ਪਿੰਡ ਜਲਾਲੇਆਣਾ ਵਿਖੇ ਲਾਇਆ ਗਿਆ ਇੱਕ ਰੋਜਾ ਵਿਦਿਆਰਥੀ ਸ਼ਖਸ਼ੀਅਤ ਉਸਾਰੀ ਕੈਂਪ
ਕੋਟਕਪੂਰਾ, 1 ਮਾਰਚ :- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਕੋਟਕਪੂਰਾ ਵਲੋਂ ਨੇੜਲੇ ਪਿੰਡ ਜਲਾਲੇਆਣਾ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਦਿਨਾ ਵਿਦਿਆਰਥੀ ਸ਼ਖਸ਼ੀਅਤ ਉਸਾਰੀ ਕੈਂਪ ਲਾਇਆ ਗਿਆ। ਜਿਸ ’ਚ ਨੌਵੀਂ ਕਲਾਸ ਤੋਂ ਕਾਲਜ ਪੱਧਰ ਦੇ 81 ਵਿਦਿਆਰਥੀਆਂ ਸਮੇਤ ਕੁੱਲ 100 ਤੋਂ ਵੱਧ ਵੀਰ/ਭੈਣਾ ਨੇ ਭਾਗ ਲਿਆ। ਰਣਜੀਤ ਸਿੰਘ ਵਾੜਾਦਰਾਕਾ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ ਜਦਕਿ ਗੁਰਜੀਤ ਸਿੰਘ ਜਲਾਲੇਆਣਾ ਵਲੋਂ ਜੀ ਆਇਆਂ ਆਖਣ ਉਪਰੰਤ ਚਮਕੌਰ ਸਿੰਘ ਖੇਤਰ ਪ੍ਰਧਾਨ ਨੇ ਕੈਂਪ ਉਦੇਸ਼ ਅਤੇ ਵਿਸ਼ਾ ਸਾਂਝਾ ਕੀਤਾ। ਸਚਿਆਰ ਜੀਵਨ ਜੁਗਤ ਵਿਸ਼ੇ ’ਤੇ ਡਾ. ਅਵੀਨਿੰਦਰਪਾਲ ਸਿੰਘ ਡਾਇਰੈਕਟਰ ਜਨਰਲ ਹਿਊਮਨ ਰਿਸੋਰਸ ਡਿਵੈਲਪਮੈਂਟ ਨੇ ਵਿਦਿਆਰਥੀਆਂ ਨਾਲ ਸਾਂਝ ਪਾਈ ਅਤੇ ਗੁਰਵਿੰਦਰ ਸਿੰਘ ਸਿਬੀਆਂ ਅਤੇ ਜਸਵਿੰਦਰ ਸਿੰਘ ਨੇ ਐਕਟੀਵਿਟੀ ਰਾਹੀਂ ਵਿਦਿਆਰਥੀਆਂ ਨਾਲ ਜੀਵਨ ਸੇਧਾਂ ਸਾਂਝੀਆਂ ਕੀਤੀਆਂ। ਜਗਮੋਹਨ ਸਿੰਘ ਖੇਤਰ ਸਕੱਤਰ ਨੇ ਵੀਡੀਓਜ਼ ਰਾਹੀਂ ਸੁਨੇਹੇ ਦਿੱਤੇ। ਪ੍ਰਸ਼ਨ-ਉੱਤਰ ਸ਼ੈਸ਼ਨ ’ਚ ਵਿਦਿਆਰਥੀਆਂ ਨੇ ਮਿਹਨਤੀ ਜੀਵਨ, ਅਨੈਤਿਕਤਾ ਤੋਂ ਬਚਣ ਅਤੇ ਨੈਤਿਕਤਾ ਨੂੰ ਗ੍ਰਹਿਣ ਕਰਨ ਦੇ ਵਲਵਲਿਆਂ ਦਾ ਹੱਲ ਜਾਣਿਆ। ਕੈਂਪ ਕੋਆਰਡੀਨੇਟਰ ਗੁਰਜੀਤ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਅੰਤ ’ਚ ਰੁਪਿੰਦਰ ਸਿੰਘ ਜਲਾਲੇਆਣਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਾਹਿਬ ਸਿੰਘ, ਹਰਬੰਸ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਜਲਾਲੇਆਣਾ ਸਮੇਤ ਪਿੰਡ ਦੇ ਪਤਵੰਤੇ-ਸੱਜਣ ਵੀ ਹਾਜਰ ਸਨ।