Image default
ਮਨੋਰੰਜਨ

ਪਿੰਡ ਰੱਤੀਰੋੜੀ (ਟਿੱਬੀਆਂ) ਦੇ ਵਸਨੀਕਾਂ ਨੇ ਜੱਜ ਦੇ ਯਤਨਾ ਸਦਕਾ ਦੇਖੀ ਪੰਜਾਬੀ ਫਿਲਮ ‘ਮਸਤਾਨੇ’

ਪਿੰਡ ਰੱਤੀਰੋੜੀ (ਟਿੱਬੀਆਂ) ਦੇ ਵਸਨੀਕਾਂ ਨੇ ਜੱਜ ਦੇ ਯਤਨਾ ਸਦਕਾ ਦੇਖੀ ਪੰਜਾਬੀ ਫਿਲਮ ‘ਮਸਤਾਨੇ’

 

 

 

Advertisement

 

– ਪਹਿਲੀ ਵਾਰ ਸਿਨੇਮਾ ਹਾਲ ’ਚ ਪੁੱਜ ਕੇ ਕਈ ਮਰਦ-ਔਰਤਾਂ ਤੇ ਬੱਚਿਆਂ ਨੇ ਜਤਾਈ ਖੁਸ਼ੀ
ਫਰੀਦਕੋਟ, 11 ਸਤੰਬਰ (ਪੰਜਾਬ ਡਾਇਰੀ)- ਪਿੰਡ ਦਾ ਇਕ ਵੀ ਉਤਸ਼ਾਹੀ ਨੌਜਵਾਨ ਹੋਵੇ ਤਾਂ ਉਹ ਸਾਰੇ ਪਿੰਡ ਨੂੰ ਜਾਗਿ੍ਰਤ ਅਤੇ ਸਿੱਖਿਅਤ ਕਰ ਸਕਦਾ ਹੈ। ਕੋਟਕਪੂਰਾ ਦੇ ਮੋਗਾ ਸੜਕ ’ਤੇ ਸਥਿੱਤ ਫਨ ਪਲਾਜ਼ਾ ਵਿਖੇ ਪੰਜਾਬੀ ਫਿਲਮ ‘ਮਸਤਾਨੇ’ ਦੇਖ ਕੇ ਬਾਹਰ ਨਿਕਲੇ ਦਰਸ਼ਕਾਂ ਵਿੱਚ ਸ਼ਾਮਲ ਜੁਡੀਸ਼ੀਅਲ ਮੈਜਿਸਟੇ੍ਰਟ ਰਜਿੰਦਰ ਸਿੰਘ ਰੱਤੀਰੋੜੀ ਦੇ ਸਤਿਕਾਰਤ ਮਾਤਾ ਜਸਵਿੰਦਰ ਕੌਰ ਅਤੇ ਭਰਾ ਸੁਰਿੰਦਰ ਸਿੰਘ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਉਹਨਾਂ ਨੂੰ ਉਕਤ ਫਿਲਮ ਐਨੀ ਕੁ ਚੰਗੀ ਲੱਗੀ ਕਿ ਉਹਨਾ ਜੱਜ ਸਾਹਬ ਨੂੰ ਬੇਨਤੀ ਕੀਤੀ ਕਿ ਇਹ ਫਿਲਮ ਸਾਰੇ ਪਿੰਡ ਨੂੰ ਦਿਖਾਈ ਜਾਵੇ।

ਜੱਜ ਰਜਿੰਦਰ ਸਿੰਘ ਰੱਤੀਰੋੜੀ ਨੇ ਪੱਲਿਉਂ ਖਰਚਾ ਕਰਕੇ ਪਿੰਡ ਰੱਤੀਰੋੜੀ (ਟਿੱਬੀਆਂ) ਤੋਂ ਟਰਾਲੀਆਂ ਰਾਹੀਂ ਸਾਰੇ ਮਰਦ-ਔਰਤਾਂ, ਬੱਚਿਆਂ, ਨੌਜਵਾਨਾ ਅਤੇ ਬਜੁਰਗਾਂ ਨੂੰ ਉਕਤ ਫਿਲਮ ਦੇਖਣ ਦਾ ਮੌਕਾ ਦਿੱਤਾ। ਉਹਨਾਂ ਦੱਸਿਆ ਕਿ ਤਰਸੇਮ ਜੱਸੜ ਦੀ ਫਿਲਮ ‘ਮਸਤਾਨੇ’ 80ਵੇਂ ਦਹਾਕੇ ’ਤੇ ਆਧਾਰਿਤ ਹੈ ਅਤੇ ਇਹ ਸਿੱਖ ਯੋਧਿਆਂ ਦੀ ਬਹਾਦਰੀ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਦਿੱਲੀ ’ਤੇ ਨਾਦਰ ਸ਼ਾਹ ਦੇ ਹਮਲੇ ਦਾ ਵਿਰੋਧ ਕਰਦੇ ਸਨ।

Advertisement

ਇਹ ਕਹਾਣੀ 1739 ਵਿੱਚ ਵਾਪਰੀ ਇੱਕ ਮਹੱਤਵਪੂਰਨ ਇਤਿਹਾਸਕ ਘਟਨਾ ਦੇ ਆਲੇ-ਦੁਆਲੇ ਘੁੰਮਦੀ ਹੈ, ਜਦੋਂ ਨਾਦਰਸ਼ਾਹ ਦੀ ਸ਼ਕਤੀਸ਼ਾਲੀ ਫੌਜ ਅਚਾਨਕ ਸਿੱਧ ਦੇ ਪਾਰ ਭੱਜ ਗਈ। ਪਿੰਡ ਰੱਤੀਰੋੜੀ ਦੇ ਵਸਨੀਕਾਂ ਵਿੱਚ ਸ਼ਾਮਲ ਬਲਵਿੰਦਰ ਸਿੰਘ, ਬਲਕਾਰ ਸਿੰਘ, ਹਰਦੀਪ ਸਿੰਘ, ਸੁਖਦੀਪ ਸਿੰਘ, ਕਿਸ਼ਨ ਸਿੰਘ ਸਮੇਤ ਸੁਖਪਾਲ ਕੌਰ ਆਦਿ ਨੇ ਦੱਸਿਆ ਕਿ ਪੰਜਾਬੀ ਫਿਲਮ ਮਸਤਾਨੇ ਦਾ ਉਤਸ਼ਾਹ ਸਿਰਫ ਪੰਜਾਬੀ ਬੋਲਣ ਵਾਲੇ ਦਰਸ਼ਕਾਂ ਸਣੇ ਹੋਰਨਾ ਕਈ ਭਾਸ਼ਾਵਾਂ ਵਾਲੇ ਲੋਕਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਇਸ ਫਿਲਮ ਨੇ ਪਹਿਲੇ ਦਿਨ ਹੀ ਕਰੋੜਾਂ ਰੁਪਏ ਦੀ ਕਮਾਈ ਕਰਕੇ ਦਰਸਾ ਦਿੱਤਾ ਕਿ ਲੋਕ ਚੰਗੀ ਕਹਾਣੀ ਪਸੰਦ ਕਰਦੇ ਹਨ।

ਉਹਨਾਂ ਦੱਸਿਆ ਕਿ ਫਿਲਮ ਵਿੱਚ ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਰਾਹੁਤ ਦੈਵ, ਕਰਮਜੀਤ ਅਨਮੋਲ, ਹਨੀ ਮੱਟੂ, ਬਨਿੰਦਰ ਬੰਨੀ, ਅਵਤਾਰ ਗਿੱਲ ਤੇ ਆਰਿਫ ਜਕਾਰੀਆ ਆਦਿ ਕਲਾਕਾਰਾਂ ਨੇ ਆਪੋ-ਆਪਣੇ ਰੋਲ ਨਾਲ ਪੂਰਾ ਇਨਸਾਫ ਕੀਤਾ ਹੈ। ਉਹਨਾਂ ਦਾਅਵਾ ਕੀਤਾ ਕਿ ‘ਮਸਤਾਨੇ’ ਫਿਲਮ ਸਿੱਖ ਕੌਮ ਦੀ ਅਣਗਿਣਤ ਵਿਰਾਸਤ ਨੂੰ ਉਜਾਗਰ ਕਰਦੀ ਹੈ, ਨਿਆਂ ਅਤੇ ਆਜ਼ਾਦੀ ਦੇ ਰਾਖਿਆਂ ਵਜੋਂ ਉਹਨਾਂ ਦੇ ਇਤਿਹਾਸ ਵਿੱਚ ਡੂੰਘਾਈ ਨਾਲ ਖੋਜ ਕਰਦੀ ਹੈ।

Advertisement

ਅਠਾਰਵੀਂ ਸਦੀ ਵਿੱਚ ਸੈੱਟ ਕੀਤੀ ਗਈ ਇਹ ਫਿਲਮ ਦਰਸਾਉਂਦੀ ਹੈ ਕਿ ਸਿੱਖ ਕੀ ਹਨ ਅਤੇ ਉਹ ਸਾਰੀਆਂ ਮੁਸ਼ਕਿਲਾਂ ਦੇ ਵਿਰੁੱਧ ਕਿਸ ਲਈ ਖੜੇ ਸਨ। ਬੀਬੀ ਜਸਵਿੰਦਰ ਕੌਰ ਨੇ ਆਖਿਆ ਕਿ ਮਸਤਾਨੇ ਫਿਲਮ ਵਿੱਚ ਇਤਿਹਾਸ ਦੌਰਾਨ ਸਿੱਖਾਂ ਵੱਲੋਂ ਬੇਮਿਸਾਲ ਕੀਤੇ ਬਹਾਦਰੀ ਦੇ ਪ੍ਰਦਰਸ਼ਨ ਤੋਂ ਨਵੀਂ ਪੀੜੀ ਨੂੰ ਪ੍ਰੇਰਨਾ ਮਿਲਣੀ ਸੁਭਾਵਿਕ ਹੈ, ਕਿਉਂਕਿ ਸਿੱਖ ਯੋਧਿਆਂ ਨੇ ਆਪਣੇ ਵਿਸ਼ਵਾਸ਼ ਦੀ ਰੱਖਿਆ ਕਰਨ ਅਤੇ ਦੂਜਿਆਂ ਦੇ ਹੱਕਾਂ ਦੀ ਰਾਖੀ ਲਈ ਅਥਾਹ ਕੁਰਬਾਨੀਆਂ ਕਰਨ ਤੋਂ ਗੁਰੇਜ ਨਾ ਕੀਤਾ।

ਉਹਨਾਂ ਮੰਨਿਆ ਕਿ ਸਿੱਖ ਇਤਿਹਾਸ ਦੀ ਭਰਪੂਰ ਕਹਾਣੀ ਮੁਸੀਬਤਾਂ ਦੇ ਸਾਹਮਣੇ ਨਿਆਂ, ਹਮਦਰਦੀ ਅਤੇ ਨਿਰਸਵਾਰਥਤਾ ਪ੍ਰਤੀ ਉਹਨਾਂ ਦੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਹੈ। ਉਹਨਾਂ ਦੱਸਿਆ ਕਿ ਪਿੰਡ ਦੇ ਕਈ ਮਰਦ-ਔਰਤਾਂ, ਨੌਜਵਾਨ, ਬੱਚੇ ਅਤੇ ਬਜੁਰਗ ਅਜਿਹੇ ਹਨ, ਜਿੰਨਾ ਨੇ ਜਿੰਦਗੀ ਵਿੱਚ ਪਹਿਲਾਂ ਕਦੀ ਸਿਨੇਮਾ ਘਰ ਹੀ ਨਹੀਂ ਦੇਖਿਆ ਅਤੇ ਉਹ ਪਹਿਲੀ ਵਾਰ ਸਿਨੇਮਾ ਹਾਲ ਦੇਖ ਕੇ ਜਿੱਥੇ ਗਦਗਦ ਹੋ ਰਹੇ ਸਨ, ਉੱਥੇ ਉਹਨਾਂ ਦੇ ਮੂੰਹੋਂ ਵਾਰ ਵਾਰ ਰਜਿੰਦਰ ਸਿੰਘ ਰੱਤੀਰੋੜੀ ਦਾ ਧੰਨਵਾਦੀ ਸ਼ਬਦ ਹੀ ਨਿਕਲ ਰਿਹਾ ਸੀ। ਇਸ ਸਬੰਧੀ ਜੁਡੀਸ਼ੀਅਲ ਮੈਜਿਸਟ੍ਰੇਟ ਰਜਿੰਦਰ ਸਿੰਘ ਰੱਤੀਰੋੜੀ ਨਾਲ ਵਾਰ ਵਾਰ ਕੌਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਸੰਪਰਕ ਨਹੀਂ ਹੋ ਸਕਿਆ।

Advertisement

Related posts

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਫਿਰ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਪੰਜਾਬੀ ਕਲਾਕਾਰ

punjabdiary

ਸਨ ਆਫ ਸਰਦਾਰ 2′ ‘ਚ ਇਕੱਠੇ ਨਜ਼ਰ ਆਉਣਗੇ ਰਵੀ ਕਿਸ਼ਨ-ਸੰਜੇ ਦੱਤ: ਦੋਵੇਂ ਨਿਭਾਉਣਗੇ ਡਾਨ ਦੀ ਭੂਮਿਕਾ

Balwinder hali

ਗਾਇਕ ਜੋੜੀ ਮੇਜਰ ਮਹਿਰਮ ਅਤੇ ਮਿਸ ਰਮਨਦੀਪ ਭੱਟੀ ਦਾ ਖੂਬਸੂਰਤ ਗੀਤ “ਆਜਾ ਨੱਚਲੈ ਸੋਹਣੀਏ” 15 ਮਈ ਨੂੰ ਹੋਵੇਗਾ ਰਿਲੀਜ

punjabdiary

Leave a Comment