Image default
About us

ਪੀ.ਏ.ਯੂ਼ ਵੱਲੋਂ ਫਰੀਦਕੋਟ ਵਿਖੇ ਕਿਸਾਨ ਮੇਲਾ 19 ਸਤੰਬਰ ਨੂੰ

ਪੀ.ਏ.ਯੂ਼ ਵੱਲੋਂ ਫਰੀਦਕੋਟ ਵਿਖੇ ਕਿਸਾਨ ਮੇਲਾ 19 ਸਤੰਬਰ ਨੂੰ

 

 

 

Advertisement

 

ਫਰੀਦਕੋਟ 12 ਸਤੰਬਰ (ਪੰਜਾਬ ਡਾਇਰੀ)- ਡਾ: ਕੁਲਦੀਪ ਸਿੰਘ, ਨਿਰਦੇਸ਼ਕ, ਪੀ.ਏ.ਯੂ਼ ਖੇਤਰੀ ਖੋਜ ਕੇਂਦਰ, ਫਰੀਦਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਿਤੀ 19 ਸਤੰਬਰ 2023 ਦਿਨ ਮੰਗਲਵਾਰ ਨੂੰ ਖੇਤਰੀ ਖੋਜ ਕੇਂਦਰ, ਫਰੀਦਕੋਟ ਵਿਖੇ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ । ਇਸ ਕਿਸਾਨ ਮੇਲੇ ਵਿੱਚ ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਦੇ ਸੁਧਰੇ ਬੀਜ ਵੀ ਦਿੱਤੇ ਜਾਣਗੇ ਅਤੇ ਸਬਜੀਆਂ ਦੀਆਂ ਕਿੱਟਾਂ ਵੀ ਦਿੱਤੀਆਂ ਜਾਣਗੀਆਂ । ਇਸ ਕਿਸਾਨ ਮੇਲੇ ਵਿੱਚ ਖੇਤੀ ਸੰਬੰਧੀ ਪੁਸਤਕਾਂ ਅਤੇ ਖੇਤੀ ਸੰਬੰਧਤ ਪ੍ਰਦਰਸ਼ਨੀਆਂ ਵੀ ਲਾਈਆਂ ਜਾਣਗੀਆਂ ।

ਕਿਸਾਨ ਵੀਰਾਂ ਨੂੰ ਖੇਤੀ ਸਬੰਧੀ ਤਕਨੀਕੀ ਅਤੇ ਬੀਬੀਆਂ ਨੂੰ ਘਰੇਲੂ ਕੰਮਾਂ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਖੇਤੀ ਸਮੱਸਿਆਵਾਂ ਦੇ ਮੌਕੇ ਤੇ ਹੱਲ ਦੱਸੇ ਜਾਣਗੇ । ਕਿਸਾਨਾਂ ਦੇ ਮਨੋਰੰਜਨ ਲਈ ਕਿਸਾਨ ਮੇਲੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਦਾ ਪ੍ਰਬੰਧ ਵੀ ਹੋਵੇਗਾ । ਕਿਸਾਨ ਮੇਲੇ ਵਿੱਚ ਕੰਪਨੀਆਂ, ਵਹੀਕਲ ਏਜੰਸੀਆਂ ਅਤੇ ਦੁਕਾਨਦਾਰਾਂ ਆਦਿ ਵੱਲੋਂ ਸਟਾਲ ਬੁੱਕ ਕਰਵਾਉਣ ਲਈ ਡਾ: ਕੁਲਵੀਰ ਸਿੰਘ, ਫੋਨ ਨੰਬਰ 94177-83052,01639-251244 ਨਾਲ ਸੰਪਰਕ ਕੀਤਾ ਜਾ ਸਕਦਾ ਹੈ ।

Advertisement

Related posts

ਡਰੱਗਜ਼ ਮਾਮਲੇ ‘ਤੇ ਸਰਕਾਰ ਦਾ ਸਖ਼ਤ ਰੁਖ਼, ਗਵਾਹੀ ਲਈ ਪੇਸ਼ ਨਾ ਹੋਣ ਵਾਲੇ ਪੁਲਿਸ ਮੁਲਾਜ਼ਮ ਹੋਣਗੇ ਬਰਖਾਸਤ

punjabdiary

ਪੇਂਡੂ ਯੂਥ ਕਲੱਬਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਯੁਵਕ ਸੇਵਾਵਾਂ ਵਿਭਾਗ ਨੇ ਮੰਗੀਆਂ ਅਰਜ਼ੀਆਂ

punjabdiary

ਅਮਨ ਅਰੋੜਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟਾਂ ਨੂੰ ਮੰਤਰ, ‘ਸਫ਼ਲਤਾ ਲਈ ਹੌਸਲੇ ਬੁਲੰਦ ਰੱਖੋ’

punjabdiary

Leave a Comment