Image default
About us

ਪੁਲਿਸ ਵੱਲੋਂ ਲਾਗੂ ਕੀਤਾ ਜਾਵੇਗਾ “ਸਾਂਝ ਸਮਾਜਿਕ ਹਿੱਸੇਦਾਰੀ ਪ੍ਰੋਗਰਾਮ”

ਪੁਲਿਸ ਵੱਲੋਂ ਲਾਗੂ ਕੀਤਾ ਜਾਵੇਗਾ “ਸਾਂਝ ਸਮਾਜਿਕ ਹਿੱਸੇਦਾਰੀ ਪ੍ਰੋਗਰਾਮ”

ਐਸ.ਏ.ਐਸ. ਨਗਰ, 8 ਮਈ (ਬਾਬੂਸ਼ਾਹੀ)- ਪੰਜਾਬ ਪੁਲਿਸ ਵੱਲੋ ਪਰਿਵਾਰਕ ਝਗੜਿਆਂ ਸਬੰਧੀ ਸ਼ਿਕਾਇਤਾਂ ਦੇ ਹੱਲ, ਨਸ਼ਾ ਛੁਡਾਊ, ਲਿੰਗ ਅਧਾਰਤ ਵਿਤਕਰੇ ਵਿਰੁੱਧ, ਸਾਇਬਰ ਅਪਰਾਧ ਦੀ ਰੋਕਥਾਮ ਅਤੇ ਇਸ ਸਬੰਧੀ ਸਮਾਜ ਅਧਾਰਤ ਜਾਗਰੂਕਤਾ ਪ੍ਰੋਗਰਾਮ ਚਲਾਉਣ ਲਈ ਪੰਜਾਬ ਪੁਲਿਸ ਦੇ ਕਮਿਊਨਟੀ ਅਫੇਅਰਜ਼ ਡਿਵੀਜ਼ਨ ਵੱਲੋਂ “ਸਾਂਝ ਸਮਾਜਿਕ ਹਿੱਸੇਦਾਰੀ ਪ੍ਰੋਗਰਾਮ” ਲਾਗੂ ਕੀਤਾ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਐੱਸ ਪੀ (ਐਚ) ਸ. ਅਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਵਿੱਚ ਪੰਜਾਬ ਦੇ ਹਰ ਖੇਤਰ ਦੇ ਮਾਹਿਰਾਂ ਨੂੰ ਸਵੈ-ਇੱਛੁਕ ਦੇ ਤੌਰ ‘ਤੇ “ਸਾਂਝ ਸਹਿਯੋਗੀ ਨਾਗਰਿਕ” ਵਜੋਂ ਟੀਮ ਦਾ ਹਿੱਸਾ ਬਣਾਇਆ ਜਾਵੇਗਾ। ਜਿਸ ਸਬੰਧੀ ਵਿਦਿਆਕ ਯੋਗਤਾ ਗ੍ਰੈਜੂਏਸ਼ਨ ਦੀ ਡਿਗਰੀ ਅਤੇ ਪ੍ਰੋਫੈਸ਼ਨਲ\ਰਿਟਾਇਰਡ ਸਰਕਾਰੀ ਅਧਿਕਾਰੀਆਂ ਨੂੰ ਤਰਜੀਹ ਦਿੱਤੀ ਜਾਵੇਗੀ।
ਇਹ ਸਮਾਜਿਕ ਵਲੰਟੀਅਰ ਨੂੰ “ਸਾਂਝ ਸਹਿਯੋਗੀ ਨਾਗਰਿਕ” ਵਜੋਂ ਮਨੋਨੀਤ ਕੀਤਾ ਜਾਵੇਗਾ ਅਤੇ ਬਿਨਾਂ ਕਿਸੇ ਲਾਭ ਜਾਂ ਅਦਾਇਗੀ ਦੇ ਕੰਮ ਕਰਨਗੇ।
ਇਸ ਦੀ ਰਜਿਸਟ੍ਰੇਸਨ ਸਬੰਧੀ ਸਵੈ-ਇੱਛੂਕ ਵਿਅਕਤੀ http://www.ppsaanjh.in/ ‘ਤੇ ਆਨਲਾਇਨ ਉਪਲਬਧ ਅਰਜ਼ੀ ਫਾਰਮ ਭਰ ਸਕਦੇ ਹਨ। ਬਿਨੈ- ਪੱਤਰ ਫਾਰਮ ਨੂੰ ਆਨ-ਲਾਇਨ 15 ਮਈ ਤੱਕ ਭਰੀਆ ਜਾ ਸਕਦਾ ਹੈ।

Related posts

ਲੁਧਿਆਣਾ ‘ਚ ਵੱਡਾ ਹਾ.ਦਸਾ: ਧੁੰਦ ਕਾਰਨ 30 ਵਾਹਨਾਂ ਦੀ ਜ਼ਬਰਦਸਤ ਟੱਕਰ, ਵਾਲ-ਵਾਲ ਬਚੇ 40 ਬੱਚੇ

punjabdiary

2 ਸਿੱਖ ਉਮੀਦਵਾਰਾਂ ਨੂੰ HC ਜੱਜਾਂ ਵਜੋਂ ਅਜੇ ਤੱਕ ਨਹੀਂ ਮਿਲੀ ਮਨਜ਼ੂਰੀ, ਸੁਪਰੀਮ ਕੋਰਟ ਨੇ ਕੇਂਦਰ ‘ਤੇ ਚੁੱਕੇ ਸਵਾਲ

punjabdiary

Breaking- ਮੁਕੇਸ਼ ਅੰਬਾਨੀ ਨੇ ਮੀਟਿੰਗ ਵਿਚ ਕਿਹਾ ਰਿਲਾਇੰਸ 5-ਜੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ

punjabdiary

Leave a Comment