Image default
ਅਪਰਾਧ

ਪੁਲਿਸ ਦਾ ਦਾਅਵਾ, ਮੂਸੇਵਾਲਾ ਦੇ ਕਾਤਲ ਨੂੰ ਪਨਾਹ ਦੇਣ ਵਾਲਾ ਕਾਬੂ

ਪੁਲਿਸ ਦਾ ਦਾਅਵਾ, ਮੂਸੇਵਾਲਾ ਦੇ ਕਾਤਲ ਨੂੰ ਪਨਾਹ ਦੇਣ ਵਾਲਾ ਕਾਬੂ

 

 

ਤਰਨਤਾਰਨ, 20 ਜੂਨ (ਬਾਬੂਸ਼ਾਹੀ)- ਜਿਲ੍ਹਾ ਤਰਨ ਤਾਰਨ ਆਉਂਦੇ ਥਾਣਾ ਵੈਰੋਵਾਲ ਦੀ ਪੁਲਿਸ ਨੇ ਪਿੰਡ ਖੱਖ ਤੋਂ ਇੱਕ ਨੌਜਵਾਨ ਨੂੰ ਉਸਦੇ ਘਰ ਤੋਂ ਕਾਬੂ ਕੀਤਾ ਹੈ। ਕਾਬੂ ਕੀਤੇ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਪੁਲਿਸ ਵੱਲੋਂ ਥਾਣਾ ਮੁਖੀ ਦੀ ਹਾਜ਼ਰੀ ਚ ਉਹਨਾਂ ਦੇ ਘਰ ਦੀਆਂ ਕੰਧਾਂ ਟੱਪ ਕੇ ਉਹਨਾਂ ਦੇ ਬੇਕਸੂਰ ਨੌਜਵਾਨ ਨੂੰ ਫ਼ੜਿਆ ਤੇ ਪੁਲਿਸ ਨੇ ਪਰਿਵਾਰ ਦੀ ਨਜ਼ਾਇਜ਼ ਕੁੱਟਮਾਰ ਵੀ ਕੀਤੀ ਹੈ।
ਓਧਰ ਪੁਲਿਸ ਦਾ ਕਹਿਣਾ ਹੈ ਉਹਨਾਂ ਨੂੰ ਇਸ ਨੌਜਵਾਨ ਦੀ ਤਲਾਸ਼ ਸੀ ਤੇ ਅੱਜ ਇਸ ਨੂੰ ਇੱਕ 32 ਬੋਰ ਦੇ ਪਿਸਤੌਲ ਸਮੇਤ ਕਾਬੂ ਕੀਤਾ ਹੈ। ਥਾਣਾ ਮੁਖੀ ਨੇ ਦੱਸਿਆ ਕੇ ਉਕਤ ਨੌਜਵਾਨ ਨੇ ਸਿੱਧੂ ਮੂਸੇਵਾਲਾ ਦੇ ਕਾਤਲ ਮਨਦੀਪ ਤੂਫ਼ਾਨ ਨੂੰ ਵੀ ਪਨਾਹ ਦਿੱਤੀ ਸੀ ਤੇ ਇਸ ਨੌਜਵਾਨ ਦੇ ਘਰ ਤੋਂ ਮਨਦੀਪ ਤੂਫ਼ਾਨ ਨੂੰ ਕਾਬੂ ਕੀਤਾ ਗਿਆ ਸੀ, ਜਿਸ ਦਾ ਗੋਇੰਦਵਾਲ ਜੇਲ੍ਹ ਵਿੱਚ ਕਤਲ ਹੋ ਗਿਆ ਸੀ।

Advertisement

Related posts

ਮਨੋਜ ਕਪੂਰ ਦੀ ਭਾਲ ਪਰਿਵਾਰ ਆਖਰੀ ਦਮ ਤੱਕ ਕਰੇਗਾ, ਜਲਦ ਹੀ ਮਿਲਿਆ ਜਾਵੇਗਾ ਮੁੱਖ ਮੰਤਰੀ ਨੂੰ-ਨੀਤੂ ਕਪੂਰ

punjabdiary

ਅਮਰੀਕਾ ਵਿੱਚ ਰਹਿੰਦੇ ਦੋ ਪੰਜਾਬੀ ਨੌਜਵਾਨ ਸਕੇ ਭਰਾਵਾਂ ਦਾ ਬੇਰਹਿਮੀ ਨਾਲ ਗੋਲੀਆਂ ਮਾਰਕੇ ਕਤਲ , ਮਾਰਨ ਵਾਲਾ ਵੀ ਪੰਜਾਬੀ

punjabdiary

ਪੰਜਾਬ ਆਬਕਾਰੀ ਵਿਭਾਗ ਨੇ 18 ਨਾਜਾਇਜ਼ ਸਪਲਾਈ ਫੜੀ, 2916 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

punjabdiary

Leave a Comment