Image default
About us

ਨਸ਼ਾ ਛੁਡਾਊ ਕੇਂਦਰ ਫਰੀਦਕੋਟ ਵਿਖੇ ਲਗਾਇਆ ਗਿਆ ਯੋਗਾ ਟਰੇਨਿੰਗ ਕੈਂਪ

ਨਸ਼ਾ ਛੁਡਾਊ ਕੇਂਦਰ ਫਰੀਦਕੋਟ ਵਿਖੇ ਲਗਾਇਆ ਗਿਆ ਯੋਗਾ ਟਰੇਨਿੰਗ ਕੈਂਪ

 

 

* ਪਿਛਲੇ ਦਿਨੀਂ ਲਗਾਏ ਗਏ ਯੋਗਾ ਟਰੇਨਿੰਗ ਕੈਂਪਾਂ ਵਿੱਚ 673 ਲੋਕਾਂ ਨੇ ਲਿਆ ਹਿੱਸਾ
ਫਰੀਦਕੋਟ, 17 ਜੂਨ (ਪੰਜਾਬ ਡਾਇਰੀ)- ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ ਪ੍ਰਸ਼ਾਸਨ ਫਰੀਦਕੋਟ ਅਤੇ ਆਯੂਸ਼ ਵਿਭਾਗ ਵੱਲੋਂ ਸਾਂਝੇ ਤੌਰ ਤੇ ਯੋਗ ਟਰੇਨਿੰਗ ਕੈਂਪ ਨਸ਼ਾ ਛੁਡਾਊ ਕੇਂਦਰ ਫਰੀਦਕੋਟ ਵਿਖੇ ਮਨਾਇਆ ਗਿਆ। ਇਸ ਮੌਕੇ ਲਗਾਏ ਵਿਸ਼ੇਸ਼ ਯੋਗਾ ਟਰੇਨਿੰਗ ਕੈਂਪ ਵਿੱਚ ਲੋਕਾਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ।

Advertisement


ਇਸ ਮੌਕੇ ਸਿਵਲ ਸਰਜਨ ਸ੍ਰੀ ਅਨਿਲ ਕੁਮਾਰ ਗੋਇਲ ਨੇ ਦੱਸਿਆ ਕਿ ਅੱਜ ਦੀ ਭਜ-ਦੋੜ ਦੀ ਜਿੰਦਗੀ ਵਿਚ ਆਪਣੇ ਸ਼ਰੀਰ ਨੂੰ ਤੰਦਰੁਸਤ ਰੱਖਣ ਲਈ ਕਸਰਤ ਜਾਂ ਯੋਗ ਅਭਿਆਸ ਕਰਨ ਦੀ ਸਮੇਂ ਦੀ ਮੁੱਖ ਲੋੜ ਜਾਪਦੀ ਹੈ। ਉਨ੍ਹਾਂ ਕਿਹਾ ਕਿ ਕਸਰਤ ਜਾਂ ਯੋਗ ਕਰਨ ਨਾਲ ਸ਼ਰੀਰ ਫੁਰਤੀ ਬਣੀ ਰਹਿੰਦੀ ਹੈ।
ਇਸ ਮੌਕੇ ਅਜਿਹੇ ਹੀ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਲਗਾਏ ਗਏ ਯੋਗਾ ਟਰੇਨੰਗ ਕੈਂਪਾਂ ਬਾਰੇ ਜਾਣਕਾਰੀ ਦਿੰਦਿਆ ਡਾ. ਬਹਾਦਰ ਸਿੰਘ ਜਿਲ੍ਹਾ ਆਯੁਰਵੇਦ ਤੇ ਯੂਨਾਨੀ ਅਫਸਰ ਫਰੀਦਕੋਟ ਨੇ ਦੱਸਿਆ ਕਿ 25 ਮਈ 2023 ਤੋਂ ਜਿਲ੍ਹੇ ਦੀਆਂ ਵੱਖ ਵੱਖ ਥਾਵਾਂ ਜਿੰਨਾ ਵਿੱਚ ਅੰਬੇਦਕਰ ਨਗਰ, ਪਿੰਡ ਖਾਰਾ, ਸੈਂਟਰਲ ਜੇਲ੍ਹ ਆਦਿ ਸ਼ਾਮਿਲ ਹਨ, ਤੇ ਯੋਗਾ ਟਰੇਨਿੰਗ ਕੈਂਪ ਲਗਾਏ ਗਏ। ਉਨ੍ਹਾਂ ਦੱਸਿਆ ਕਿ ਇੰਨਾਂ ਕੈਂਪਾਂ ਵਿੱਚ 673 ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਇਹ ਵੀ ਦੱਸਿਆ ਕਿ ਸਵੇਰੇ-ਸਵੇਰੇ ਜਲਦੀ ਉਠ ਕੇ ਯੋਗਾ ਕਰਨ ਨਾਲ ਜਿਥੇ ਸਾਰਾ ਦਿਨ ਸ਼ਰੀਰ ਅੰਦਰ ਐਨਰਜੀ ਰਹਿੰਦੀ ਹੈ ਉਥੇ ਸਾਡੀ ਯਾਦ ਸ਼ਕਤੀ ਵੀ ਵਧਦੀ ਹੈ। ਉਨ੍ਹਾਂ ਕਿਹਾ ਕਿ ਯੋਗਾ ਕਰਨ ਨਾਲ ਸ਼ਰੀਰ ਦੀ ਨਸਾਂ ਖੁਲਣੀਆਂ ਹਨ ਤੇ ਹਰ ਇਕ ਕੰਮ ਕਰਨਾ ਸ਼ੁਰੂ ਦਿੰਦਾ ਹੈ।

Related posts

ਭਾਰਤੀ ਕੁਸ਼ਤੀ ਫੈਡਰੇਸ਼ਨ ਦੀ ਮੈਂਬਰਸ਼ਿਪ ਰੱਦ, UWW ਨੇ 15 ਜੁਲਾਈ ਤੱਕ ਚੋਣਾਂ ਕਰਵਾਉਣ ਦਾ ਦਿੱਤਾ ਸੀ ਸਮਾਂ

punjabdiary

ਡਰੱਗ ਮਾਮਲੇ ’ਚ SIT ਅੱਗੇ ਨਹੀਂ ਪੇਸ਼ ਹੋਏ ਬਿਕਰਮ ਮਜੀਠੀਆ, SIT ਨੇ ਦੂਜੀ ਵਾਰ ਭੇਜਿਆ ਸੀ ਸੰਮਨ

punjabdiary

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਨੀਪੁਰ ਵਿਚ ਦੋ ਔਰਤਾਂ ਉਤੇ ਜਿਨਸੀ ਹਮਲੇ ਦੀ ਘਿਨਾਉਣੀ ਕਾਰਵਾਈ ਦੀ ਸਖ਼ਤ ਨਿਖੇਧੀ

punjabdiary

Leave a Comment