ਪਿੰਡ ਪੰਜਗਰਾਈਂ ਕਲਾਂ ਵਿਖੇ ਤੀਬਰ ਡਾਇਰੀਆ ਕੰਟਰੋਲ ਮੁਹਿੰਮ ਤਹਿਤ ਕੀਤਾ ਜਾਗਰੂਕ
ਫਰੀਦਕੋਟ, 5 ਜੁਲਾਈ (ਪੰਜਾਬ ਡਾਇਰੀ)- ਸਿਵਲ ਸਰਜਨ ਡਾ ਅਨਿਲ ਗੋਇਲ ਅਤੇ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਬਾਜਾਖਾਨਾ ਡਾ ਹਰਿੰਦਰ ਗਾਂਧੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਿਤੀ 4 ਜੁਲਾਈ ਤੋਂ ਸ਼ੁਰੂ ਕੀਤੀ ਤੀਬਰ ਡਾਇਰੀਆ ਕੰਟਰੋਲ ਮੁਹਿੰਮ ਤਹਿਤ ਪਿੰਡ ਪੰਜਗਰਾਈਂ ਕਲਾਂ ਵਿਖੇ ਟੀਮਾਂ ਵੱਲੋਂ ਘਰ ਘਰ ਜਾ ਕੇ 0ਤੋ 05 ਸਾਲ ਤੱਕ ਦੇ ਬੱਚਿਆਂ ਲਈ ਅਡਵਾਂਸ ਵਿੱਚ ਓ.ਆਰ.ਐਸ. ਦੇ ਪੈਕੇਟ ਮੁਹੱਈਆ ਕਰਵਾਏ ਜਾ ਰਹੇ ਹਨ ਤਾਂ ਕਿ ਲੋੜ ਪੈਣ ਤੇ ਜਾਗਰੂਕ ਕੀਤਾ ਜਾ ਰਿਹਾਂ ਹੈ ।ਬੀ ਈ ਈ ਫਲੈਗ ਚਾਵਲਾ ਅਤੇ ਸਿਹਤ ਵਰਕਰ ਅਮਨਦੀਪ ਸਿੰਘ ਨੇ ਦੱਸਿਆਂ ਕਿ ਇਸ ਮੁਹਿੰਮ ਵਿੱਚ ਵਲੋਂ ਪਰਿਵਾਰਾਂ ਨੂੰ ਸਾਫ ਸਫਾਈ ਰੱਖਣ,ਬੱਚਿਆਂ ਦੀ ਢੁਕਵੀਂ ਖੁਰਾਕ ਬਾਰੇ ਅਤੇ ਦਸਤ ਰੋਗਾਂ ਤੋਂ ਬਚਾਅ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ।ਉਹਨਾ ਅੱਗੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਦਸਤ ਰੋਗ ਤੋਂ ਬਚਾਅ ਲਈ ਆਸ਼ਾ ਵਰਕਰਜ਼ਵੱਲੋਂ ਓ.ਆਰ.ਐਸ. ਤੋਂ ਇਲਾਵਾ ਜਿੰਕ ਦੀ ਗੋਲੀ ਵੀ ਲੋੜ ਪੈਣ ਤੇ ਲਗਾਤਾਰ 14 ਦਿਨ ਤੱਕ ਦਿੱਤੇ ਜਾਣ ਸਬੰਧੀ ਉਚੇਚੇ ਤੌਰ ਤੇ ਜੋਰ ਦਿੱਤਾ ਜਾ ਰਿਹਾਂ ਹੈ। ਉਹਨਾ ਕਿਹਾ ਕਿ ਇਸ ਮੁਹਿੰਮ ਦੌਰਾਨ ਆਸ਼ਾ ਵੱਲੋਂ ਦਸਤ ਰੋਗ ਤੋਂ ਪੀੜਿਤ ਬੱਚਿਆਂ ਦੀ ਸ਼ਨਾਖਤ ਕਰਕੇ ਵਧੇਰੇ ਬੀਮਾਰ ਬੱਚਿਆਂ ਨੂੰ ਸਿਹਤ ਕੇਂਦਰਾਂ ਵਿਖੇ ਰੈਫਰ ਕੀਤਾ ਜਾਵੇਗਾ।ਇਸ ਤੋਂ ਇਲਾਵਾ ਇਸ ਪੰਦਰਵਾੜੇ ਦੌਰਾਨ ਸਿਹਤ ਵਰਕਰਜ ਵੱਲੋਂ ਸਾਰੇ ਸਬ ਸੈਂਟਰਾਂ, ਪੀ.ਐਚ,ਸੀਜ਼,ਸੀ.ਐਚ.ਸੀਜ਼,ਅਤੇ ਸਿਵਲ ਹਸਪਤਾਲਾਂ ਵਿਖੇ ਓ.ਆਰ.ਐਸ./ਜਿੰਕ ਕੌਰਨਰ ਸਥਾਪਿਤ ਕੀਤੇ ਗਏ ਹਨ ਜਿਥੇ ਓ.ਆਰ.ਐਸ. ਦਾ ਘੋਲ ਬਣਾਉਣ ਦੀ ਵਿਧੀ,ਜਿੰਕ ਦੀ ਗੋਲੀ ਘੋਲ ਕੇ ਪਿਲਾਉਣ ਦੀ ਵਿਧੀ ਸਿਖਾਈ ਜਾ ਰਹੀ ਹੈ ਅਤੇ ਲੋੜ ਅਨੁਸਾਰ ਉਪਚਾਰ ਵੀ ਕੀਤਾ ਜਾ ਰਿਹਾਂ ਹੈ।ਉਹਨਾ ਕਿਹਾ ਕਿ ਇਸ ਮੁਹਿੰਮ ਵਿੱਚ ਸਿਹਤ ਵਰਕਰਜ ਵੱਲੋਂ ਆਪਣੇ ਖੇਤਰ ਵਿੱਚ ਸਥਿਤ ਸਾਰੇ ਸਕੂਲਾਂ ਵਿੱਚ ਦਸਤ ਰੋਗ ਨੂੰ ਕੰਟਰੋਲ ਕਰਨ ਬਾਰੇ ਜਾਗਰੂਕ ਕੀਤਾ ਜਾ ਰਿਹਾਂ ਹੈ ਅਤੇ ਵਿਸ਼ੇਸ਼ ਤੌਰ ਤੇ ਹੱਥ ਧੋਣ ਦੀ ਉਚਿਤ ਤਕਨੀਕ ਸਿਖਾਈ ਜਾ ਰਹੀਂ ਹੈ।ਉਹਨਾ ਅੱਗੇ ਦੱਸਿਆ ਕਿ ਸਿੱਖਿਆ ਵਿਭਾਗ ਅਤੇ ਆਈ ਸੀ.ਡੀ.ਐਸ. ਵਿਭਾਗ ਦਾ ਇਸ ਮੁਹਿੰਮ ਵਿੱਚ ਵਿਸ਼ੇਸ਼ ਰੋਲ ਹੈ। ਇਹਨਾ ਵਿਭਾਗਾਂ ਦੇ ਸਹਿਯੋਗ ਨਾਲ ਹੀ ਸਿਹਤ ਵਿਭਾਗ ਵੱਲੋਂ ਸਮੁੱਚੀ ਮੁਹਿੰਮ ਚਲਾਈ ਜਾ ਰਹੀ ਹੈ।ਇਹਨਾ ਵਿਭਾਗਾਂ ਵੱਲੋ ਵੀ ਆਪਣੇ ਪੱਧਰ ਬੱਚਿਆਂ ਨੂੰ ਸਾਫ ਸਫਾਈ ਅਤੇ ਵਿਸ਼ੇਸ਼ ਕਰਕੇ ਹੱਥਾਂ ਦੀ ਸਫਾਈ ਬਾਰੇ ਅਸੈਂਬਲੀ ਅਤੇ ਮਿਡ ਡੇ ਮੀਲ ਮੌਕੇ ਜਾਗਰੂਕ ਕੀਤਾ ਜਾ ਰਿਹਾਂ ਹੈ।ਉਹਨਾ ਕਿਹਾ ਕਿ ਮੌਜੂਦਾ ਮੌਸਮ ਵਿੱਚ ਆਪਣੀ ਨਿੱਜੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।ਖਾਣਾ ਖਾਣ ਤੋਂ ਪਹਿਲਾਂ ਅਤੇ ਪਖਾਣਾ ਜਾਣ ਤੋਂ ਬਾਅਦ ਹੱਥ ਸਾਬਣ ਨਾਲ ਧੌਤੇ ਜਾਣ।ਜਿਆਦਾ ਪੱਕੇ ਫਲ ਤੇ ਸਬਜੀਆਂ ਦਾ ਇਸਤੇਮਾਲ ਨਾ ਕੀਤਾ ਜਾਵੇ ਅਤੇ ਬਾਸੀ ਭੋਜਨ ਦੀ ਵਰਤੋਂ ਨਾ ਕੀਤੀ ਜਾਵੇ ।ਇਸ ਅਵਸਰ ਤੇ ਸੀ ਐਚ ਓ ਸੁਖਦੀਪ ਕੌਰ, ਸਿਹਤ ਵਰਕਰ ਸੁਖਜੀਤ ਕੌਰ, ਮੂਰਤੀ, ਹਰਪ੍ਰੀਤ ਕੌਰ ਆਦਿ ਹਾਜ਼ਿਰ ਸਨ।