ਪੂਨਾ ਰਾਣੀ ਜੀਤਪੁਰ ਨੂੰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਨਵਾਂ ਸ਼ਹਿਰ ਦਾ ਪ੍ਰਧਾਨ ਬਣਾਇਆ ਗਿਆ
– ਨਵਾਂ ਸ਼ਹਿਰ ਵਿੱਚ ਚੱਲ ਰਹੇ ਆਂ ਗਣਵਾੜੀ ਸੈਂਟਰਾਂ ਦਾ ਕਿਰਾਇਆ ਦੋ ਹਫ਼ਤਿਆਂ ਤੱਕ ਨਾ ਦਿੱਤਾ ਗਿਆ ਤਾਂ ਜ਼ਿਲਾ ਪ੍ਰੋਗਰਾਮ ਅਫ਼ਸਰ ਦੇ ਦਫ਼ਤਰ ਅੱਗੇ ਲਗਾਇਆ ਜਾਵੇਗਾ ਰੋਸ ਧਰਨਾ – ਹਰਗੋਬਿੰਦ ਕੌਰ
ਨਵਾਂ ਸ਼ਹਿਰ, 30 ਅਪ੍ਰੈਲ ()- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਨਵਾਂ ਸ਼ਹਿਰ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਕਰਵਾਈ ਗਈ । ਜਿਸ ਦੌਰਾਨ ਪੂਨਾ ਰਾਣੀ ਜੀਤਪੁਰ ਨੂੰ ਜ਼ਿਲਾ ਨਵਾਂ ਸ਼ਹਿਰ ਦਾ ਪ੍ਰਧਾਨ ਬਣਾਇਆ ਗਿਆ । ਜਦੋਂ ਕਿ ਪੂਨਮ ਜੰਡੀ ਨੂੰ ਸੀਨੀਅਰ ਮੀਤ ਪ੍ਰਧਾਨ , ਸੁਰੇਸ਼ ਕਸਾਲਾ ਨੂੰ ਮੀਤ ਪ੍ਰਧਾਨ , ਮਨਜੀਤ ਕੌਰ ਜਾਡਲੀ ਨੂੰ ਜਨਰਲ ਸਕੱਤਰ , ਪਰਮਜੀਤ ਕੌਰ ਭੱਦੀ ਅਤੇ ਬਲਜੀਤ ਕੌਰ ਲਾਲੋ ਮਾਜਰਾ ਨੂੰ ਸਹਾਇਕ ਸਕੱਤਰ , ਕੁਲਵੰਤ ਕੌਰ ਮਜਾਰੀ ਨੂੰ ਵਿੱਤ ਸਕੱਤਰ , ਸੀਤਾ ਰਾਣੀ ਨਵਾਂ ਸ਼ਹਿਰ ਨੂੰ ਸਹਾਇਕ ਵਿੱਤ ਸਕੱਤਰ , ਊਸ਼ਾ ਝਿੰਗੜਾਂ ਨੂੰ ਪ੍ਰੈਸ ਸਕੱਤਰ , ਨਰਿੰਦਰ ਸੋਢੀਆਂ ਨੂੰ ਪ੍ਰਚਾਰ ਸਕੱਤਰ ਅਤੇ ਮਨਪ੍ਰੀਤ ਕੌਰ ਮੁਬਾਰਕਪੁਰ ਨੂੰ ਜਥੇਬੰਧਕ ਸਕੱਤਰ ਬਣਾਇਆ ਗਿਆ । ਇਸ ਮੌਕੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਸੂਬੇ ਅੰਦਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ । ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਅਤੇ ਹੈਲਪਰਾਂ ਨੂੰ ਪੱਕਾ ਕੀਤਾ ਜਾਵੇ । ਇਸ ਤੋਂ ਇਲਾਵਾ ਸਾਲ 2017 ਤੋਂ ਆਂਗਣਵਾੜੀ ਸੈਂਟਰਾਂ ਦੇ ਖੋਹੇ ਹੋਏ ਬੱਚੇ ਵਾਪਸ ਕੀਤੇ ਜਾਣ । ਹਰਗੋਬਿੰਦ ਕੌਰ ਨੇ ਕਿਹਾ ਕਿ ਨਵਾਂ ਸ਼ਹਿਰ ਵਿਖੇ ਸ਼ਹਿਰੀ ਖੇਤਰ ਅੰਦਰ ਚੱਲ ਰਹੇ ਸਾਰੇ ਹੀ ਆਂਗਣਵਾੜੀ ਸੈਂਟਰਾਂ ਦਾ ਕਿਰਾਇਆ ਪਿਛਲੇਂ ਚਾਰ ਸਾਲਾਂ ਤੋਂ ਵਰਕਰਾਂ ਨੂੰ ਨਹੀਂ ਦਿੱਤਾ ਗਿਆ ਤੇ ਵਰਕਰਾਂ ਆਪਣੇ ਪੱਲਿਉਂ ਲਗਭਗ 36-36 ਹਜ਼ਾਰ ਰੁਪਈਆ ਭਰੀ ਬੈਠੀਆਂ ਹਨ । ਉਹਨਾਂ ਕਿਹਾ ਕਿ ਇਹਨਾਂ ਵਰਕਰਾਂ ਨੂੰ ਤੁਰੰਤ ਕਿਰਾਇਆ ਦਿੱਤਾ ਜਾਵੇ । ਉਹਨਾਂ ਨੇ
ਪੰਜਾਬ ਸਰਕਾਰ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਸਖਤ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਦੋ ਹਫ਼ਤਿਆਂ ਤੱਕ ਵਰਕਰਾਂ ਨੂੰ ਸੈਂਟਰਾਂ ਦਾ ਕਿਰਾਇਆ ਨਾ ਦਿੱਤਾ ਗਿਆ ਤਾਂ ਨਵਾਂ ਸ਼ਹਿਰ ਵਿਖੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ।
ਫੋਟੋ ਕੈਪਸ਼ਨ – ਨਵਾਂ ਸ਼ਹਿਰ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਹਰਗੋਬਿੰਦ ਕੌਰ ।
ਨਵੇਂ ਚੁਣੇ ਗਏ ਅਹੁਦੇਦਾਰਾਂ ਨਾਲ ਸੂਬਾ ਪ੍ਰਧਾਨ ਹਰਗੋਬਿੰਦ ਕੌਰ ।