Image default
ਅਪਰਾਧ

ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 21 ਪਿਸ.ਤੌਲਾਂ ਸਣੇ ਹਥਿਆਰ ਸਪਲਾਈ ਕਰਨ ਵਾਲੇ 5 ਕਾਬੂ

ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 21 ਪਿਸ.ਤੌਲਾਂ ਸਣੇ ਹਥਿਆਰ ਸਪਲਾਈ ਕਰਨ ਵਾਲੇ 5 ਕਾਬੂ

 

 

 

Advertisement

 

 

ਸੰਗਰੂਰ, 13 ਸਤੰਬਰ (ਡੇਲੀ ਪੋਸਟ ਪੰਜਾਬੀ)- ਸੰਗਰੂਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਪੰਜਾਬ ‘ਚ ਅਪਰਾਧੀਆਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ 21 ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। ਇਹ ਮੱਧ ਪ੍ਰਦੇਸ਼ ਤੋਂ ਲਿਆਂਦੇ ਗਏ ਸਨ। ਇਹ ਹਥਿਆਰ ਜਬਰੀ ਵਸੂਲੀ ਅਤੇ ਆਪਸੀ ਗੈਂਗ ਵਾਰ ਵਿੱਚ ਵਰਤੇ ਜਾਣੇ ਸਨ।

ADGP ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਥਾਣਾ ਛਾਜਲੀ ਦੀ ਪੁਲਿਸ ਨੇ ਮਹਿਲਨ ਚੌਕ ਵਿੱਚ ਦੋ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਬੈਗ ਵਿੱਚੋਂ 21 ਪਿਸਤੌਲ ਬਰਾਮਦ ਹੋਏ। ਦੋਵਾਂ ਦੀ ਪਛਾਣ ਬਲਜਿੰਦਰ ਸਿੰਘ ਉਰਫ ਰੌਕ ਵਾਸੀ ਲੁਧਿਆਣਾ ਅਤੇ ਕਰਨ ਸ਼ਰਮਾ ਵਾਸੀ ਲੁਧਿਆਣਾ ਵਜੋਂ ਹੋਈ ਹੈ। ਦੋਵਾਂ ਖ਼ਿਲਾਫ਼ ਥਾਣਾ ਛਾਜਲੀ ਵਿੱਚ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਮੱਧ ਪ੍ਰਦੇਸ਼ ਤੋਂ ਨਾਜਾਇਜ਼ ਹਥਿਆਰ ਲਿਆ ਰਹੇ ਸਨ। ਬੱਸ ਬਦਲਣ ਲਈ ਉਹ ਮਹਿਲਨ ਚੌਕ ’ਤੇ ਉਤਰੇ, ਜਿੱਥੇ ਪੁਲਿਸ ਪਾਰਟੀ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ।

Advertisement

ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਅਸਲੇ ਦੀ ਇਹ ਖੇਪ ਮੁਲਜ਼ਮ ਰਾਜੀਵ ਕੌਸ਼ਲ ਉਰਫ ਗੱਗੂ ਵਾਸੀ ਡੇਹਲਾਨ, ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਤੋਂ ਮੰਗਵਾਈ ਗਈ ਸੀ। ਇਹ ਉਹ ਸੀ ਜਿਸ ਨੇ ਉਨ੍ਹਾਂ ਨੂੰ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੇ ਵਿਅਕਤੀ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਆਉਣ-ਜਾਣ ਅਤੇ ਹੋਰ ਖਰਚਿਆਂ ਦੇ ਸਬੰਧ ‘ਚ ਰਾਜੀਵ ਕੌਸ਼ਲ ਦੇ ਕਹਿਣ ‘ਤੇ ਪੈਸੇ ਟਰਾਂਸਫਰ ਕਰਨ ਵਾਲੇ ਲੁਧਿਆਣਾ ਦੇ ਰਹਿਣ ਵਾਲੇ ਹੇਮੰਤ ਮਨਹੋਤਾ ਨੂੰ ਗ੍ਰਿਫਤਾਰ ਕੀਤਾ ਹੈ। ਨਾਲ ਹੀ ਰਾਜੀਵ ਕੌਸ਼ਲ ਨੂੰ ਫ਼ਿਰੋਜ਼ਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਸੀ।

ਮੁਲਜ਼ਮ ਰਾਜੀਵ ਕੌਸ਼ਲ ਤੋਂ ਪੁੱਛਗਿੱਛ ਕਰਨ ‘ਤੇ ਇਹ ਗੱਲ ਸਾਹਮਣੇ ਆਈ ਕਿ ਉਹ ਕੁਝ ਅਪਰਾਧੀਆਂ ਦੇ ਸੰਪਰਕ ‘ਚ ਸੀ ਅਤੇ ਉਸ ਨੇ ਇਹ ਹਥਿਆਰ ਰਵੀ ਬਲਾਚੌਰੀਆ ਦੇ ਨਿਰਦੇਸ਼ਾਂ ‘ਤੇ ਮੱਧ ਪ੍ਰਦੇਸ਼ ਤੋਂ ਮੰਗਵਾਏ ਸਨ। ਹਥਿਆਰਾਂ ਦੀ ਇਹ ਖੇਪ ਮੁਹਾਲੀ, ਖਰੜ ਅਤੇ ਨਵਾਂਸ਼ਹਿਰ ਵਿੱਚ ਵੱਖ-ਵੱਖ ਅਪਰਾਧੀਆਂ ਨੂੰ ਪਹੁੰਚਾਈ ਜਾਣੀ ਸੀ। ਇਹ ਹਥਿਆਰ ਜਬਰੀ ਵਸੂਲੀ ਅਤੇ ਗੈਂਗ ਵਾਰ ਵਿੱਚ ਵਰਤੇ ਜਾਣੇ ਸਨ। ਇਹ ਪ੍ਰਗਟਾਵਾ ਰਾਜੀਵ ਕੌਸ਼ਲ ਨੇ ਕੀਤਾ। ਫ਼ਿਰੋਜ਼ਪੁਰ ਜੇਲ੍ਹ ਵਿੱਚ ਇੱਕ ਮੋਬਾਈਲ ਵੀ ਬਰਾਮਦ ਹੋਇਆ ਹੈ। ਇਸ ਦੀ ਵਰਤੋਂ ਮੁਲਜ਼ਮ ਰਾਜੀਵ ਕੌਸ਼ਲ ਨੇ ਕੀਤੀ ਸੀ।

ਸੰਗਰੂਰ ਪੁਲਿਸ ਨੇ ਬੁਰਹਾਨਪੁਰ, ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਗੁੱਡੂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਅਪਰਾਧੀਆਂ ਨੂੰ ਹਥਿਆਰ ਸਪਲਾਈ ਕਰਦਾ ਸੀ। ਹੁਣ ਪੁਲਿਸ ਉਸ ਤੋਂ ਪੁੱਛਗਿੱਛ ਕਰਕੇ ਹਥਿਆਰ ਬਣਾਉਣ ਵਾਲੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਬਲਜਿੰਦਰ ਸਿੰਘ ਉਰਫ਼ ਰੌਕ ਖ਼ਿਲਾਫ਼ ਲੁਧਿਆਣਾ ਅਤੇ ਪਟਿਆਲਾ ਦੇ ਵੱਖ-ਵੱਖ ਥਾਣਿਆਂ ਵਿੱਚ 17 ਅਤੇ ਰਾਜੀਵ ਕੌਸ਼ਲ ਉਰਫ਼ ਗੱਗੂ ਖ਼ਿਲਾਫ਼ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਥਾਣਿਆਂ ਵਿੱਚ 19 ਕੇਸ ਦਰਜ ਹਨ।

Advertisement

Related posts

Breaking- ਪੰਜਾਬ ਪੁਲਿਸ ਦੀ ਕੈਦ ਵਿਚੋਂ ਭੱਜੇ ਗੈਂਗਸਟਰ ਦੀਪਕ ਟੀਨੂੰ ਨੂੰ ਪੁਲਿਸ ਨੇ ਦੁਬਾਰਾ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ

punjabdiary

ਯੋ-ਯੋ ਹਨੀ ਸਿੰਘ ਨੂੰ ਵੱਡੀ ਰਾਹਤ, ਵਿਵਾਦਿਤ ਗੀਤ ਨੂੰ ਲੈ ਕੇ FIR ਹੋਵੇਗੀ ਰੱਦ, ਕੈਂਸਲੇਸ਼ਨ ਰਿਪੋਰਟ ਤਿਆਰ

punjabdiary

ਇਮਰਾਨ ਖਾਨ ਦੀਆਂ ਵਧੀਆਂ ਮੁਸ਼ਕਲਾਂ, ਤੋਸ਼ਾਖਾਨਾ ਤੇ ਅਲ ਕਾਦਿਰ ਟਰੱਸਟ ਮਾਮਲੇ ‘ਚ ਵੀ ਹੋਏ ਗ੍ਰਿਫਤਾਰ

punjabdiary

Leave a Comment