ਨਹਿਰੀ ਪਟਵਾਰ ਯੂਨੀਅਨ ਦੇ ਆਗੂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਮਿਲੇ
ਫਰੀਦਕੋਟ, 22 ਜੁਲਾਈ (ਪੰਜਾਬ ਡਾਇਰੀ)- ਕੋਟਕਪੂਰਾ ਵਿਖੇ ਨਹਿਰੀ ਪਟਵਾਰ ਯੂਨੀਅਨ ਰਜਿ ਜਲ਼ ਸਰੋਤ ਵਿਭਾਗ ਪੰਜਾਬ ਦੇ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਦੀ ਅਗਵਾਈ ਵਿੱਚ ਮਾਨਯੋਗ ਸ੍ਰ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਜੀ ਨੂੰ ਜਲ਼ ਸਰੋਤ ਵਿਭਾਗ ਪੰਜਾਬ ਦੇ ਸਮੂਹ ਰੈਵੀਨਿਓ ਮੁਲਾਜਮਾ ਦੀਆਂ ਸਾਂਝੀਆਂ ਮੰਗਾਂ ਸਬੰਧੀ ਮੰਗ ਪੱਤਰ ਦੇ ਕੇ ਮੀਟਿੰਗ ਕੀਤੀ ਗਈ ਮਾਨਯੋਗ ਸਪੀਕਰ ਸਾਬ੍ਹ ਵੱਲੋ ਬੜੀ ਹੀ ਸੰਜੀਦਗੀ ਨਾਲ ਸਾਰੀਆ ਮੰਗਾਂ ਤੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ। ਮਾਨਯੋਗ ਸਪੀਕਰ ਸਾਬ੍ਹ ਵੱਲੋ ਜਲ਼ ਸਰੋਤ ਵਿਭਾਗ ਪੰਜਾਬ ਦੇ ਮਾਨਯੋਗ ਕੈਬਨਿਟ ਮੰਤਰੀ ਜੀ ਅਤੇ ਮਾਨਯੋਗ ਪ੍ਰਮੁੱਖ ਸਕੱਤਰ ਜਲ ਸਰੋਤ ਵਿਭਾਗ ਪੰਜਾਬ ਜੀ ਨਾਲ ਜ਼ਲਦੀ ਗੱਲਬਾਤ ਕਰਕੇ ਅਤੇ ਨਹਿਰੀ ਪਟਵਾਰ ਯੂਨੀਅਨ ਦੇ ਮੰਗ ਪੱਤਰ ਨੁੰ ਸਿਫਾਰਿਸ਼ ਸਹਿਤ ਭੇਜ ਕੇ ਸਾਰੀਆ ਮੰਗਾਂ ਨੂੰ ਸਿਫਾਰਿਸ਼ ਸਹਿਤ ਭੇਜ ਕੇ ਜ਼ਲਦੀ ਤੋ ਜਲਦੀ ਸਾਰੀਆ ਮੰਗਾਂ ਪੂਰੀਆਂ ਕਰਵਾਉਣ ਦਾ ਵਾਅਦਾ ਕੀਤਾ ਗਿਆ। ਇਸ ਮੌਕੇ ਸੂਬਾ ਪੱਧਰੀ ਵਫਦ ਵਿੱਚ ਨਹਿਰੀ ਪਟਵਾਰ ਯੂਨੀਅਨ ਦੇ ਸੂਬਾ ਵਾਈਸ ਚੇਅਰਮੈਨ ਪਰਦੀਪ ਸ਼ਰਮਾਂ ਜੀ, ਕੰਵਲਜੀਤ ਸਿੰਘ ਬੇਦੀ ਚੇਅਰਮੈਨ ਨਹਿਰੀ ਪਟਵਾਰ ਯੂਨੀਅਨ ਫ਼ਰੀਦਕੋਟ ਮੰਡਲ, ਰਾਹੁਲ ਸ਼ਰਮਾ ਪ੍ਰਧਾਨ ਨਹਿਰੀ ਪਟਵਾਰ ਯੂਨੀਅਨ ਫ਼ਰੀਦਕੋਟ ਮੰਡਲ ਅਤੇ ਸੂਬਾ ਮੀਤ ਪ੍ਰਧਾਨ, ਸ੍ਰ ਸਿਮਰਨਜੀਤ ਸਿੰਘ ਪ੍ਰਧਾਨ ਨਹਿਰੀ ਪਟਵਾਰ ਯੂਨੀਅਨ ਹਰੀਕੇ ਡਿਵੀਜ਼ਨ, ਆਕਾਸ਼ਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ ਹਰੀਕੇ ਡਿਵੀਜ਼ਨ ਹਾਜ਼ਰ ਸਨ।