ਪੀ ਐਸ ਯੂ ਨੇ ਵਿਦਿਆਰਥੀ ਮੰਗਾਂ ਅਤੇ ਕੁਸ਼ਤੀ ਖਿਡਾਰਨਾਂ ਦੇ ਹੱਕ ਵਿੱਚ ਕੀਤੀ ਰੈਲੀ
ਫਰੀਦਕੋਟ, 8 ਮਈ (ਪੰਜਾਬ ਡਾਇਰੀ)- ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸਰਕਾਰੀ ਆਈ ਟੀ ਆਈ ਫਰੀਦਕੋਟ ਵਿਖੇ ਵਿਦਿਆਰਥੀ ਮੰਗਾਂ ਅਤੇ ਕੁਸ਼ਤੀ ਖਿਡਾਰਨਾਂ ਦੇ ਹੱਕ ਵਿੱਚ ਰੈਲੀ ਕੀਤੀ ਗਈ ।ਵਿਦਿਆਰਥੀ ਆਗੂ ਹਰਵੀਰ ਅਤੇ ਜਸਨੀਤ ਸਿੰਘ ਜਿਉਣਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਵੀ ਬੱਸਾਂ ਰੁਕਵਾਉਣ ਲਈ ਜਰਨਲ ਮੈਨੇਜਰ ਫਰੀਦਕੋਟ ਨੂੰ ਮਿਲ ਚੁੱਕੇ ਹਾਂ ਪਰ ਹਾਲੇ ਤੱਕ ਵੀ ਇਹ ਮਾਮਲਾ ਹੱਲ ਨਹੀਂ ਹੋਇਆ , ਬੱਸ ਸਟੈਂਡ ਦੂਰ ਹੋਣ ਕਾਰਨ ਵਿਦਿਆਰਥੀਆਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਸਥਾ ਦੇ ਗੇਟ ਸਾਹਮਣੇ ਖੁੱਲਾ ਨਾਲਾ ਵਗਦਾ ਹੈ ਉਸ ਉਪਰ ਵੀ ਪ੍ਰਸ਼ਾਸ਼ਣ ਨੇ ਕਦੇ ਧਿਆਨ ਨਹੀਂ ਦਿੱਤਾ, ਜਿਸ ਕਾਰਨ ਮੱਖੀਆਂ ਮੱਛਰ ਪੈਦਾ ਹੁੰਦੇ ਹਨ। 1970 ਦੀ ਪੁਰਾਣੀ ਮਿਸ਼ਨਿਰੀ ਤੇ ਹੀ ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਹੈ ਔਰ ਨਾ ਹੀ ਖ਼ਾਲੀ ਅਸਾਮੀਆਂ ਦੀ ਭਰਤੀ ਕੀਤੀ ਜਾ ਰਹੀ ਹੈ। ਕਾਲਜ ਵਿੱਚ ਕੋਈ ਸਕਾਊਰਟੀ ਗਾਰਡ ਨਹੀਂ ਹੈ । ਜਿਸ ਕਾਰਨ ਚੋਰੀ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਓਹਨਾਂ ਕਿਹਾ ਕਿ ਡੂਅਲ ਸਿਸਟਮ ਦੇ ਨਾਮ ਉੱਪਰ ਵਿਦਿਆਰਥੀਆਂ ਤੋਂ ਮੁਫ਼ਤ ਲੇਬਰ ਕਰਵਾਈ ਜਾਣੀ ਹੈ । ਓਹਨਾਂ ਮੰਗ ਕੀਤੀ ਕਿ ਨਵੀਂ ਤਕਨੀਕ ਦੀ ਮਸ਼ਿਨਰੀ ਦਾ ਪ੍ਰਬੰਧ ਕੀਤਾ ਜਾਵੇ, ਅਤੇ ਪ੍ਰੋਫ਼ੈਸਰਾਂ ਦੀਆਂ ਖ਼ਾਲੀ ਆਸਾਮੀਆਂ ਦੀ ਭਰਤੀ ਕੀਤੀ ਜਾਵੇ। ਵਿਦਿਆਰਥੀਆਂ ਨੂੰ ਘਟੋ ਘੱਟ 10,000 ਰੁਪਏ ਮਹੀਨਾ ਟ੍ਰੇਨਿੰਗ ਭੱਤਾ ਦਿੱਤਾ ਜਾਵੇ ।ਅਰਸ਼ਦੀਪ ਸਿੰਘ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ 10 ਮਈ ਬੁੱਧਵਾਰ ਨੂੰ ਇੰਨਾ ਮੰਗਾਂ ਉੱਪਰ ਡੀਸੀ ਫ਼ਰੀਦਕੋਟ ਨੂੰ ਮੰਗ ਪੱਤਰ ਦਿੱਤਾ ਜਾਵੇਗਾ , ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ ।
ਕਮੇਟੀ ਮੈਂਬਰ ਅਕਾਸ਼ ਨੇ ਦਿੱਲੀ ਜੰਤਰ ਮੰਤਰ ਵਿੱਚ ਕੁਸ਼ਤੀ ਖਿਡਾਰਨਾਂ ਦੇ ਸੰਘਰਸ਼ ਹਿਮਾਇਤ ਕਰਦਿਆਂ ਕਿਹਾ ਕਿ ਦੋਸ਼ੀ ਬੀ ਜੇ ਪੀ ਵਿਧਾਇਕ ਬ੍ਰਿਜ ਭੂਸ਼ਨ ਨੂੰ ਗਿਰਫ਼ਤਾਰ ਕੀਤਾ ਜਾਵੇ ਅਤੇ ਉਸ ਨੂੰ ਸਖ਼ਤ ਸਜਾ ਦਿੱਤੀ ਜਾਵੇ । ਪਰਦੀਪ, ਹਰਜੀਤ, ਸੁਰਿੰਦਰ, ਲਵਿਸ਼ ਮਜੂਦ ਸਨ।