ਨਸ਼ੇੜੀਆਂ ਨੇ ਪਾਇਆ ਬਿਜਲੀ ਵਿਭਾਗ ਨੂੰ ਵਕਤ, ਪੁੱਟ ਸੁੱਟੇ 66 ਕੇਵੀ ਗਰਿੱਡ
ਬਠਿੰਡਾ, 21 ਮਈ – (ਪੰਜਾਬ ਡਾਇਰੀ) ਨਸ਼ੇ ਕਰਨ ਵਾਲੇ ਨਸ਼ੇੜੀ ਹੁਣ ਨਵੇਂ-ਨਵੇਂ ਢੰਗ ਲੱਭ ਰਹੇ ਹਨ। ਬਠਿੰਡਾ ਦੇ ਰਾਮਪੁਰਾ ਫੂਲ ਵਿੱਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਸਭ ਨੂੰ ਹੈਰਾਨ ਵੀ ਕਰਦਾ ਹੈ ਅਤੇ ਪਰੇਸ਼ਾਨ ਵੀ ਕਰਦਾ ਹੈ। ਚੋਰਾਂ ਵੱਲੋਂ ਚੋਰੀ ਦੀ ਨੀਅਤ ਨਾਲ 66 ਕੇਵੀ ਗਰਿੱਡ ਦੇ ਟਾਵਰਾਂ ਵਿਚੋਂ ਲੋਹੇ ਦੀ ਰਾਡ ਚੋਰੀ ਕਰਨ ਲਈ 2-3 ਸੋਪਟਿੰਗ ਰਾਡ ਹੀ ਖੋਲ ਦਿੱਤੀਆ। ਜਿਸ ਨਾਲ 66 ਕੇਵੀ ਗਰਿੱਡ ਹੇਠਾਂ ਡਿੱਗ ਗਿਆ। ਗਰਿਡ ਹੇਠਾ ਡਿੱਗਣ ਕਾਰਨ ਇਲਾਕੇ ਦੀ ਸਾਰੀ ਬਿਜਲੀ ਠੱਪ ਹੋ ਗਈ। ਗਰਿਡ ਡਿੱਗਦੇ ਸਾਰ ਹੀ ਬਿਜਲੀ ਦੇ ਕਈ ਪਟਾਕੇ ਪਏ ਜਿਸ ਤੋਂ ਬਾਅਦ ਚੋਰ ਇੰਨੇ ਡਰ ਗਏ ਕਿ ਉਹ ਉਥੇ ਸਭ ਕੁਝ ਛੱਡ ਕੇ ਭੱਜ ਗਏ। ਤੁਹਾਨੂੰ ਦੱਸ ਦੇਈਏ ਕਿ ਗਰਿੱਡ ਪੁੱਟਣ ਕਾਰਨ ਕਈ ਪਿੰਡਾਂ ਅਤੇ ਸ਼ਹਿਰਾਂ ਵਿੱਚ 24 ਘੰਟੇ ਬਿਜਲੀ ਬੰਦ ਹੋ ਜਾਂਦੀ ਹੈ। ਜਿਸ ਨੂੰ ਚਲਾਉਣ ਵਿੱਚ ਪੰਜਾਬ ਸਟੇਟ ਪਾਵਰ ਟ੍ਰਾਂਸਪੋਰਟ ਲਿਮਟਿਡ ਨੂੰ ਕਾਫੀ ਮਸ਼ੱਕਤ ਕਰਨੀ ਪੈਦੀ ਹੈ ਜਦੋਂ ਨਵੇਂ ਟਾਵਰ ਅਜੇ ਕੱਲ ਤੱਕ ਲੱਗਣਗੇ ਅਤੇ ਲੱਖਾਂ ਦਾ ਨੁਕਸਾਨ ਹੈ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ।
ਬਿਜਲੀ ਬੋਰਡ ਦੇ ਐਕਸ ਈ ਐਨ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਬੀਤੇ ਦਿਨ ਚੋਰਾਂ ਨੇ ਲਾਈਨ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਦੋਂ ਦੋਨੋਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਤਾਂ ਉਹ ਸਨਮਾਨ ਛੱਡ ਕੇ 24 ਘੰਟੇ ਲਾਈਵ ਬੰਦ ਹੋ ਗਿਆ। ਇਸ ਬਾਰੇ ਜੂਨੀਅਰ ਇੰਜਨੀਅਰ ਨੇ ਦੱਸਿਆ ਕਿ ਇਸ ਘਟਨਾ ਤੋਂ ਦੋ ਟਾਵਰ ਡਿੱਗਣ ਨਾਲ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਿਸ ਵਿੱਚ 25 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ ।