Image default
ਤਾਜਾ ਖਬਰਾਂ

ਪਿੰਡ ਚੱਕ ਕਾਲਾ ਸਿੰਘ ਵਾਲਾ ਵਿਖੇ ਟੀਕਾਕਰਣ ਕੈਂਪ ਲਗਾਇਆ ਗਿਆ ਤੇ ਔਰਤਾਂ ਨਾਲ ਕੀਤੀ ਗਈ ਮੀਟਿੰਗ

ਪਿੰਡ ਚੱਕ ਕਾਲਾ ਸਿੰਘ ਵਾਲਾ ਵਿਖੇ ਟੀਕਾਕਰਣ ਕੈਂਪ ਲਗਾਇਆ ਗਿਆ ਤੇ ਔਰਤਾਂ ਨਾਲ ਕੀਤੀ ਗਈ ਮੀਟਿੰਗ
ਸ੍ਰੀ ਮੁਕਤਸਰ ਸਾਹਿਬ , 23 ਅਪ੍ਰੈਲ – ਸਿਹਤ ਵਿਭਾਗ ਵੱਲੋਂ ਪਿੰਡ ਚੱਕ ਕਾਲਾ ਸਿੰਘ ਵਾਲਾ ਦੇ ਆਂਗਣਵਾੜੀ ਸੈਂਟਰ ਵਿੱਚ ਸੈਂਟਰ ਇੰਚਾਰਜ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਟੀਕਾਕਰਣ ਕੈਂਪ ਲਗਾਇਆ ਗਿਆ । ਜਿਸ ਦੌਰਾਨ ਗਰਭਵਤੀ ਔਰਤਾਂ , ਦੁੱਧ ਪਿਲਾਉ ਮਾਵਾਂ ਅਤੇ ਛੋਟੇ ਬੱਚਿਆਂ ਨੂੰ ਮਾਰੂ ਰੋਗਾਂ ਤੋਂ ਬਚਾਉਣ ਲਈ ਟੀਕੇ ਲਗਾਏ ਗਏ ਅਤੇ ਉਹਨਾਂ ਦਾ ਸਿਹਤ ਨਿਰੀਖਣ ਕੀਤਾ ਗਿਆ । ਛੋਟੇ ਬੱਚਿਆਂ ਅਤੇ ਔਰਤਾਂ ਦਾ ਭਾਰ ਤੋਲਿਆ ਤੇ ਕੱਦ ਮਾਪਿਆ ਗਿਆ ।
ਇਸੇ ਸਮੇਂ ਔਰਤਾਂ ਨਾਲ ਮੀਟਿੰਗ ਕੀਤੀ ਗਈ । ਜਿਸ ਦੌਰਾਨ ਹਰਗੋਬਿੰਦ ਕੌਰ ਨੇ ਉਹਨਾਂ ਨੂੰ ਦੱਸਿਆ ਕਿ ਉਹ ਅਨੀਮੀਆ ਜਿਹੀ ਬਿਮਾਰੀ ਜਿਸ ਨਾਲ ਔਰਤਾਂ ਵਿੱਚ ਅਕਸਰ ਹੀ ਖ਼ੂਨ ਦੀ ਘਾਟ ਹੋ ਜਾਂਦੀ ਹੈ ਤੋਂ ਬਚਾਅ ਲਈ ਰੁੱਤ ਸਿਰ ਦੀਆਂ ਹਰੀਆਂ ਸਬਜ਼ੀਆਂ , ਗੁੜ , ਛੋਲੇ ਆਦਿ ਦੀ ਜ਼ਿਆਦਾ ਵਰਤੋਂ ਕਰਨ ਅਤੇ ਆਪਣੀ ਚੰਗੀ ਸਿਹਤ ਲਈ ਆਪਣੀ ਅਤੇ ਆਪਣੇ ਆਲ਼ੇ ਦੁਆਲ਼ੇ ਦੀ ਸਫਾਈ ਨੂੰ ਯਕੀਨੀ ਬਣਾਉਣ । ਖਾਸ ਕਰਕੇ ਗਰਮੀਆਂ ਦੇ ਮੌਸਮ ਵਿੱਚ ਤਪਦੀ ਗਰਮੀ ਅਤੇ ਲੂ ਤੋਂ ਆਪਣਾ ਅਤੇ ਬੱਚਿਆਂ ਦਾ ਬਚਾਉ ਰੱਖਣ । ਮੀਟਿੰਗ ਦੌਰਾਨ ਉਹਨਾਂ ਨੇ ਪਿੰਡ ਦੀਆਂ ਔਰਤਾਂ ਨੂੰ ਜਾਣਕਾਰੀ ਦਿੱਤੀ ਕਿ ਇਹ ਚੰਗੀ ਗੱਲ ਹੈ ਤੇ ਪਿੰਡ ਦੇ ਸਾਰੇ ਬੱਚਿਆਂ ਦਾ ਕੱਦ ਅਤੇ ਭਾਰ ਠੀਕ ਆ ਅਤੇ ਗਰਭਵਤੀ ਅਤੇ ਦੁੱਧ ਪਿਲਾਉ ਮਾਵਾਂ ਦੀ ਸਿਹਤ ਵੀ ਠੀਕ ਹੈ । ਇਸ ਮੌਕੇ ਆਂਗਣਵਾੜੀ ਵਰਕਰ ਸਰਬਜੀਤ ਕੌਰ , ਏ ਐਨ ਐਮ ਗੁਰਪਾਲ ਕੌਰ , ਆਸ਼ਾ ਫੈਸਲੀਟੇਟਰ ਸਤਵਿੰਦਰ ਕੌਰ , ਆਸ਼ਾ ਵਰਕਰ ਜਸਵੀਰ ਕੌਰ , ਹੈਲਪਰ ਛਿੰਦਰ ਕੌਰ ਤੇ ਕੋਰ ਜੀਤ ਕੌਰ ਆਦਿ ਮੌਜੂਦ ਸਨ ।

ਫੋਟੋ ਕੈਪਸ਼ਨ – ਚੱਕ ਕਾਲਾ ਸਿੰਘ ਵਾਲਾ ਦੇ ਆਂਗਣਵਾੜੀ ਸੈਂਟਰ ਵਿੱਚ ਕੀਤੇ ਗਏ ਪ੍ਰੋਗਰਾਮ ਦੇ ਵੱਖ ਵੱਖ ਦਿਸ਼ ।

Related posts

‘ਆਪ’ ਆਗੂ ਦਲੀਪ ਪਾਂਡੇ ਨੇ ਕੀਤਾ ਦਾਅਵਾ – ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 77 ਫੀਸਦੀ ਆਈ ਕਮੀ

Balwinder hali

Breaking News- ਨਾਬਾਲਿਗ ਦਾ ਕਤਲ, ਪੱਥਰ ਮਾਰ ਕੇ ਦਿੱਤੀ ਦਰਦਨਾਕ ਮੌਤ

punjabdiary

Breaking- ਰਿਜ਼ਰਵ ਬੈਂਕ ਨੇ ਰੈਪੋ ਰੇਟ ਵਿਚ ਅੱਜ 0.50 ਫ਼ੀਸਦੀ ਵਾਧਾ ਕੀਤਾ, ਹੁਣ ਕਰਜ਼ਾ ਲੈਣਾ ਹੋਰ ਵੀ ਹੋਇਆ ਮਹਿੰਗਾ

punjabdiary

Leave a Comment