Image default
About us

ਪਰਾਲੀ ਦੀ ਸੰਭਾਲ ਸਬੰਧੀ ਬੀ.ਐਡ ਕਾਲਜ ਫਰੀਦਕੋਟ ਅਤੇ ਯੂਨੀਵਰਸਿਟੀ ਕਾਲਜ ਜੈਤੋ ਵਿਖੇ ਸੈਮੀਂਨਾਰ ਲਗਾਇਆ

ਪਰਾਲੀ ਦੀ ਸੰਭਾਲ ਸਬੰਧੀ ਬੀ.ਐਡ ਕਾਲਜ ਫਰੀਦਕੋਟ ਅਤੇ ਯੂਨੀਵਰਸਿਟੀ ਕਾਲਜ ਜੈਤੋ ਵਿਖੇ ਸੈਮੀਂਨਾਰ ਲਗਾਇਆ

 

 

 

Advertisement

ਫਰੀਦਕੋਟ 20 ਅਕਤਬੂਰ (ਪੰਜਾਬ ਡਾਇਰੀ) ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਹੇਠ ਬੀ.ਐਡ ਕਾਲਜ ਫਰੀਦਕੋਟ ਅਤੇ ਯੂਨੀਵਰਸਿਟੀ ਕਾਲਜ ਜੈਤੋ ਵਿਖੇ ਪਰਾਲੀ ਪ੍ਰਬੰਧਨ ਸਬੰਧੀ ਸੈਮੀਨਾਰ ਕਰਵਾਏ ਗਏ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਦਾ ਬਹੁਤ ਨੁਕਸਾਨ ਹੈ ਅਤੇ 10 ਕੁਇੰਟਲ ਪਰਾਲੀ ਨੂੰ ਸਾੜਨ ਨਾਲ 400 ਕਿੱਲੋ ਜੈਵਿਕ ਕਾਰਬਨ, 5.5 ਕਿੱਲੋ ਨਾਈਟ੍ਰੋਜਨ, 2.3 ਕਿੱਲੋ ਫਾਸਫੋਰਸ, 25 ਕਿੱਲੋ ਪੋਟਾਸ਼ੀਅਮ, 1.2 ਕਿੱਲੋ ਗੰਧਕ ਦਾ ਨੁਕਸਾਨ ਹੁੰਦਾ ਹੈ। ਜੈਵਿਕ ਮਾਦੇ ਦੇ ਸੜਨ ਨਾਲ ਬਹੁਤ ਸਾਰੇ ਸੂਖਮ ਜੀਵ, ਜਿਹਨਾਂ ਦੀ ਧਰਤੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਹੁੰਦੀ ਹੈ, ਉਹ ਵੀ ਸੜਕੇ ਸਵਾਹ ਹੋ ਜਾਂਦੇ ਹਨ।

ਇਸ ਸੈਮੀਨਾਰ ਵਿੱਚ ਡਾ. ਗੁਰਿੰਦਰਪਾਲ ਸਿੰਘ, ਖੇਤੀਬਾੜੀ ਅਫਸਰ ਵੱਲੋ ਪਰਾਲੀ ਨੂੰ ਸਾੜਨ ਨਾਲ ਹੋ ਰਹੇ ਨੁਕਸਾਨਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕਿਵੇਂ ਪਰਾਲੀ ਦਾ ਧੂੰਆਂ ਸਾਡੀ ਸਿਹਤ, ਜ਼ਮੀਨ ਅਤੇ ਹਵਾ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਵੱਲੋ ਪਰਾਲੀ ਨੂੰ ਸਾੜਨ ਨਾਲ ਪੈਦਾ ਹੋਣ ਵਾਲੀਆਂ ਗੈਸਾਂ ਅਤੇ ਉਨ੍ਹਾਂ ਦੇ ਸਾਡੀ ਸਿਹਤ ਅਤੇ ਵਾਤਾਵਰਨ ਉਪਰ ਪੈ ਰਹੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਗਿਆ।

ਇਸ ਦੌਰਾਨ ਡਾ. ਖੁਸ਼ਵੰਤ ਸਿੰਘ, ਡੀ.ਪੀ.ਡੀ ਆਤਮਾ ਫਰੀਦਕੋਟ ਵੱਲੋ ਪਰਾਲੀ ਪ੍ਰਬੰਧਨ ਬਾਰੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਅਸੀਂ ਅਧੁਨਿਕ ਤਕਨਾਲੋਜੀ ਅਤੇ ਮਸ਼ੀਨਰੀ ਨੂੰ ਵਰਤ ਕੇ ਪਰਾਲੀ ਨੂੰ ਜ਼ਮੀਨ ਵਿੱਚ ਹੀ ਗਾਲ ਸਕਦੇ ਹਾਂ ਅਤੇ ਅਗਲੀ ਫਸਲ ਦੀ ਬਿਜਾਈ ਕਰ ਸਕਦੇ ਹਾਂ। ਇਸ ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਪਰਾਲੀ ਪ੍ਰਬੰਧਨ ਸਬੰਧੀ ਲਿਟਰੇਚਰ ਵੀ ਵੰਡਿਆ ਗਿਆ।

Advertisement

ਇਹਨਾਂ ਸੈਮੀਨਾਰਾਂ ਵਿੱਚ ਸ਼੍ਰੀ ਜਗਦੀਪ ਸਿੰਘ, ਪ੍ਰਿੰਸੀਪਲ ਬੀ.ਐਡ. ਕਾਲਜ ਫਰੀਦਕੋਟ ਅਤੇ ਸ਼੍ਰੀਮਤੀ ਸ਼ਿਲਪਾ ਕਾਂਸਲ ਪ੍ਰਿੰਸੀਪਲ ਯੂਨੀਵਰਸਿਟੀ ਕਾਲਜ ਜੈਤੋ, ਸ਼੍ਰੀ ਪਰਮਿੰਦਰ ਸਿੰਘ, ਸ਼੍ਰੀ ਬੀਰਇੰਦਰ ਸਿੰਘ, ਸ਼੍ਰੀ ਕਮਲਦੀਪ ਸਿੰਘ, ਸ਼੍ਰੀ ਰਣਜੀਤ ਸਿੰਘ, ਸ਼੍ਰੀ ਸਨਦੀਪ ਸਿੰਘ ਅਤੇ ਸਮੂਹ ਕਾਲਜ ਸਟਾਫ ਅਤੇ ਲਗਭਗ 100 ਵਿਦਿਆਰਥੀ ਸ਼ਾਮਿਲ ਸਨ।

Related posts

25 ਤੋਂ 27 ਸਤੰਬਰ ਤੱਕ ਸਿੱਖ ਲਾਈਟ ਇਨਫੈਂਟਰੀ ਦੇ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਰਿਕਾਰਡ ਸਮੱਸਿਆਵਾਂ ਦਾ ਕੀਤਾ ਜਾਵੇਗਾ ਨਿਪਟਾਰਾ

punjabdiary

ਡਾ. ਹੁਸਨ ਪਾਲ ਸਿੱਧੂ ਅਤੇ ਡਾ. ਕਿਰਨਜੀਤ ਸਿੱਧੂ ਪ੍ਰੋਫੈਸਰ ਨੂੰ ਸ਼੍ਰੀ ਮਹਾਂਕਾਲ ਮੰਦਰ ਸ਼੍ਰੀ ਰਾਮ ਬਾਗ ਨੇ ਕੀਤਾ ਸਨਮਾਨਿਤ

punjabdiary

Major metro area home prices up 5.8% year-over-year, rising from 5.7% in May

Balwinder hali

Leave a Comment