ਨਹਿਰੀ ਪਾਣੀ ਚ ਕਟੌਤੀ ਖਿਲਾਫ 5 ਜੁਲਾਈ ਨੂੰ ਨਹਿਰੀ ਮਹਿਕਮੇ ਦੇ ਅਧਿਕਾਰੀਆਂ ਦਾ ਘਿਰਾਓ ਦੀਆਂ ਤਿਆਰੀਆਂ
ਫਰੀਦਕੋਟ, 29 ਜੂਨ (ਪੰਜਾਬ ਡਾਇਰੀ)- ਕਿਰਤੀ ਕਿਸਾਨ ਯੂਨੀਅਨ ਮੋਘੇ ਓੁੱਚੇ ਕਰਕੇ ਨਹਿਰੀ ਪਾਣੀ ਚ ਕਟੌਤੀ ਕਰਨ ਖਿਲਾਫ ਫਰੀਦਕੋਟ 5 ਜੁਲਾਈ ਮੁਜਾਹਰਾ ਕਰਕੇ ਨਹਿਰੀ ਮਹਿਕਮੇ ਦੇ ਐਕਸੀਅਨ ਦਾ ਘਿਰਾਓ ਕਰੇਗੀ ਇਸ ਦੀਆਂ ਤਿਆਰੀਆਂ ਸਬੰਧੀ ਅੱਜ ਫਰੀਦਕੋਟ ਜਿਲ੍ਹਾ ਕਮੇਟੀ ਦੀ ਮੀਟਿੰਗ ਸੁਰਿੰਦਰਪਾਲ ਸਿੰਘ ਦਬੜੀਖਾਨਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਵਿਸ਼ੇਸ ਤੌਰ ਤੇ ਹਾਜ਼ਰ ਸਨ।
ਪ੍ਰੈਸ ਦੇ ਨਾ ਬਿਆਨ ਜਾਰੀ ਕਰਦਿਆਂ ਪ੍ਰੈਸ ਸਕੱਤਰ ਜਗਦੀਪ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕੇ ਪੰਜਾਬ ਸਰਕਾਰ ਕਰੀਬ ਤਿੰਨ ਦਹਾਕਿਆਂ ਤੋ ਮਿਲ ਰਹੇ ਨਹਿਰੀ ਪਾਣੀ ਚ ਮੋਘੇ ਓੁਚੇ ਕਰਕੇ ਕਟੌਤੀ ਕਰ ਰਹੀ ਹੈ।ਕਿਰਤੀ ਕਿਸਾਨ ਯੂਨੀਅਨ ਜਦੋਂ ਮੋਘੇ ਪਹਿਲਾਂ ਵਾਲੀ ਥਾਂ ਕਰ ਦਿੱਤੇ ਤਾਂ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਸਮੇਤ ਸੈਕੜੇ ਕਿਸਾਨਾਂ ਖਿਲਾਫ ਪਰਚਾ ਦਰਜ ਕਰ ਲਿਆ।
ਕਿਰਤੀ ਕਿਸਾਨ ਯੂਨੀਅਨ ਨੇ ਕਿਹਾ ਕੇ ਹਰ ਖੇਤ ਤੱਕ ਨਹਿਰੀ ਪਾਣੀ ਤੇ ਹਰ ਘਰ ਤੱਕ ਪੀਣਯੋਗ ਪਾਣੀ ਲਈ ਸੰਘਰਸ਼ ਕਰ ਰਹੀ ਹੈ।ਪੰਜਾਬ ਸਰਕਾਰ ਲਗਾਤਾਰ ਨਹਿਰਾਂ ਪਾਣੀ ਦੇਣ ਦੀ ਇਸ਼ਿਤਿਹਾਰਬਾਜੀ ਕਰ ਰਹੀ ਹੈ ਦੂਜੇ ਪਾਸੇ ਬਹੁਤ ਸਾਰੇ ਇਲਾਕਿਆਂ ਚ ਅਜੇ ਨਹਿਰੀ ਬੰਦੀ ਚੱਲ ਰਹੀ ਹੈ ਤੇ ਪਾਣੀ ਦੀ ਮਾਤਰਾ ਵੀ ਘੱਟ ਕਰ ਦਿੱਤੀ ਹੈ ਤੇ ਰਾਜਸਥਾਨ ਨੂੰ ਪਾਣੀ ਵਧਾਇਆ ਜਾ ਰਿਹਾ ਹੈ।ਆਗੂਆਂ ਕਿਹਾ ਕੇ ਨਹਿਰੀ ਪਾਣੀ ਚ ਕਟੌਤੀ ਖਿਲਾਫ ਪਿੰਡਾਂ ਚ ਮੀਟਿੰਗਜ ਕਰਕੇ ਲੋਕਾਂ ਨੂੰ ਨਹਿਰੀ ਪਾਣੀ ਲਈ ਜਾਗਰੂਕ ਕਰਕੇ ਸੰਘਰਸ਼ ਲਈ ਤਿਆਰ ਕੀਤਾ ਜਾਵੇਗਾ।ਓੁਹਨਾਂ ਕਿਹਾ ਕੇ ਧਰਤੀ ਹੇਠੋ ਬਹੁਤ ਜਿਆਦਾ ਪਾਣੀ ਨਿਕਲ ਚੁੱਕਾ ਹੈ ਤੇ ਹੋਰ ਪਾਣੀ ਕੱਢਣਾ ਪੰਜਾਬ ਨੂੰ ਬਰਬਾਦੀ ਵਾਲੇ ਪਾਸੇ ਧੱਕ ਸਕਦਾ ਹੈ ਇਸ ਲਈ ਸਿੰਜਾਈ ਲਈ ਨਹਿਰੀ ਪਾਣੀ ਨੂੰ ਪਹਿਲ ਦੇਣੀ ਚਾਹੀਦੀ ਹੈ।ਪਰ ਨਹਿਰੀ ਪਾਣੀ ਨੂੰ ਲੋਕਾਂ ਤੇ ਸਰਕਾਰ ਵੱਲੋਂ ਦਹਾਕਿਆਂ ਬੱਧੀ ਅਣਗੌਲਿਆਂ ਕਰਕੇ ਹੀ ਪਾਣੀ ਸੰਕਟ ਗੰਭੀਰ ਹੋਇਆ ਹੈ ਤੇ ਹੁਣ ਇਸ ਪਾਸੇ ਪੂਰਾ ਧਿਆਨ ਦੇਣ ਦੀ ਜਰੂਰਤ ਹੈ।ਆਗੂਆਂ ਕਿਹਾ ਕੇ ਪੰਜਾਬ ਸਰਕਾਰ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਮੁਤਾਬਿਕ ਹੱਲ ਕਰਨ ਵਾਲੇ ਪਾਸੇ ਵਧੇ ਤਾਂ ਹੀ ਪੰਜਾਬ ਨੂੰ ਪੂਰਾ ਨਹਿਰੀ ਪਾਣੀ ਤੇ ਹਰ ਘਰ ਤੱਕ ਪੀਣਯੋਗ ਪਾਣੀ ਮਿਲ ਸਕਦਾ ਹੈ।
ਮੀਟਿੰਗ ਵਿੱਚ ਜਿਲਾ ਸਕੱਤਰ ਸਰਦੁੂਲ ਸਿੰਘ ਕਾਸਿਮਭੱਟੀ,ਜਿਲਾ ਮੀਤ ਪ੍ਰਧਾਨ ਰਜਿੰਦਰ ਕਿੰਗਰਾ ਜਿਲਾ ਖਜਾਨਚੀ ਗੁਰਚਰਨ ਫੌਜੀ ਤੋ ਇਲਾਵਾ ਬਲਵਿੰਦਰ ਸਿੰਘ,ਗੁਰਮੀਤ ਸਿੰਘ ਸੰਗਰਾਹੂਰ,ਸੁਖਜੀਵਨ ਸਿੰਘ ਸੁਖਮੰਦਰ ਸਰਾਵਾਂ ਪੂਰਨ ਸਿੰਘ ਸਰਾਵਾਂ ਆਦਿ ਜਿਲਾ ਆਗੂ ਵੀ ਹਾਜਿਰ ਸਨ।