ਨਿਹੰਗ ਸਿੰਘ ‘ਤੇ ਤਲਵਾਰ ਨਾਲ ਕੀਤਾ ਹਮਲਾ, ਅੰਗੂਠਾ ਵੱਢਿਆ, ਦੋਸ਼ੀ ਵਿਰੁੱਧ ਮਾਮਲਾ ਦਰਜ
ਇੱਕ ਨਿਹੰਗ ਸਿੰਘ ਵਿਰੁੱਧ ਕਤਲ ਦੇ ਇਰਾਦੇ ਨਾਲ ਤਲਵਾਰ ਨਾਲ ਹਮਲੇ ਦਾ ਮਾਮਲਾ ਦਰਜ ਕੀਤਾ ਗਿਆ ਹੈ। 13 ਫਰਵਰੀ ਦੀ ਸ਼ਾਮ ਨੂੰ, ਉਸਦੇ ਸਾਥੀ ਨਿਹੰਗ ਸਿੰਘ ਹਰਜੋਤ ਸਿੰਘ ‘ਤੇ ਘਾਤਕ ਹਥਿਆਰ ਨਾਲ ਹਮਲਾ ਕੀਤਾ ਗਿਆ।

ਜ਼ੀਰਕਪੁਰ- ਜ਼ੀਰਕਪੁਰ ਦੇ ਨੇੜਲੇ ਇਲੈਕ ਹਰਮਿਲਾਪ ਨਗਰ ਬਲਟਾਣਾ ਵਿੱਚ ਇਕ ਨਿਹੰਗ ਸਿੰਘ ਉੱਤੇ ਤਲਵਾਰ ਨਾਲ ਕਤਲ ਦੀ ਨੀਅਤ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੰਭੀਰ ਰੂਪ ਵਿੱਚ ਜ਼ਖ਼ਮੀ ਵਿਅਕਤੀ ਨੂੰ ਪਹਿਲਾਂ ਢਕੋਲੀ ਦੇ ਸਿਵਲ ਹਸਪਤਾਲ, ਫਿਰ ਜੀਐਮਸੀਐਚ-32 ਅਤੇ ਬਾਅਦ ਵਿੱਚ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ, ਜਿੱਥੇ ਉਹ ਇਲਾਜ ਅਧੀਨ ਹੈ।
ਪੁਲਿਸ ਮੁਤਾਬਕ ਸੁਖਮੰਦਰ ਸਿੰਘ (34), ਪੁੱਤਰ ਦਰਸ਼ਨ ਸਿੰਘ, ਵਾਸੀ ਪਿੰਡ ਨਾਗਰਾ (ਜ਼ਿਲ੍ਹਾ ਸੰਗਰੂਰ), ਜੋ ਬੁੱਢਾ ਦੱਲ ਨਾਲ ਸੰਬੰਧਤ ਹੈ, ਉਨ੍ਹਾਂ ਨੇ ਬਿਆਨ ਵਿੱਚ ਦੱਸਿਆ ਕਿ 13 ਫਰਵਰੀ ਦੀ ਸ਼ਾਮ ਉਸ ਦਾ ਸਾਥੀ ਨਿਹੰਗ ਸਿੰਘ ਹਰਜੋਤ ਸਿੰਘ, ਵਾਸੀ ਹਰਮਿਲਾਪ ਨਗਰ ਬਲਟਾਣਾ, ਨੇ ਉਸਨੂੰ ਆਪਣੇ ਘਰ ਬੁਲਾਇਆ ਸੀ।
ਰਾਤ ਕਰੀਬ 7:30 ਵਜੇ ਉਹ ਉਥੇ ਪਹੁੰਚਿਆ। ਦੋਵਾਂ ਵਿਚਾਲੇ ਗੱਲਬਾਤ ਦੌਰਾਨ ਕਥਿਤ ਤੌਰ ‘ਤੇ ਗਾਲੀ-ਗਲੋਚ ਹੋਈ ਅਤੇ ਹਰਜੋਤ ਸਿੰਘ ਨੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਸ਼ਿਕਾਇਤ ਅਨੁਸਾਰ ਰਾਤ ਕਰੀਬ 10 ਵਜੇ ਜਦੋਂ ਸੁਖਮੰਦਰ ਸਿੰਘ ਘਰੋਂ ਜਾਣ ਲੱਗਾ ਤਾਂ ਹਰਜੋਤ ਸਿੰਘ ਨੇ ਕਮਰੇ ਵਿੱਚੋਂ ਤਲਵਾਰ ਕੱਢ ਕੇ ਉਸ ‘ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਆਪਣੇ ਸਿਰ ਨੂੰ ਬਚਾਉਣ ਦੌਰਾਨ ਉਸਦਾ ਖੱਬੇ ਹੱਥ ਦਾ ਅੰਗੂਠਾ ਕੱਟ ਗਿਆ ਅਤੇ ਹੱਥਾਂ-ਪੈਰਾਂ ਸਮੇਤ ਸਰੀਰ ‘ਤੇ ਕਈ ਗੰਭੀਰ ਚੋਟਾਂ ਲੱਗੀਆਂ। ਸ਼ੋਰ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤਾਂ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ।
ਜ਼ਖ਼ਮੀ ਬੇਹੋਸ਼ ਹੋ ਗਿਆ ਜਿਸਨੂੰ ਲੋਕਾਂ ਨੇ ਐਂਬੂਲੈਂਸ ਰਾਹੀਂ ਢਕੋਲੀ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿਥੋਂ ਉਸਨੂੰ ਅੱਗੇ ਚੰਡੀਗੜ੍ਹ ਦੇ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ। ਪੀਜੀਆਈ ਪੁਲਿਸ ਚੌਕੀ ਨੂੰ ਸੂਚਨਾ ਮਿਲਣ ਉਪਰੰਤ ਪੁਲਿਸ ਨੇ ਡਾਕਟਰੀ ਰਾਏ ਲੈ ਕੇ ਬਿਆਨ ਦਰਜ ਕੀਤਾ। ਪੁਲਿਸ ਨੇ ਹਰਜੋਤ ਸਿੰਘ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
-(ਜੀ ਨਿਊਜ ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


