ਪਿਤਾ ਤੋਂ ਪੈਸੇ ਲੈਣ ਲਈ ਬੇਟੇ ਨੇ ਰਚੀ ਖੁਦ ਨੂੰ ਅ.ਗਵਾ ਕਰਨ ਦੀ ਸਾ.ਜ਼ਿਸ਼, QR ਕੋਡ ਭੇਜ ਕੇ ਮੰਗੀ ਫਿਰੌਤੀ
ਮਹਾਰਾਸ਼ਟਰ, 14 ਦਸੰਬਰ (ਡੇਲੀ ਪੋਸਟ ਪੰਜਾਬੀ)- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਵਸਈ ਇਲਾਕੇ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 20 ਸਾਲਾ ਨੌਜਵਾਨ ਨੇ ਆਪਣੇ ਪਿਤਾ ਤੋਂ ਪੈਸੇ ਲੈਣ ਲਈ ਖ਼ੁਦ ਨੂੰ ਅਗਵਾ ਕਰਨ ਦੀ ਝੂਠੀ ਸਾਜ਼ਿਸ਼ ਰਚੀ। ਹਾਲਾਂਕਿ ਨੌਜਵਾਨ ਦੀ ਇਕ ਗਲਤੀ ਨੇ ਉਸ ਨੂੰ ਸਲਾਖਾਂ ਪਿੱਛੇ ਸੁੱਟ ਦਿੱਤਾ।
ਵਸਈ ਦੇ ਇਲਾਕੇ ‘ਚ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੇ ਬੇਟੇ ਦੇ ਲਾਪਤਾ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ। ਉਸ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ 7 ਦਸੰਬਰ ਨੂੰ ਉਸ ਦਾ ਲੜਕਾ ਘਰੋਂ ਨਿਕਲਿਆ, ਪਰ ਵਾਪਸ ਨਹੀਂ ਆਇਆ। ਪੁਲਿਸ ਨੇ ਸ਼ਿਕਾਇਤ ਮਿਲਣ ‘ਤੇ ਲਾਪਤਾ ਹੋਣ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਬੇਟੇ ਨੇ ਆਪਣੇ ਪਿਤਾ ਨੂੰ ਫੋਨ ਕਰਕੇ ਕਿਹਾ ਕਿ ਤਿੰਨ ਲੋਕਾਂ ਨੇ ਉਸ ਨੂੰ ਅਗਵਾ ਕਰ ਲਿਆ ਹੈ ਅਤੇ ਜੇਕਰ ਉਸ ਨੇ ਪੈਸੇ ਨਾ ਦਿੱਤੇ ਤਾਂ ਉਹ ਉਸ ਨੂੰ ਮਾਰ ਦੇਣਗੇ। ਇਸ ਤੋਂ ਬਾਅਦ ਪਿਤਾ ਨੇ ਵਾਲੀਵ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ ਅਤੇ ਜਾਂਚ ਸ਼ੁਰੂ ਕੀਤੀ ਗਈ। ਇਸ ਅਗਵਾ ਕਾਂਡ ਦਾ ਭੇਤ ਸੁਲਝਾਉਣ ਲਈ ਪੁਲੀਸ ਨੇ ਚਾਰ ਟੀਮਾਂ ਬਣਾਈਆਂ।
ਇਹ ਟੀਮ ਵਸਈ, ਵਿਰਾਰ, ਨਾਲਾਸੋਪਾਰਾ ਵਿੱਚ ਲੜਕੇ ਦਾ ਪਤਾ ਲਗਾਉਣ ਵਿੱਚ ਲੱਗੀ ਹੋਈ ਸੀ। ਇਸ ਦੌਰਾਨ, ਪਿਤਾ ਨੂੰ ਵਟਸਐਪ ‘ਤੇ QR ਕੋਡ ਮਿਲਿਆ ਅਤੇ ਉਸ ਨੂੰ 30,000 ਰੁਪਏ ਟ੍ਰਾਂਸਫਰ ਕਰਨ ਲਈ ਕਿਹਾ ਗਿਆ। ਇਹ QR ਕੋਡ ਬੇਟੇ ਦੀ ਗ੍ਰਿਫਤਾਰੀ ਦਾ ਕਾਰਨ ਬਣਿਆ। ਪੁਲਸ ਨੇ ਇਸ QR ਕੋਡ ਨਾਲ ਲੋਕੇਸ਼ਨ ਨੂੰ ਟਰੈਕ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਜਗ੍ਹਾ ‘ਤੇ ਪਹੁੰਚ ਗਈ ਜਿੱਥੇ ਲੜਕਾ ਸੀ।