ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਲੋੜੀਂਦਾ ਸਮਾਨ ਵੰਡਿਆ
ਫ਼ਰੀਦਕੋਟ, 27 ਮਈ (ਪੰਜਾਬ ਡਾਇਰੀ)- ਸਪੈਸ਼ਲ ਡੀ.ਜੀ.ਪੀ ਕਮਿਊਨਿਟੀ ਅਫੇਅਰ ਡਵੀਜ਼ਨ ਪੰਜਾਬ ਚੰਡੀਗੜ੍ਹ ਸ੍ਰੀ ਹਰਜੀਤ ਸਿੰਘ ,ਐਸ.ਐਸ.ਪੀ ਫਰੀਦਕੋਟ ਅਤੇ ਸ੍ਰੀ ਜਸਮੀਤ ਸਿੰਘ ਪੀ.ਪੀ.ਐਸ., ਐਸ.ਪੀ. (ਸਥਾਨਿਕ) ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਗੁਰਮੀਤ ਸਿੰਘ ਬਰਾੜ, ਡੀ.ਐਸ.ਪੀ. (ਸਥਾਨਿਕ) ਸਹਾਇਕ ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਵੱਲੋ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਟਰੈਕ ਸੂਟ, ਬੂਟ ਅਤੇ ਖਾਣ ਪੀਣ ਦਾ ਸਮਾਨ ਵੰਡਿਆ ਗਿਆ।
ਇਸ ਤੋਂ ਇਲਾਵਾ ਸੈਮੀਨਾਰ ਲਗਾ ਕੇ ਸਾਂਝ ਕੇਂਦਰਾਂ ਵੱਲੋਂ ਦਿੱਤੀਆ ਜਾ ਰਹੀਆਂ ਸੇਵਾਵਾਂ ਬਾਰੇ, ਪੰਜਾਬ ਸਰਕਾਰ ਵੱਲੋਂ ਜਾਰੀ ਪੁਲਿਸ ਹੈਲਪ ਲਾਈਨ 112,181 ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਸੁਖਮੰਦਰ ਸਿੰਘ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਫ਼ਰੀਦਕੋਟ, ਏ.ਐੱਸ.ਆਈ. ਅਮਰਜੀਤ ਸਿੰਘ ਸਹਾਇਕ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਫ਼ਰੀਦਕੋਟ, ਏ.ਐੱਸ.ਆਈ ਸਰਬਜੀਤ ਸਿੰਘ ਇੰਚਾਰਜ ਸਬ-ਡਵੀਜਨ ਸਾਂਝ ਕੇਂਦਰ ਫ਼ਰੀਦਕੋਟ, ਏ.ਐੱਸ.ਆਈ ਜਸਕਰਨ ਸਿੰਘ ਸਾਂਝ ਕੇਂਦਰ ਸਿਟੀ ਫਰੀਦਕੋਟ, ਸੀਨੀ. ਸਿਪਾਹੀ ਗੁਰਦੀਪ ਸਿੰਘ ਜ਼ਿਲ੍ਹਾ ਸਾਂਝ ਕੇਂਦਰ , ਪਰਮਿੰਦਰ ਸਿੰਘ ਸਿੱਧੂ ਜਿਲ੍ਹਾ ਖੇਡ ਅਫਸਰ, ਇੰਦਰਜੀਤ ਸਿੰਘ ਰੈਸਲਿੰਗ ਕੋਚ, ਚਰਨਜੀਵ ਹੈਂਡਬਾਲ ਕੋਚ, ਮਨਜੀਤ ਕੌਰ ਕਬੱਡੀ ਕੋਚ, ਵਰਿੰਦਰ ਸਿੰਘ ਬਾਸਕਿਟਬਾਲ ਕੋਚ, ਗੁਰਪ੍ਰੀਤ ਸਿੰਘ ਰੈਸਲਿੰਗ ਕੋਚ, ਨਛੱਤਰ ਮਾਹਲਾ ਗਰਾਊਂਡ ਸੁਪਰਵਾਵੀਜਰ, ਹਰਪ੍ਰੀਤ ਸ਼ਰਮਾ ਬੈਡਮਿੰਟਨ ਕੋਚ, ਸੱਤਪਾਲ ਗਰਾਊਂਡ ਮੈਨ ਵੀ ਹਾਜ਼ਰ ਸਨ।