Image default
About us

ਪਟਿਆਲਾ: ਪੁਲਿਸ ਦਾ ਵੱਡਾ ਐਕਸ਼ਨ – ਡੱਲੇਵਾਲ ਸਮੇਤ ਧਰਨੇ ਤੇ ਬੈਠੇ ਕਿਸਾਨ ਆਗੂ ਚੁੱਕੇ – ਪਾਵਰ ਕੋਰਪੋਰੇਸ਼ਨ ਦੇ ਗੇਟ ਖੋਲ੍ਹੇ

ਪਟਿਆਲਾ: ਪੁਲਿਸ ਦਾ ਵੱਡਾ ਐਕਸ਼ਨ – ਡੱਲੇਵਾਲ ਸਮੇਤ ਧਰਨੇ ਤੇ ਬੈਠੇ ਕਿਸਾਨ ਆਗੂ ਚੁੱਕੇ – ਪਾਵਰ ਕੋਰਪੋਰੇਸ਼ਨ ਦੇ ਗੇਟ ਖੋਲ੍ਹੇ

 

 

ਪ‌ਟਿਆਲਾ, 13 ਜੂਨ (ਬਾਬੂਸ਼ਾਹੀ)- ਇਥੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਬਾਹਰ ਕਈ ਦਿਨਾਂ ਤੋਂ ਚਲ ਰਿਹਾ ਕਿਸਾਨਾਂ ਦਾ ਧਰਨਾ ਪੁਲਿਸ ਨੇ ਅੱਜ ਵੱਡੇ ਤੜਕੇ ਜ਼ਬਰੀ ਚੁਕਾ ਦਿੱਤਾ। ਸਵੇਰੇ 6.00 ਵਜੇ ਦੇ ਕਰੀਬ ਆਈ ਜੀ ਮੁਖਵਿੰਦਰ ਸਿੰਘ ਛੀਨਾ ਤੇ ਐਸ ਐਸ ਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਦੀ ਵੱਡੀ ਟੀਮ ਨੇ ਬਿਜਲੀ ਨਿਗਮ ਦੇ ਬਾਹਰ ਐਕਸ਼ਨ ਕੀਤਾ ਤੇ ਕਿਸਾਨ ਆਗੂਆਂ ਨੂੰ ਪੁਲਿਸ ਚੁੱਕ ਕੇ ਲੈ ਗਈ ਤੇ ਉਹਨਾਂ ਦਾ ਸਮਾਨ ਆਪਣੇ ਨਾਲ ਲੈ ਗਈ।
ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਸੀਂ ਆਪਣੇ ਬੰਦਿਆਂ ਨੂੰ ਕਿਹਾ ਹੈ ਕਿ ਉਹ ਪੁਲਿਸ ਨਾਲ ਕਿਸੇ ਤਰੀਕੇ ਨਾ ਉਲਝਣ। ਪੁਲਿਸ ਨੂੰ ਆਪਣੀ ਰੋਜ਼ੀ ਰੋਟੀ ਬਚਾਉਣ ਵਾਸਤੇ ਸਾਡੇ ’ਤੇ ਲਾਠੀਚਾਰਜ ਕਰਨਾ ਪੈ ਸਕਦਾ ਹੈ, ਉਹਨਾਂ ਦੀ ਮਜਬੂਰੀ ਹੈ।
ਆਈ ਜੀ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਅਸੀਂ ਆਪਣਾ ਅਪਰੇਸ਼ਨ ਮੁਕੰਮਲ ਕਰ ਲਿਆ ਹੈ ਤੇ ਬਿਜਲੀ ਨਿਗਮ ਦੇ ਗੇਟ ਖੋਲ੍ਹ ਦਿੱਤੇ ਹਨ ਤਾਂ ਜੋ ਬਿਜਲੀ ਨਿਗਮ ਦੇ ਅਧਿਕਾਰੀ ਆਪਣਾ ਕੰਮ ਕਰ ਸਕਣ ਤੇ ਝੋਨੇ ਦੇ ਸੀਜ਼ਨ ਲਈ ਬਿਜਲੀ ਸਪਲਾਈ ਦੇ ਸਕਣ। ਉਹਨਾਂ ਦੱਸਿਆ ਕਿ ਚੁੱਕੇ ਕਿਸਾਨ ਆਗੂਆਂ ਨੂੰ ਹਸਪਤਾਲ ਭੇਜਿਆ ਗਿਆ ਹੈ।

Advertisement

Related posts

ਕੋਟਕਪੂਰਾ ਵਾਸੀਆਂ ਦੀ 30 ਸਾਲਾਂ ਮੰਗ ਹੋਈ ਪੂਰੀ

punjabdiary

ਮਾਨ ਦੀ ਕੇਂਦਰ ਨੂੰ ਚੇਤਾਵਨੀ, ਛੇਤੀ ਜਾਰੀ ਕਰ ਦਿਓ RDF ਨਹੀਂ ਤਾਂ 1 ਜੁਲਾਈ ਤੋਂ ਖੁਲ੍ਹੇਗੀ ਸੁਪਰੀਮ ਕੋਰਟ

punjabdiary

Breaking- ਮਹਿਲਾਵਾਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ, ਬਲਕਿ ਕਈ ਖੇਤਰਾਂ ‘ਚ ਮਰਦਾਂ ਤੋਂ ਅੱਗੇ – ਡਾ. ਰੂਹੀ ਦੁੱਗ

punjabdiary

Leave a Comment