Image default
ਤਾਜਾ ਖਬਰਾਂ

ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਫਿੱਟ ਇੰਡੀਆ, ਜਲ-ਜਾਗਰਣ ਸਬੰਧੀ ਕਰਵਾਏ ਗਏ ਲੇਖ, ਭਾਸ਼ਣ ਅਤੇ ਪੇਟਿੰਗ ਮੁਕਾਬਲੇ।

ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਫਿੱਟ ਇੰਡੀਆ, ਜਲ-ਜਾਗਰਣ ਸਬੰਧੀ ਕਰਵਾਏ ਗਏ ਲੇਖ, ਭਾਸ਼ਣ ਅਤੇ ਪੇਟਿੰਗ ਮੁਕਾਬਲੇ।
ਮਾਨਸਾ – ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਚਲਾਈ ਜਾ ਰਹੀਆਂ ਵੱਖ ਵੱਖ ਯੋਜਨਾਵਾਂ ਅਤੇ ਸਮਾਜਿਕ ਬੁਰਾਈਆਂ,ਫਿੱਟ ਇੰਡੀਆ,ਆਤਮ-ਨਿਰਭਰ,ਜਲ ਜਾਗਰਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਯੂਥ ਕਲੱਬਾਂ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਜ ਦੇ ਸਹਿਯੋਗ ਨਾਲ ਲੇਖ,ਪੇਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿਦਿੰਆਂ ਨਹਿਰੂ ਯੂਵਾ ਕੇਂਦਰ ਮਾਨਸਾ ਦੇ ਜਿਲ੍ਹਾਂ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੇਕੰਡਰੀ ਸਕੂਲ ਰੱਲਾ ਸਰਦੂਲਗੜ੍ਹ ਅੱਕਾਂਵਾਲੀ,ਬੁਰਜਹਰੀ ਵਿਖੇ ਵੱਖ ਵੱਖ ਵਲ਼ੰਟੀਅਰਜ ਦੀ ਅਗਵਾਈ ਹੇਠ ਲੇਖ,ਪੇਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ।ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਜੇਤੂਆਂ ਨੂੰ ਸਾਰਟੀਫਿਕੇਟ ਅਤੇ ਟਰਾਫੀਆਂ ਦੇਕੇ ਸਨਮਾਨਿਤ ਕੀਤਾ ਗਿਆ। ਸਰਕਾਰੀ ਸਮਾਰਟ ਸਕੂਲ ਸਰਦੂਲਗੜ ਦੇ ਪ੍ਰਿਸੀਪਲ ਮੈਡਮ ਜਤਿੰਦਰ ਕੌਰ ਦੀ ਅਗਵਾਈ ਹੇਠ ਕਰਵਾਏ ਲੇਖ ਮੁਕਾਬਲੇ ਵਿੱਚ ਸੁਖਵਿੰਦਰ ਕੌਰ ਨੇ ਪਹਿਲਾ ਅਮਨਜੋਤ ਕੌਰ ਨੇ ਦੂਸਰਾ ਅਤੇ ਸੰਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।ਪ੍ਰਿਸੀਪਲ ਮਦਨ ਲਾਲ ਸਰਕਾਰੀ ਸੀਨੀਅਰ ਸੰਕੇਡਰੀ ਸਕੂਲ ਰੱਲਾ ਦੀ ਅਗਵਾਈ ਹੇਠ ਕਰਵਾਏ ਗਏ ਪੇਟਿੰਗ ਮੁਕਾਬਲੇ ਵਿੱਚ ਨਵਜੋਤ ਕੌਰ ਨੇ ਪਹਿਲੇ ਸਥਾਨ ਦੀ ਬਾਜੀ ਮਾਰੀ ਜਦੋਂ ਕਿ ਸੁਖਵੀਰ ਕੌਰ ਅਤੇ ਸਤਵੀਰ ਕੌਰ ਨੂੰ ਦੂਸਰੇ ਅਤੇ ਤੀਸਰੇ ਸਥਾਨ ਨਾਲ ਸਬਰ ਕਰਨਾ ਪਿਆ।ਸਰਕਾਰੀ ਸੀਨੀਅਰ ਸੰਕੇਡਰੀ ਸਕੂਲ ਅੱਕਾਵਾਲੀ ਦੇ ਅਧਿਆਪਕ ਗੁਰਮੀਤ ਸਿੰਘ ਅਤੇ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਲੇਖ ਮੁਕਾਬਿਲਆਂ ਵਿੱਚ ਰੁਕਮਣ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।ਗੁਰਪ੍ਰੀਤ ਕੌਰ ਨੇ ਦੂਸ਼ਰਾ ਅਤੇ ਸਿਮਰਪ੍ਰੀਤ ਕੌਰ ਨੇ ਤੀਸ਼ਰਾ ਸਥਾਨ ਹਾਸਲ ਕੀਤਾ। ਪ੍ਰਿਸੀਪਲ ਗੁਰਤੇਜ ਸਿੰਘ ਸਰਕਾਰੀ ਸੀਨੀਅਰ ਸੰਕੇਡਰੀ ਸਕੂਲ ਬੁਰਜ ਹਰੀ ਦੀ ਅਗਵਾਈ ਹੇਠ ਫਿੱਟ ਇੰਡੀਆਂ ਸਬੰਧੀ ਕਰਵਾਏ ਗਏ ਭਾਸ਼ਣ ਮੁਕਾਬਿਲਆਂ ਵਿੱਚ ਸਰਬਜੀਤ ਕੌਰ ਨੇ ਪਹਿਲੇ ਸਥਾਨ ਦੀ ਬਾਜੀ ਮਾਰੀ ਜਦੋਂ ਕਿ ਹੁਸਨਪ੍ਰੀਤ ਕੌਰ ਅਤੇ ਅਰਸ਼ਦੀਪ ਕੌਰ ਕ੍ਰਮਵਾਰ ਦੂਸਰੇ ਅਤੇ ਤੀਸਰੇ ਸਥਾਨ ਤੇ ਰਹੇ।ਇਹਨਾਂ ਪ੍ਰੋਗਰਾਮਾਂ ਦੀ ਅਗਵਾਈ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਵਲੰਟੀਅਰ ਬੇਅੰਤ ਕੌਰ,ਗੁਰਪ੍ਰੀਤ ਕੌਰ,ਮੰਜੂ ਰਾਣੀ ਐਡਵੋਕੇਟ ਅਤੇ ਗੁਰਪ੍ਰੀਤ ਸਿੰਘ ਅੱਕਾਂਵਾਲੀ ਨੇ ਕੀਤੀ।ਇਸ ਮੋਕੇ ਹੋਰਨਾਂ ਤੋ ਇਲਾਵਾ ਗੁਰਜੀਤ ਸਿੰਘ ਬੁਰਜ ਹਰੀ,ਮੈਡਮ ਅੰਜੂ ਖੇੜਾ,ਮੈਡਮ ਕਵਿਤਾ ਰਾਣੀ,ਕਿਰਨ,ਗੁਰਮੀਤ ਸਿੰਘ ਨੇ ਇਹਨਾਂ ਮੁਕਾਬਿਲਆਂ ਨੂੰ ਕਰਵਾਉਣ ਵਿੱਚ ਆਪਣਾ ਯੋਗਦਾਨ ਪਾਇਆ।

Related posts

Big News – ਹਾਈ ਕੋਰਟ ਵਿੱਚ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਦੀ ਸੁਣਵਾਈ ਹੋਈ

punjabdiary

ਐਸ ਐਮ ਡੀ ਵਰਲਡ ਸਕੂਲ ‘ਚ ਮਦਰ ਡੇ ਮਨਾਇਆ

punjabdiary

ਡੇਰਾਬੱਸੀ ’ਚ ਨਾੜ ਦੀ ਅੱਗ ਕਾਰਨ ਜਿਊਂਦਾ ਸੜੀ ਸੀ ਬੱਚੀ, ਕਿਸਾਨ ਖਿਲਾਫ ਦਰਜ ਹੋਇਆ ਮਾਮਲਾ

punjabdiary

Leave a Comment