇ ਉਪ ਪ੍ਰਧਾਨ ਰਹਿ ਚੁੱਕੇ ਹਨ ਇਸ ਤੋਂ ਇਲਾਵਾ ਅਰੋੜ ਵੰਸ਼ ਮਹਾਸਭਾ ਦੇ ਸੂਬਾ ਮੀਤ ਪ੍ਰਧਾਨ ਵੀ ਹਨ। ਤਰਸੇਮ ਸਿੰਘ ਰੂਪ ਐਮ ਸੀ ਦੀ ਰਾਜਨੀਤਕ ਧਿਰਾਂ ਨਾਲ ਪੂਰੀ ਸਾਂਝ ਬਣੀ ਹੋਈ ਹੈ।ਦੂਸਰਾ ਸਪੁੱਤਰ ਪ੍ਰੇਮ ਸਿੰਘ ਜ਼ੀਰਾ ਵਿਖੇ ਖਾਲਸਾ ਕਲਾਥ ਹਾਊਸ ਦੇ ਨਾਲ ਆਪਣਾ ਵਪਾਰਕ ਕਾਰੋਬਾਰ ਚਲਾ ਰਿਹਾ ਹੈ। ਕਸ਼ਮੀਰ ਸਿੰਘ ਦੀ ਪਰਿਵਾਰਕ ਫੁਲਵਾੜੀ ਦਾ ਜ਼ੀਰਾ ਸ਼ਹਿਰ ਤੋਂ ਇਲਾਵਾ ਇਲਾਕੇ ਵਿੱਚ ਵੀ ਪੂਰਾ ਨਾਮ ਬਣਿਆ ਹੋਇਆ ਹੈ ਆਪਣੇ ਪਿਤਾ ਦੇ ਚੰਗੇ ਗੁਣਾਂ ਨੂੰ ਗ੍ਰਹਿਣ ਕਰਕੇ ਉਨ੍ਹਾਂ ਦੇ ਸਪੁੱਤਰ ਆਪੋ ਆਪਣੇ ਧੰਦੇ ਦੇ ਵਿੱਚ ਸਾਫ਼ ਸੁਥਰੀਆਂ ਸੇਵਾਵਾਂ ਨਿਭਾ ਰਹੇ ਹਨ ।ਬੇਸ਼ੱਕ ਕਸ਼ਮੀਰ ਸਿੰਘ ਇਸ ਦੁਨੀਆਂ ਤੋਂ ਚਲੇ ਗਿਆ ਹੈ ਪਰ ਉਨ੍ਹਾਂ ਦੇ ਨੇਕ ਗੁਣਾਂ ਦੀ ਗੱਲ ਅਕਸਰ ਹੀ ਸਮਾਜ ਵਿਚ ਪੈਂਦੀ ਰਹੇਗੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 8 ਅਪ੍ਰੈਲ ਨੂੰ ਗੁਰਦੁਆਰਾ ਸਿੰਘ ਸਭਾ ਜ਼ੀਰਾ ਵਿਖੇ ਹੋਵੇਗੀ

Related posts

Breaking- ਹਿਮਾਚਲ ਪ੍ਰਦੇਸ਼ ਵਿਚ ਅਰਵਿੰਦ ਕੇਜਰੀਵਾਲ ਦਾ ਬਹੁਤ ਵੱਡਾ ਰੋਡ ਸ਼ੋਅ ਵੇਖੋ

punjabdiary

Breaking- ਪੇਂਡੂ ਖੇਤਰ ਦੀਆਂ ਜਲ ਸਪਲਾਈ ਤੇ ਸੈਨੀਟੇਸ਼ਨ ਸਬੰਧੀ ਸ਼ਿਕਾਇਤਾਂ ਸੁਣਨ ਲਈ 23 ਫਰਵਰੀ ਨੂੰ ਲੱਗੇਗਾ ਰਾਜ ਪੱਧਰੀ ਜਨਤਾ ਦਰਬਾਰ

punjabdiary

ਕਿਸਾਨ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਸੰਭਾਵੀ ਹਮਲੇ ਪ੍ਰਤੀ ਸੁਚੇਤ ਰਹਿਣ –ਹਰਬੀਰ ਸਿੰਘ

punjabdiary

Leave a Comment