ਨਾਬਾਲਗ ਨਾਲ ਜਬਰ-ਜਨਾਹ ਕਰਨ ਤੋਂ ਬਾਅਦ ਕਤਲ ਕਰਨ ਵਾਲਾ ਨੌਜਵਾਨ ਗ੍ਰਿਫ਼ਤਾਰ
ਪਟਿਆਲਾ, 13 ਜੁਲਾਈ (ਪੰਜਾਬੀ ਜਾਗਰਣ)- ਪਾਤੜਾਂ ‘ਚ ਨਾਬਾਲਗ ਨਾਲ ਜਬਰ-ਜਨਾਹ ਤੋਂ ਬਾਅਦ ਬੇਰਹਮੀ ਨਾਲ ਕਤਲ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਿਸਦੀ ਪਛਾਣ ਗੁਰਪ੍ਰੀਤ ਵਾਸੀ ਪਾਤੜਾਂ ਵਜੋਂ ਹੋਈ ਹੈ। ਐੱਸਐੱਸਪੀ ਵਰੁਣ ਸ਼ਰਮਾ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ 19 ਸਾਲਾਂ ਗੁਰਪ੍ਰੀਤ ਲੜਕੀ ਨੂੰ ਜਬਰੀ ਸਕੂਲ ਦੇ ਪਿੱਛੇ ਲੈ ਕੇ ਗਿਆ ਤੇ ਜਬਰ-ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੜਕੀ ਵੱਲੋ ਲਗਾਤਾਰ ਵਿਰੋਧ ਕਰਨ ਦੀ ਸੂਰਤ ਵਿਚ ਮੁਲਜ਼ਮ ਨੇ ਇਸ ਦੇ ਮੂੰਹ ਤੇ ਸਿਰ ‘ਤੇ ਇੱਟਾਂ ਦੇ ਕਈ ਵਾਰ ਕਰ ਕੇ ਕੇ ਉਸ ਮੌਤ ਦੇ ਘਾਟ ਉਤਾਰ ਦਿੱਤਾ। ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ ਸੀ ਜਿਸ ਨੂੰ ਪੁਲਿਸ ਨੇ 24 ਘੰਟੇ ਦੇ ਅੰਦਰ ਪਿੰਡ ਕਕਰਾਲਾ ਕੋਲੋਂ ਗ੍ਰਿਫ਼ਤਾਰ ਕਰ ਲਿਆ।
Advertisement