Image default
ਤਾਜਾ ਖਬਰਾਂ

ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਕਰਵਾਈ ਗਈ ਯੁਵਾ ਸੰਸਦ ਵਿੱਚ ਵੱਖ ਵੱਖ ਵਿਸ਼ਿਆਂ ਤੇ ਨੋਜਵਾਨਾਂ ਨੇ ਕੀਤੀ ਚਰਚਾ।

ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਕਰਵਾਈ ਗਈ ਯੁਵਾ ਸੰਸਦ ਵਿੱਚ ਵੱਖ ਵੱਖ ਵਿਸ਼ਿਆਂ ਤੇ ਨੋਜਵਾਨਾਂ ਨੇ ਕੀਤੀ ਚਰਚਾ।
ਗੁਰੁ ਨਾਨਕ ਕਾਲਜ ਬੁਢਲਾਡਾ ਵਿਖੇ ਕਰਵਾਈ ਗਈ ਯੂਥ ਪਾਰਲੀਮੈਂਟ ਵਿੱਚ 400 ਤੋਂ ਉਪਰ ਲੜਕੇ/ਲੜਕੀਆਂ ਨੇ ਲਿਆ ਭਾਗ।
ਮਾਨਸਾ – ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਨੋਜਵਾਨਾਂ ਨੂੰ ਚਲੰਤ ਵਿਸ਼ਿਆਂ ਦੀ ਜਾਣਕਾਰੀ ਅਤੇ ਪਾਰਲੀਮੈਂਟ ਦੇ ਨਿਯਮਾਂ ਦੀ ਜਾਣਕਾਰੀ ਦੇਣ ਹਿੱਤ ਜਿਲ੍ਹਾ ਪੱਧਰੀ ਯੁਵਾ ਸੰਸਦ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਗੁਰੁ ਨਾਨਕ ਕਾਲਜ ਬੁਢਲਾਡਾ ਦੇ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕੰਪਲੈਕਸ ਵਿੱਚ ਕਰਵਾਈ ਗਈ।ਯੁਵਕ ਸੇਵਾਵਾਂ ਵਿਭਾਗ ਮਾਨਸਾ ਅਤੇ ਐਨ.ਐਸ.ਯੂਨਿਟ ਗੁਰੁ ਨਾਨਕ ਕਾਲਜ ਬੁਢਲਾਡਾ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਜਿਲ੍ਹਾ ਪੱਧਰੀ ਯੁਵਾ ਸੰਸਦ ਵਿੱਚ ਵੱਖ ਵੱਖ ਯੂਥ ਕਲੱਬਾਂ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ 400 ਤੋਂ ਉਪਰ ਵਲੰਟੀਅਰਜ ਨੇ ਭਾਗ ਲਿਆ।ਗੁਰੁ ਨਾਨਕ ਕਾਲਜ ਦੇ ਪ੍ਰਿਸੀਪਲ ਕੁਲਦੀਪ ਸਿੰਘ ਬੱਲ ਦੀ ਅਗਵਾਈ ਹੇਠ ਕਰਵਾਈ ਗਈ ਇਸ ਯੁਵਾ ਸੰਸਦ ਦਾ ਉਦਘਾਟਨ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰਕੈਟਰ ਰਘਵੀਰ ਸਿੰਘ ਮਾਨ ਅਤੇ ਡਾ.ਸਤਿਗੁਰ ਸਿੰਘ ਯੂਥ ਕੋਆਰਡੀਨੇਟਰ ਗੁਰੂਨਾਨਕ ਕਾਲਜ ਬੁਢਲਾਡਾ ਨੇ ਸ਼ਮਾਂ ਰੋਸ਼ਨ ਕਰਕੇ ਕੀਤਾ।ਉਹਨਾਂ ਇਸ ਮੋਕੇ ਬੋਲਿਦਆਂ ਕਿਹਾ ਕਿ ਨੋਜਵਾਨਾਂ ਦੀ ਸ਼ਖਸ਼ੀਅਤ ਨੂੰ ਨਿਖਾਰਣ ਵਿੱਚ ਇਹ ਯੁਵਾ ਸੰਸਦ ਉਸਾਰੂ ਰੋਲ ਅਦਾ ਕਰੇਗੀ।ਇਸ ਬਾਰੇ ਜਾਣਕਾਰੀ ਦਿਦਿੰਆਂ ਨਹਿਰੂ ਯੂਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਪ੍ਰਬੰਧਕ ਅਤੇ ਲੇਖਾ ਅਤੇ ਪ੍ਰੋਗਰਾਮ ਅਫਸ਼ਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਇਸ ਯੁਵਾ ਸੰਸਦ ਦਾ ਮੁੱਖ ਮੰਤਵ ਨੋਜਵਾਨਾਂ ਨੂੰ ਮੋਕ ਪਾਰਲੀਮੈਂਟ ਕਰਕੇ ਸੰਸਦ ਦੇ ਨਿਯਮਾਂ ਬਾਰੇ ਜਾਣਕਾਰੀ ਦੇਣਾ ਹੈ।ਇਸ ਵਿੱਚ ਨੋਜਵਾਨਾਂ ਦੇ ਵੱਖ ਵੱਖ ਗਰੁੱਪ ਬਣਾਕੇ ਵੱਖ ਵੱਖ ਵਿਸ਼ਿਆਂ ਤੇ ਵਿਚਾਰ ਵਟਾਦਰਾਂ ਕੀਤਾ ਗਿਆ।ਵਿਚਾਰ ਚਰਚਾ ਵਿੱਚ ਭਾਗ ਲੈਦਿਆਂ ਗਗਨਦੀਪ ਕੌਰ,ਪੂਜਾ ਕੌਰ,ਈਸ਼ਾ,ਜਸ਼ਨਦੀਪ ਕੌਰ,ਮਨਦੀਪ ਸਿੰਘ,ਮਾਨਵ,ਮਨਜੀਤ ਕੌਰ ਅਤੇ ਮਹਿਕਦੀਪ ਕੌਰ ਨੇ ਕੇਂਦਰ ਅਤੇ ਰਾਜ ਸਰਕਾਰ ਦੇ ਅਧਿਕਾਰਾਂ,ਸਵੈ-ਰੋਜਗਾਰ ਦੇ ਧੰਧਿਆਂ ਅਤੇ ਨਸ਼ਿਆਂ ਬਾਰੇ ਖੁੱਲੀ ਵਿਚਾਰ ਚਰਚਾ ਕੀਤੀ ਗਈ।ਹਰ ਬੁਲਾਰੇ ਨੇ ਬਹੁਤ ਹੀ ਸੰਜੀਦਗੀ ਨਾਲ ਆਪਣੇ ਆਪਣੇ ਵਿਸ਼ੇ ਨੂੰ ਪੇਸ਼ ਕੀਤਾ।ਪਾਰਲੀਮੈਂਟ ਵਿੱਚ ਚਰਚਾ ਦੋਰਾਨ ਪਹਿਲੇ ਸੱਤ 7 ਨੋਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੋਕੇ ਨਹਿਰੂ ਯੂਵਾ ਕੇਂਦਰ ਮਾਨਸਾ ਵੱਲੋਂ ਕੇਦਰ ਅਤੇ ਪੰਜਾਬ ਸਰਕਾਰ ਵੱਲੋਂ ਚਲ ਰਹੀਆਂ ਵੱਖ ਵੱਖ ਵਿਭਾਗ ਦੀਆਂ ਸਕੀੰਮਾਂ ਦਾ ਕਿਤਾਬਚਾ ਚੀ ਜਾਰੀ ਕੀਤਾ ਗਿਆ।ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਭਾਗ ਲੈਣ ਵਾਲੇ ਨੋਜਵਾਨਾਂ ਅਤੇ ਸਦਰੰਭ ਵਿਅਕਤੀਆਂ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੋਕੇ ਹੋਰਨਾਂ ਤੋ ਇਲਾਵਾ ਗੁਰਸ਼ਰਨਜੀਤ ਕੌਰ,ਮਨੀਸ਼ਾ ਰਾਣੀ ਸਿਮਰਨਜੀਤ ਸਿੰਘ ਹਰਦੀਪ ਸਿੰਘ ਸਿਧੂ ਆਦਿ ਨੇ ਵੀ ਸ਼ਮੂਲੀਅਤ ਕੀਤੀ।

Related posts

Breaking- ਨਾਕੇਬੰਦੀ ਦੌਰਾਨ ਸਵਿਫਟ ਕਾਰ ਵਿਚ ਬੈਠੇ ਨੌਜਵਾਨ ਕੋਲੋ ਹਥਿਆਰ ਬਰਾਮਦ

punjabdiary

Breaking- ਚੰਡੀਗੜ੍ਹ ਕੋਰਟ ਕੰਪਲੈਕਸ ‘ਚ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ, ਟੀਮਾਂ ਬੰਬ ਲੱਭਣ ਵਿਚ ਲੱਗੀਆਂ

punjabdiary

ਵਿਧਾਇਕ ਗੁਰਦਿੱਤ ਸੇਖੋਂ ਨੇ ਕੀਤਾ ਫ਼ਰੀਦਕੋਟ ਸੈਂਟਰਲ ਜੇਲ੍ਹ ਦਾ ਦੌਰਾ

punjabdiary

Leave a Comment