Image default
ਤਾਜਾ ਖਬਰਾਂ

ਪੁਲਿਸ ਪ੍ਰਸ਼ਾਸਨ ਲਈ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ : ਐਸ.ਐਚ.ਓ. ਜਗਸੀਰ ਸਿੰਘ

ਪੁਲਿਸ ਪ੍ਰਸ਼ਾਸਨ ਲਈ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ : ਐਸ.ਐਚ.ਓ. ਜਗਸੀਰ ਸਿੰਘ
— ਵਿਕਾਸ ਮਿਸ਼ਨ ਵੱਲੋਂ ਪਲੇਠੀ ਮਿਲਣੀ —

ਸ੍ਰੀ ਮੁਕਤਸਰ ਸਾਹਿਬ, 14 ਮਈ – ਪੁਲਿਸ ਮਹਿਕਮੇਂ ਵਿੱਚ ਪ੍ਰਭਾਵਸ਼ਾਲੀ ਅਤੇ ਵਧੀਆ ਦਿਖ ਰੱਖਣ ਵਾਲੇ ਇਮਾਨਦਾਰ ਅਧਿਕਾਰੀ ਵਜੋਂ ਜਾਣੇ ਜਾਣ ਵਾਲੇ ਜਗਸੀਰ ਸਿੰਘ ਸਬ ਇੰਸਪੈਕਟਰ ਨੇ ਪੁਲਿਸ ਸਟੇਸ਼ਨ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਬਤੌਰ ਐਸ.ਐਚ.ਓ. ਅਹੁਦਾ ਸੰਭਾਲ ਲਿਆ ਹੈ। ਕਰੀਬ ਚਾਲੀ ਹਜ਼ਾਰ ਕਿਲੋਮੀਟਰ ਸਾਇਕਲਿੰਗ ਕਰਕੇ ਆਪਣੇ ਮਹਿਕਮੇਂ ਅਤੇ ਇਲਾਕੇ ਦਾ ਨਾਮ ਉੱਚਾ ਕਰਨ ਵਾਲੇ ਇਸ ਐਸ.ਐਚ.ਓ. ਨਾਲ ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਉੱਚ ਪੱਧਰੀ ਵਫਦ ਨੇ ਅੱਜ ਆਪਣੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਮਿਸ਼ਨ ਦੇ ਸਲਾਹਕਾਰ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਡਾ. ਸੁਰਿੰਦਰ ਗਿਰਧਰ ਅਤੇ ਚੌ. ਬਲਬੀਰ ਸਿੰਘ (ਦੋਵੇਂ ਉਪ ਪ੍ਰਧਾਨ) ਅਤੇ ਨਰਿੰਦਰ ਕਾਕਾ ਫੋਟੋ ਗ੍ਰਾਫਰ ਮੌਜੂਦ ਸਨ। ਸਭ ਤੋਂ ਪਹਿਲਾਂ ਮਿਸ਼ਨ ਵੱਲੋਂ ਨਵੇਂ ਐਸ.ਐਚ.ਓ. ਨੂੰ ਆਪਣਾ ਅਹੁਦਾ ਸੰਭਾਲਣ ’ਤੇ ਵਧਾਈ ਦਿੱਤੀ ਅਤੇ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। ਇਸ ਮੌਕੇ ਗੱਲਬਾਤ ਕਰਦੇ ਹੋਏ ਮਿਸ਼ਨ ਮੈਂਬਰਾਂ ਨੇ ਕਿਹਾ ਕਿ ਜਿਲੇ ਅੰਦਰ ਜਿਲਾ ਪੁਲਿਸ ਮੁਖੀ ਧਰੂਮਨ ਐਚ. ਨਿੰਬਾਲੇ ਦੇ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਅਨੁਸਾਰ ਗੈਰ ਸਮਾਜੀ ਤੱਤਾਂ ਨੂੰ ਨੱਥ ਪਾਉਣ ਦੀ ਵਿਸ਼ੇਸ਼ ਮੁਹਿੰਮ ਚਲਾਈ ਹੋਏ ਹੈ। ਜਿਲੇ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਕਰਨ ਦੀਆਂ ਪ੍ਰਸ਼ੰਸਾਯੋਗ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮਿਸ਼ਨ ਨੇ ਉਮੀਦ ਜਾਹਰ ਕੀਤੀ ਕਿ ਥਾਣਾ ਸਦਰ ਦੇ ਨਵੇਂ ਐਸ.ਐਚ.ਓ. ਇਨਾਂ ਯਤਨਾਂ ਅਤੇ ਕੋਸ਼ਿਸ਼ਾਂ ਨੂੰ ਸਫਲ ਬਣਾਉਣ ਵਿੱਚ ਅਹਿਮ ਰੋਲ ਅਦਾ ਕਰਨਗੇ। ਗੱਲਬਾਤ ਦੌਰਾਨ ਥਾਣਾ ਮੁਖੀ ਨੇ ਵਿਕਾਸ ਮਿਸ਼ਨ ਦੇ ਮੈਂਬਰਾਂ ਨੂੰ ਜੀ ਆਇਆ ਕਹਿੰਦੇ ਹੋਏ ਕਿਹਾ ਕਿ ਪੁਲਿਸ ਪ੍ਰਸ਼ਾਸਨ ਆਪਣੀਆਂ ਨੀਤੀਆਂ ਨੂੰ ਗੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਸਹੀ ਢੰਗ ਨਾਲ ਨੇਪਰੇ ਚਾੜ ਸਕਦੀ ਹੈ। ਉਨਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਥਾਣੇ ਦੀ ਹਦੂਦ ਅੰਦਰ ਗੈਰ ਸਮਾਜੀ ਤੱਤਾਂ ਅਤੇ ਨਸ਼ਾ ਕਾਰੋਬਾਰੀਆਂ ਨੂੰ ਠੱਲ ਪਾਉਣ ਲਈ ਸਰਕਾਰੀ ਹਦਾਇਤਾਂ ਅਤੇ ਉੱਚ ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ ਪੂਰੀ ਨੇਕ ਨੀਤੀ ਨਾਲ ਆਪਣੀ ਡਿਊਟੀ ਨਿਭਾਉਣਗੇ। ਉਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੇ ਕਾਰੋਬਾਰੀਆਂ ਅਤੇ ਹਰ ਗੈਰ ਸਮਾਜੀ ਤੱਤਾਂ ਬਾਰੇ ਪੁਲਿਸ ਨੂੰ ਬਿਨਾ ਝਿਜਕ ਸੂਚਿਤ ਕਰਨ, ਉਨਾਂ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਅਜਿਹੇ ਗੈਰ ਸਮਾਜੀ ਅਨਸਰਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ।

ਫੋਟੋ ਕੈਪਸ਼ਨ : ਮਿਸ਼ਨ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਤੇ ਹੋਰ ਨਵੇਂ ਐਸ.ਐਚ.ਓ. ਜਗਸੀਰ ਸਿੰਘ ਨੂੰ ਗੁਲਦਸਤਾ ਭੇਂਟ ਕਰਦੇ ਹੋਏ।

Advertisement

Related posts

Breaking- ਜਿਲਾ ਫ਼ਰੀਦਕੋਟ ਦੇ ਸਰਕਾਰੀ ਹਾਈ ਸਕੂਲ ਡੋਡ ਦੇ ਵਿਦਿਆਰਥੀਆਂ ਨੇ ਵੇਖੀ ਵਿਧਾਨ ਸਭਾ

punjabdiary

Breaking- ਆਮ ਆਦਮੀ ਪਾਰਟੀ ਦੇ ਵਿਧਾਇਕ ਗੋਗੀ ਨੂੰ, ਗੈਂਗਸਟਰ ਗੋਲਡੀ ਬਰਾੜ ਦਾ ਦੋਸਤ ਦੱਸਕੇ ਜਾਨੋਂ ਮਾਰਨ ਦੇ ਨਾਂ ਤੇ ਮੰਗੀ ਫਿਰੌਤੀ

punjabdiary

Breaking News- ਮੁੱਖ ਮੰਤਰੀ ਨੇ ਕਿਸਾਨਾਂ ਦੇ ਪਰਿਵਾਰਾਂ ਲਈ ਰਾਸ਼ੀ ਜਾਰੀ ਕੀਤੀ

punjabdiary

Leave a Comment