* ਪੁਲਿਸ ਲਾਈਨ ਅੰਮ੍ਰਿਤਸਰ ਵਿਖੇ ਵੀ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ*
*ਮਹਿਲਾ ਦਿਵਸ, ਔਰਤਾਂ ਦੇ ਇਸ ਜੱਜ਼ਬੇ ਨੂੰ ਸਲਾਮ *
ਜੰਡਿਆਲਾ ਗੁਰੂ 9 ਮਾਰਚ ( ਪਿੰਕੂ ਆਨੰਦ, ਸੰਜੀਵ ਸੂਰੀ) :- ਔਰਤ ਚਾਹੇ ਤਾਂ ਕੀ ਨਹੀਂ ਕਰ ਸਕਦੀ ਹਰ ਖੇਤਰ ਵਿੱਚ ਮਰਦਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਹੀਆਂ ਹਨ, ਮਹਿਲਾ ਦਿਵਸ, ਔਰਤਾਂ ਦੇ ਇਸ ਜੱਜ਼ਬੇ ਨੂੰ ਸਲਾਮ ਕਰਦਾ ਹੈ। ਇਹ ਦਿਨ ਔਰਤਾਂ ਦੀ ਸਫਲਤਾ, ਦ੍ਰਿੜਤਾ, ਸ਼ਕਤੀਕਰਨ ਤੇ ਪ੍ਰਾਪਤੀਆਂ ਦਾ ਜਸ਼ਨ ਮਨਾਉਂਦਾ ਹੈ। ਔਰਤਾਂ ਨਾਲ ਹੋ ਰਹੇ ਅਨਿਆਂ ‘ਤੇ ਆਵਾਜ਼ ਉਠਾਉਣ ਦੇ ਨਾਲ-ਨਾਲ ਉਨ੍ਹਾਂ ‘ਤੇ ਵੀ ਜ਼ੋਰ ਦਿੱਤਾ ਗਿਆ। ਇਤਿਹਾਸ ਵਿੱਚ ਝਾਤ ਮਾਰੀਏ ਤਾਂ ਔਰਤਾਂ ਕੋਲ ਉਹ ਅਧਿਕਾਰ ਅਤੇ ਸਾਧਨ ਨਹੀਂ ਸਨ ਜੋ ਮਰਦਾਂ ਕੋਲ ਸਨ, ਤੇ ਜੋ ਔਰਤਾਂ ਨੂੰ ਵੀ ਮਿਲਣੇ ਚਾਹੀਦੇ ਸਨ, ਜਿਸ ਸਬੰਧੀ ਸਮਾਜ਼ ਵਿੱਚ ਔਰਤਾਂ ਪ੍ਰਤੀ ਭੇਦਭਾਵ ਖ਼ਤਮ ਕਰਨ ਅਤੇ ਉਹਨਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰਾਂ ਮਿਲਣ ਲਈ ਜਾਗਰੂਕ ਲਈ ਇਸ ਦਿਨ ਦੀ ਵਿਸ਼ੇਸ਼ ਮਹੱਤਤਾ ਹੈ।ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਇਤਿਹਾਸ ਦੇ ਸਬੰਧ ਵਿੱਚ ਪੁਲਿਸ ਲਾਈਨ, ਅੰਮ੍ਰਿਤਸਰ ਸ਼ਹਿਰ ਵਿੱਖੇ ਮਹਿਲਾਂ ਪੁਲਿਸ ਕਰਮਚਾਰੀਆਂ/ਅਧਕਾਰੀਆਂ ਨਾਲ ਇਹ ਦਿਨ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਡਾ. ਸੁਖਚੈਨ ਸਿੰਘ ਗਿੱਲ, ਆਈ.ਪੀ.ਐਸ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ, ਜਿੰਨਾਂ ਦਾ ਸਵਾਗਤ ਸ਼੍ਰੀਮਤੀ ਡੀ. ਸੂਡਰਵਿਜ਼ੀ, ਆਈ.ਪੀ.ਐਸ, ਜੁਆਇੰਟ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਅਤੇ ਸ੍ਰੀਮਤੀ ਜਸਵੰਤ ਕੌਰ,ਪੀ.ਪੀ.ਐਸ, ਏ.ਡੀ.ਸੀ.ਪੀ ਸਪੈਸ਼ਲ, ਅੰਮ੍ਰਿਤਸਰ ਵੱਲੋਂ ਕੀਤਾ ਗਿਆ। ਜਿਸ ਤੋਂ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਵੱਲੋਂ ਸ਼ਮਾ ਰੋਸ਼ਨ ਕੀਤੀ ਗਈ ਅਤੇ ਪ੍ਰੋਗਰਾਮ ਦਾ ਅਗਾਜ਼ ਐਸ.ਆਈ ਰਜ਼ਨੀ ਅਤੇ ਐਸ.ਆਈ ਦਿਲਪ੍ਰੀਤ ਕੌਰ ਵੱਲੋਂ ਇਸ ਦਿਨ ਦੀ ਮਹੱਤਤਾ ਦੱਸਦੇ ਹੋਏ ਕੀਤਾ ਗਿਆ। ਇਸਤੋਂ ਬਾਅਦ ਕਲਚਰ ਪ੍ਰੋਗਰਾਮ ਵਿੱਚ ਮਹਿਲਾ ਸਿਪਾਹੀ ਕ੍ਰਿਸ਼ਮਾ, ਐਸ.ਆਈ ਤੇਜਿੰਦਰ ਕੌਰ ਸਮੇਤ ਮਹਿਲਾਂ ਕਰਮਚਾਰਣਾਂ ਦੀ ਟੀਮ ਨੇ ਗਿੱਧਾ ਤੇ ਭੰਗੜਾ ਅਤੇ ਮਹਿਲਾ ਸਿਪਾਹੀ ਸਿਮਰਨਜੀਤ ਕੌਰ ਅਤੇ ਮਹਿਲਾ/ਐਚ.ਸੀ ਰਾਜ਼ ਰਾਣੀ ਵੱਲੋਂ ਗੀਤ ਗਾ ਕੇ ਤੇ ਆਪਣਾ ਟੈਲਟ ਦਿਖਾਇਆ ਗਿਆ।ਜਦੋਕਿ ਏ.ਐਸ ਆਈ ਹਰਪ੍ਰੀਤ ਸਿੰਘ ਦੀਆਂ ਗਿੱਧਾ ਤੇ ਭੰਗੜਾ ਟੀਮਾਂ ਨੇ ਪੇਸ਼ਕਾਰੀ ਕੀਤੀਇਸਤੋਂ ਬਾਅਦ ਸ੍ਰੀਮਤੀ ਡੀ. ਸੂਡਰਵਿਜ਼ੀ, ਆਈ.ਪੀ.ਐਸ, ਜੁਆਇੰਟ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਨੇ ਇਸ ਦਿਨ ਦੀ ਵਧਾਈ ਦਿੱਤੀ ਅਤੇ ਕਿਹਾ ਇਸ ਦਿਨ ਦੀ ਬਹੁਤ ਮਹੱਤਤਾ ਹੈ ਤੇ ਔਰਤਾਂ ਨੂੰ ਆਪਣੇ ਅਧਿਕਾਰਾਂ ਬਾਰੇ ਜਾਗਰੂਕ ਕਰਵਾਉਂਦਾ ਹੈ।ਇੱਕ ਅਜਿਹਾ ਦੌਰ ਵੀ ਸੀ, ਜਦੋਂ ਸਮਾਜ਼ ਵਿੱਚ ਸਤੀ ਪ੍ਰਥਾ ਪ੍ਰਚੱਲਤ ਸੀ ਤੇ ਔਰਤਾਂ ਨੂੰ ਸਿੱਖਿਆ ਲੈਣ ਦਾ ਵੀ ਅਧਿਕਾਰ ਨਹੀ ਸੀ ਪਰ ਹੋਲੀ ਹੋਲੀ ਸਮਾਜ ਵਿੱਚ ਔਰਤਾਂ ਨੂੰ ਉਹਨਾਂ ਦੇ ਹੱਕਾਂ ਲਈ ਜਾਗਰੂਕ ਕੀਤਾ ਗਿਆ ਤੇ ਉਹਨਾਂ ਨੂੰ ਸਿੱਖਿਆਂ ਦਿੱਤੀ ਗਈ ਤੇ ਅੱਜ ਔਰਤਾਂ ਹਰ ਖੇਤਰ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ। ਜਿਸ ਤਰ੍ਹਾਂ ਕੁਦਰਤ ਸਭ ਜੀਵਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਰੋਸ਼ਨੀ, ਹਵਾ, ਪਾਣੀ ਆਦਿ ਦਿੰਦੀ वे ਹੈ, ਇਸੇ ਤਰ੍ਹਾਂ ਔਰਤਾਂ ਨੂੰ ਵੀ ਇਸ ਸਮਾਜ਼ ਵਿੱਚ ਬਿਨਾਂ ਕਿਸੇ ਭੇਦਭਾਵ ਬਰਾਬਰ ਦਾ ਅਧਿਕਾਰ ਮਿਲਣਾ ਚਾਹੀਦਾ ਹੈ!ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਨੇ ਕਿਹਾ ਕਿ ਸਮਾਜ਼ ਵਿੱਚ ਔਰਤਾਂ ਪ੍ਰਤੀ ਬਰਾਬਰੀ ਦੇ ਹੱਕਾਂ ਦੀ ਗੱਲ ਕਰੀਏ ਤਾਂ ਇਸਦੀ ਸ਼ੁਰੂਆਤ ਪਹਿਲਾਂ ਸਾਡੇ ਘਰ ਤੋਂ ਹੀ ਹੋਣੀ ਚਾਹੀਦੀ ਹੈ ਅਜੇ ਵੀ ਕੁਝ ਅਜਿਹੇ ਲੋਕ ਹਨ, ਜੋ ਲੜਕੀ ਅਤੇ ਲੜਕੇ ਵਿੱਚ ਫ਼ਰਕ ਸਮਝਦੇ ਹਨ। ਅਜਿਹੀ ਸੋਚ ਵਿੱਚ ਬਦਲਾਓ ਲਿਆਉਣ ਦੀ ਲੋੜ ਹੈ ਤਾਂ ਹੀ ਅਸੀਂ ਔਰਤਾਂ ਨੂੰ ਬਰਾਬਰ ਦੇ ਹੱਕ ਦੇ ਸਕਦੇ ਹਾਂ। ਲੜਕੀਆਂ ਨੂੰ ਵੱਧ ਤੋਂ ਵੱਧ ਪੜਾਓ ਅਤੇ ਉਹਨਾਂ ਨੂੰ ਹਰ ਖੇਤਰ ਵਿੱਚ ਅੱਗੇ ਆਉਣ ਦਾ ਮੋਕਾ ਦਿਓ ਤੇ ਕੋਈ ਫਰਕ ਨਾ ਸਮਝੋ ਅਤੇ ਮਹਿਲਾਵਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਜਾਣੂ ਕਰਵਾਉ ਤਾਂ ਹੀ ਸਮਾਜ ਵਿੱਚੋਂ ਅਜਿਹੀਆਂ ਕਰੂਤੀਆਂ ਦੂਰ ਹੋਣਗੀਆਂਉਹਨਾਂ ਪੁਲਿਸ ਮਹਿਲਾਂ ਫੋਰਸ ਨੂੰ ਕਿਹਾ ਕਿ ਤੁਸੀ ਚੰਗੀ ਸਿੱਖਿਆ ਪ੍ਰਾਪਤ ਕਰਕੇ ਪੁਲਿਸ ਦੀ ਨੌਕਰੀ ਕਰ ਰਹੇ ਹੋ, ਤੁਹਾਡੇ ਮਾਤਾ-ਪਿਤਾ ਨੂੰ ਤੁਹਾਡੇ ਪਰ ਬਹੁਤ ਮਾਨ ਮਹਿਸੂਸ ਹੁੰਦਾ ਹੈ। ਲੋਕਾਂ ਨੂੰ ਪੁਲਿਸ ਤੋਂ ਬਹੁਤ ਉਮੀਦ ਹੁੰਦੀ ਹੈ, ਖਾਸ ਕਰਕੇ ਮਹਿਲਾਂ ਫੋਰਸ ਨੂੰ ਔਰਤਾਂ ਵਿਰੁੱਧ ਅਪਰਾਧ ਨਾਲ ਸਬੰਧਤ ਮਿਲਣ ਵਾਲੀਆਂ ਸ਼ਿਕਾਇਤਾਂ ਨੂੰ ਬੜੀ ਸੰਜੀਦਗੀ ਨਾਲ ਸੁਣ ਕੇ ਉਸਦਾ ਹੱਲ ਕਰਨਾ ਚਾਹੀਦਾ ਹੈ। ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਮਹਿਲਾਵਾਂ ਦੀ ਸੁਰੱਖਿਆ ਲਈ ਹਰ ਸਮੇ ਤੱਤਪਰ ਹੈ ਹਰੇਕ ਥਾਣੇ ਵਿੱਚ ਮਹਿਲਾਂ ਮਿੱਤਰ ਡੈਸਕ ਬਣਾਏ ਗਏ ਹਨ ਤੇ ਹੈਲਪ ਲਾਈਨ ਨੰਬਰ 112, 181 ਪਰ ਸੰਪਰਕ ਕਰਕੇ ਪੁਲਿਸ ਦੀ ਮੱਦਦ ਹਾਸਲ ਕਰ ਸਕਦੇ ਹਨ।ਆਖਿਰ ਵਿੱਚ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਨੇ ਪੁਲਿਸ ਕਰਮਚਾਰਣਾਂ ਨੂੰ ਡਿਊਟੀ ਦੌਰਾਨ ਆਉਂਣ ਵਾਲੀਆਂ ਮੁਸ਼ਕਲਾਂ ਤੇ ਸੁਝਾਓ ਸੁਣ ਕੇ ਉਹਨਾਂ ਦਾ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਪ੍ਰੋਗਰਾਮ ਵਿੱਚ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਸਮੇਂ ਸ੍ਰੀ ਸੂਬਾ ਸਿੰਘ,ਪੀ.ਪੀ.ਐਸ, ਡੀ.ਸੀ.ਪੀ, ਸਥਾਨਿਕ, ਅੰਮ੍ਰਿਤਸਰ, ਸ੍ਰੀ ਰਵੀ ਕੁਮਾਰ,ਆਈ.ਪੀ.ਐਸ, ਏ.ਡੀ.ਸੀ.ਪੀ ਸਥਾਨਿਕ,ਅੰਮ੍ਰਿਤਸਰ ਅਤੇ ਸ੍ਰੀ ਗੁਰਿੰਦਰਬੀਰ ਸਿੰਘ, ਪੀ.ਪੀ.ਐਸ, ਏ.ਸੀ.ਪੀ ਸਥਾਨਿਕ,ਅੰਮ੍ਰਿਤਸਰ ਹਾਜ਼ਰ ਸਨ