Image default
ਤਾਜਾ ਖਬਰਾਂ

ਨਿਰੰਕਾਰੀ ਮਿਸ਼ਨ ਦੇ 272 ਕੈਂਪਾਂ ਵਿੱਚ ਹੋਇਆ ਖੂਨਦਾਨ ਮਹਾਂਦਾਨ

ਨਿਰੰਕਾਰੀ ਮਿਸ਼ਨ ਦੇ 272 ਕੈਂਪਾਂ ਵਿੱਚ ਹੋਇਆ ਖੂਨਦਾਨ ਮਹਾਂਦਾਨ

ਮਾਨਵਤਾ ਦੀ ਸੇਵਾ ਵਿੱਚ ਹਰ ਸਮੇਂ ਸਮਰਪਿਤ ਹੋਵੇ ਜੀਵਨ – ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਜੈਤੋ, 25 ਅਪ੍ਰੈਲ (ਅਸ਼ੋਕ ਧੀਰ )- ‘ਮਾਨਵਤਾ ਦੀ ਸੇਵਾ ਵਿੱਚ ਹਰ ਸਮੇਂ ਸਮਰਪਿਤ ਹੋਵੇ ਸਾਡਾ ਜੀਵਨ , ਅਜਿਹੀ ਹੀ ਭਾਵਨਾ ਨਾਲ ਯੁਕਤ ਜੀਵਨ ਅਸੀਂ ਸਾਰਿਆਂ ਨੇ ਜੀਵਨ ਬਤੀਤ ਕਰਨਾ ਹੈ। ਉਪਰੋਕਤ ਵਿਚਾਰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੁਆਰਾ ‘ਮਾਨਵ ਏਕਤਾ ਦਿਵਸ’ ਮੌਕੇ ਸਮਾਲਖਾ ਅਤੇ ਬਾਕੀ 272 ਸਥਾਨਾਂ ਤੇ ਆਯੋਜਿਤ ਹੋਏ ਖੂਨਦਾਨ ਕੈਂਪਾਂ ਨੂੰ ਜੂਮ ਐਪ ਦੇ ਮਾਧਿਅਮ ਦੁਆਰਾ ਸਾਮੂਹਕ ਰੂਪ ਨਾਲ ਆਪਣਾ ਅਸ਼ੀਰਵਾਦ ਪ੍ਰਦਾਨ ਕਰਦੇ ਹੋਏ ਵਿਅਕਤ ਕੀਤੇ।

ਸਤਿਗੁਰੂ ਮਾਤਾ ਜੀ ਨੇ ਅੱਗੇ ਫਰਮਾਇਆ ਕਿ ਬਾਬਾ ਗੁਰਬਚਨ ਸਿੰਘ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦੇ ਹੋਏ ਮਾਨਵਤਾ ਦੀ ਸੇਵਾ ਵਿੱਚ ਆਪਣਾ ਮਹੱਤਵਪੂਰਣ ਯੋਗਦਾਨ ਦੇਣਾ ਹੈ। ਇਸਦੇ ਇਲਾਵਾ ਸਤਿਗੁਰੂ ਮਾਤਾ ਜੀ ਨੇ ਬਾਬਾ ਹਰਦੇਵ ਸਿੰਘ ਜੀ ਦੀਆਂ ਅਹਿਮ ਸਿੱਖਿਆਵਾਂ ਦਾ ਵੀ ਜ਼ਿਕਰ ਕੀਤਾ ਕਿ ਖੂਨਦਾਨ ਦੇ ਮਾਧਿਅਮ ਦੁਆਰਾ ਮਾਨਵਤਾ ਦੀ ਸੇਵਾ ਵਿੱਚ ਅਸੀਂ ਆਪਣਾ ਵਡਮੁੱਲਾ ਯੋਗਦਾਨ ਦੇਕੇ ਕਿਸੇ ਦੀ ਜਾਨ ਬਚਾ ਸਕਦੇ ਹਾਂ। ਜੇਕਰ ਅਸੀਂ ਸਰੀਰ ਰੂਪ ਵਿੱਚ ਆਪਣੀਆਂ ਸੇਵਾਵਾਂ ਨੂੰ ਨਿਭਾਉਣ ਵਿੱਚ ਕਿਸੇ ਕਾਰਨ ਅਸਰਮਥ ਹਾਂ ਅਤੇ ਅਸੀਂ ਖੂਨਦਾਨ ਵੀ ਨਹੀਂ ਕਰ ਪਾ ਰਹੇ, ਤਾਂ ਵੀ ਸੇਵਾ ਦੀ ਭਾਵਨਾ ਸਵੀਕਾਰ ਯੋਗ ਹੈ।
ਸਤਿਗੁਰੂ ਮਾਤਾ ਜੀ ਨੇ ਅੱਗੇ ਕਿਹਾ ਕਿ ਬਾਲ ਅਵਸਥਾ ਵਿੱਚ ਸਾਨੂੰ ਇਹ ਇੰਤਜਾਰ ਰਹਿੰਦਾ ਹੈ ਕਿ ਕਦੋਂ ਅਸੀਂ ਯੁਵਾ ਅਵਸਥਾ ਵਿੱਚ ਪਰਵੇਸ਼ ਕਰਾਗੇਂ ਅਤੇ ਮਾਨਵਤਾ ਦੀ ਸੇਵਾ , ਖੂਨਦਾਨ ਦੇ ਮਾਧਿਅਮ ਨਾਲ ਕਰ ਸਕਾਗੇਂ । ਅਜਿਹੀ ਹੀ ਸੇਵਾ ਭਾਵਨਾ ਸਾਡੇ ਸਾਰਿਆਂ ਵਿੱਚ ਬਣੀ ਰਹੇ ।
ਯੁਗਪ੍ਰਵਰਤਕ ਬਾਬਾ ਗੁਰਬਚਨ ਸਿੰਘ ਜੀ ਨੇ ਆਤਮਕ ਜਾਗ੍ਰਤੀ ਦੇ ਮਾਧਿਅਮ ਨਾਲ ਆਪਸੀ ਭਾਈਚਾਰੇ ਅਤੇ ਮਿਲਰਵਤਨ ਦਾ ਵਿਸ਼ਵਭਰ ਵਿੱਚ ਸੁਨੇਹਾ ਦਿੱਤਾ। ਨਾਲ ਹੀ ਸੇਵਾ ਦੇ ਪੁੰਜ,ਸਮਰਪਿਤ ਗੁਰੂ-ਭਗਤ ਚਾਚਾ ਪ੍ਰਤਾਪ ਸਿੰਘ ਜੀ ਅਤੇ ਹੋਰ ਭਗਤਾਂ ਨੂੰ ਵੀ ਇਸ ਦਿਨ ਯਾਦ ਕੀਤਾ ਜਾਂਦਾ ਹੈ। ‘ਮਾਨਵ ਏਕਤਾ ਦਿਵਸ’ ਦੇ ਮੌਕੇ ਉੱਤੇ ਹਰ ਸਾਲ ਜਿੱਥੇ ਪੂਰੇ ਭਾਰਤ ਦੇਸ਼ ਵਿੱਚ ਸਤਸੰਗ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ, ਉਥੇ ਹੀ ਵਿਸ਼ੇਸ਼ ਖੂਨਦਾਨ ਕੈਂਪਾਂ ਦੀ ਵਿਸ਼ਾਲ ਲੜੀ ਦੀ ਸ਼ੁਰੂਆਤ ਹੁੰਦੀ ਹੈ ਜੋ ਸਾਲ ਭਰ ਲਗਾਤਾਰ ਚਲਦੀ ਰਹਿੰਦੀ ਹੈ ।

Advertisement

ਇਸ ਅਵਸਰ ਉੱਤੇ ਸੰਤ ਨਿਰੰਕਾਰੀ ਅਧਿਆਤਮਿਕ ਸਥਲ ਸਮਾਲਖਾ ਦੇ ਇਲਾਵਾ ਪੂਰੇ ਭਾਰਤ ਵਿੱਚ ਲੱਗਭੱਗ 272 ਸ਼ਹਿਰਾਂ ਵਿੱਚ ਖੂਨਦਾਨ ਕੈਂਪਾਂ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਲੱਗਭੱਗ 50,000 ਯੂਨਿਟ ਖੂਨ ਇਕੱਠੇ ਹੋਏ। ਸਮਾਲਖਾ ਵਿੱਚ ਅਯੋਜਿਤ ਹੋਏ ਖੂਨਦਾਨ ਕੈਂਪ ਵਿੱਚ ਸਤਿਗੁਰੂ ਮਾਤਾ ਜੀ ਦੇ ਜੀਵਨ ਸਾਥੀ ਸ਼੍ਰੀ ਰਮਿਤ ਚਾਨਨਾ ਜੀ ਨੇ ਖੂਨਦਾਨ ਦੇਕੇ ਮਾਨਵਤਾ ਦੀ ਸੇਵਾ ਵਿੱਚ ਆਪਣਾ ਅਹਿਮ ਯੋਗਦਾਨ ਦਿੱਤਾ ਅਤੇ ਸਾਰੇ ਖੂਨਦਾਨੀਆਂ ਲਈ ਪ੍ਰੇਰਨਾ ਸਰੋਤ ਬਣੇ। ਜਿਵੇਂ ਕਿ ਯਾਦ ਹੀ ਹੈ ਕਿ ਸੰਤ ਨਿਰੰਕਾਰੀ ਮਿਸ਼ਨ ਹਮੇਸ਼ਾਂ ਹੀ ਮਾਨਵੀ ਮੁੱਲਾਂ ਦੀ ਰੱਖਿਆ ਹੇਤੁ ਕੀਤੀਆਂ ਗਈਆਂ ਸੇਵਾਵਾਂ ਲਈ ਪ੍ਰਸ਼ੰਸਾ ਦਾ ਪਾਤਰ ਰਿਹਾ ਹੈ ਅਤੇ ਕਈ ਰਾਜਾਂ ਦੁਆਰਾ ਸਨਮਾਨਿਤ ਵੀ ਕੀਤਾ ਗਿਆ ਹੈ। ਲੋਕ ਕਲਿਆਣ ਲਈ ਇਹ ਸਾਰੀਆਂ ਸੇਵਾਵਾਂ ਲਗਾਤਾਰ ਜਾਰੀ ਹਨ।
ਇਸੇ ਲੜੀ ਤਹਿਤ ਅੱਜ ਸੰਤ ਨਿਰੰਕਾਰੀ ਸਤਿਸੰਗ ਭਵਨ ਫਰੀਦਕੋਟ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਨਿਰੰਕਾਰੀ ਸ਼ਰਧਾਲੂਆਂ ਵੱਲੋਂ 135 ਯੂਨਿਟ ਖ਼ੂਨਦਾਨ ਕੀਤਾ ਗਿਆ। ਇਸ ਖੂਨ ਦਾਨ ਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਫਰੀਦਕੋਟ ਦੇ ਵਿਧਾਇਕ ਸ੍ਰ ਗੁਰਦਿੱਤ ਸਿੰਘ ਸੇਖੋਂ, ਵਿਸ਼ੇਸ ਮਹਿਮਾਨ ਡਾ ਚੰਦਰ ਸ਼ੇਖਰ ਐੱਸ ਐਸ ਓ ਫ਼ਰੀਦਕੋਟ ਨੇ ਸ਼ਿਰਕਤ ਕੀਤੀ। ਇਸ ਖੂਨਦਾਨ ਕੈਂਪ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਦੇ ਬਲੱਡ ਬੈਂਕ ਵੱਲੋਂ ਡਾਕਟਰ ਨਵਰੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਖ਼ੂਨ ਇਕੱਤਰ ਕੀਤਾ ਗਿਆ। ਇਸ ਮੌਕੇ ਸੰਤ ਨਿਰੰਕਾਰੀ ਮੰਡਲ ਬ੍ਰਾਂਚ ਫ਼ਰੀਦਕੋਟ ਦੇ ਸੰਯੋਜਕ ਸੰਪੂਰਨ ਸਿੰਘ ਅਤੇ ਖੇਤਰੀ ਸੰਚਾਲਕ ਪਵਨ ਕਟਾਰੀਆ ਵੱਲੋਂ ਸਾਰੇ ਹੀ ਮਹਿਮਾਨਾਂ ਅਤੇ ਖ਼ੂਨਦਾਨੀਆਂ ਦਾ ਹਾਰਦਿਕ ਸੁਆਗਤ ਕਰਦੇ ਹੋਏ ਧੰਨਵਾਦ ਕੀਤਾ ਗਿਆ ਅਤੇ ਨਿਰੰਕਾਰ ਪਰਮਾਤਮਾ ਅੱਗੇ ਸਭ ਦੇ ਭਲੇ ਦੀ ਕਾਮਨਾ ਕੀਤੀ ਗਈ।

Related posts

ਕਸੂਤੇ ਫਸੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਬਿੱਟੂ ਖਿਲਾਫ FIR ਦਰਜ, ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ ਦਾ ਭੁਗਤਣਾ ਪਿਆ ਖਮਿਆਜ਼ਾ

Balwinder hali

Breaking- ਪੁਲਿਸ ਥਾਨੇ ਅੰਦਰ ਵੜ੍ਹ ਕੇ ਅਣਪਛਾਤੇ ਵਿਅਕਤੀਆਂ ਨੇ ਪੁਲਿਸ ਵਾਲਿਆਂ ਨੂੰ ਕੁੱਟਿਆ, ਮਾਮਲਾ ਦਰਜ

punjabdiary

ਪ੍ਰਧਾਨ ਮੰਤਰੀ ਬਾ/ਜੇ/ਕੇ ਲੜਨਗੇ ਜ਼ਿਮਨੀ ਚੋਣ! ਗਿੱਦੜਬਾਹਾ ਤੋਂ ਉਤਰਨਗੇ ਚੋਣ ਮੈਦਾਨ ‘ਚ

punjabdiary

Leave a Comment