ਪੁਲਿਸ ਨੇ ਵੱਖਰੇ ਤਰੀਕੇ ਦਾ ਟਰੈਕਟਰ ਥਾਣੇ ‘ਚ ਕੀਤਾ ਬੰਦ
ਖੰਨਾ, 12 ਮਈ (ਬਾਬੂਸ਼ਾਹੀ)- ਖੰਨਾ ਟ੍ਰੈਫਿਕ ਪੁਲਸ ਨੇ ਇੱਕ ਵੱਖਰੇ ਤਰੀਕੇ ਦਾ ਟਰੈਕਟਰ ਥਾਣੇ ਚ ਬੰਦ ਕੀਤਾ। ਨੌਜਵਾਨ ਨੇ ਇਸ ਟਰੈਕਟਰ ਉਪਰ 52 ਸਪੀਕਰ ਲਗਾਏ ਹੋਏ ਸੀ। ਪ੍ਰੈੱਸਰ ਹਾਰਨ ਲਾਏ ਹੋਏ ਸੀ। ਇਹ ਸਕੂਲਾਂ ਕਾਲਜਾਂ ਬਾਹਰ ਹੁੱਲੜਬਾਜੀ ਕਰਦਾ ਸੀ। ਟਰੈਕਟਰ ਦੀ ਉਚਾਈ ਟਰੱਕ ਨਾਲੋਂ ਵੀ ਵੱਧ ਕੀਤੀ ਹੋਈ ਸੀ। ਇਸ ਨੌਜਵਾਨ ਨੂੰ ਡੇਢ ਤੋਂ ਦੋ ਲੱਖ ਦਾ ਜੁਰਮਾਨਾ ਹੋ ਸਕਦਾ। ਟ੍ਰੈਫਿਕ ਪੁਲਸ ਇੰਚਾਰਜ ਪਰਮਜੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਇਸ ਨੌਜਵਾਨ ਨੂੰ ਪਹਿਲਾਂ ਵੀ ਵਾਰਨਿੰਗ ਦਿੱਤੀ ਗਈ ਸੀ ਪ੍ਰੰਤੂ ਇਹ ਬਾਜ ਨਹੀਂ ਆਇਆ ਤਾਂ ਇਸਨੂੰ ਕਾਬੂ ਕੀਤਾ ਗਿਆ। ਇੱਕ ਵਾਰ ਨੌਜਵਾਨ ਨੇ ਟਰੈਕਟਰ ਭਜਾ ਕੇ ਬਚਣ ਦੀ ਕੋਸ਼ਿਸ਼ ਕੀਤੀ ਜਿਸਨੂੰ ਪਿੱਛਾ ਕਰਕੇ ਫੜਿਆ ਗਿਆ।