Image default
ਤਾਜਾ ਖਬਰਾਂ

ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਦਾ ਮੱਖੂ ਪਹੁੰਚਣ ਤੇ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਕੀਤਾ ਗਿਆ ਭਰਵਾਂ ਸਵਾਗਤ

ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਦਾ ਮੱਖੂ ਪਹੁੰਚਣ ਤੇ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਕੀਤਾ ਗਿਆ ਭਰਵਾਂ ਸਵਾਗਤ
ਮੱਖੂ 7 ਐਪ੍ਰਲ (ਜਸਵੰਤ ਗੋਗੀਆ/ ਭੁੱਲਰ ਕਿਲੀ ਨੌ ਅਬਾਦ) ਜਿਥੇ ਅੱਜ ਰਵਾਇਤੀ ਪਾਰਟੀਆਂ ਦੇ ਆਗੂਆਂ ਵੱਲੋਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀਆਂ ਖਬਰਾਂ ਆਮ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਉਥੇ ਆਦਮੀ ਪਾਰਟੀ ਆਪਣੇ ਵਾਅਦੇ ਅਨੁਸਾਰ ਦੂਜੀਆਂ ਰਵਾਇਤੀ ਪਾਰਟੀਆਂ ਨਾਲੋਂ ਵੱਖਰੇ ਅੰਦਾਜ਼ ਨਾਲ ਕੰਮ ਕਰ ਰਹੀ ਹੈ ਅਤੇ ਇੱਕ ਗੱਲ ਹੋਰ ਬੜੀ ਚੰਗੀ ਲੱਗ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਵਿੱਚ ਆਪਸੀ ਤਾਲਮੇਲ ਦੀਆਂ ਖਬਰਾਂ ਅਕਸਰ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ।ਇਹ ਆਪਸੀ ਤਾਲਮੇਲ ਨਾਲ ਲੋਕਾਂ ਨੂੰ ਪੰਜਾਬ ਦੀ ਤਰੱਕੀ ਦੀਆਂ ਆਸਾਂ ਹੋਰ ਪੱਕੀਆਂ ਹੁੰਦੀਆਂ ਜਾਪ ਰਹੀਆਂ ਹਨ। ਆਪਸੀ ਤਾਲਮੇਲ ਦੀ ਇਸੇ ਲੜੀ ਤਹਿਤ ਅੱਜ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਆਪਣੀ ਨਿੱਜੀ ਫੇਰੀ ਦੌਰਾਨ ਮੱਖੂ ਪੁੱਜੇ ਜਿਥੇ ਹਲਕਾ ਵਿਧਾਇਕ ਸ੍ਰੀ ਨਰੇਸ਼ ਕਟਾਰੀਆ ਅਤੇ ਯੂਥ ਆਗੂ ਸ਼ੰਕਰ ਕਟਾਰੀਆ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ।ਇਸ ਮੌਕੇ ਹਲਕਾ ਜ਼ੀਰਾ ਦੇ ਪਿੰਡਾਂ ਦੀ ਤਰੱਕੀ ਲਈ ਵਿਕਾਸ ਕਾਰਜਾਂ ਤੇ ਅਹਿਮ ਵਿਚਾਰਾਂ ਕੀਤੀਆਂ ਗਈਆਂ। ਪੰਚਾਇਤ ਮੰਤਰੀ ਵੱਲੋਂ ਪੰਜਾਬ ਦੇ ਪਿੰਡਾਂ ਨੂੰ ਵਿਕਾਸ ਕਾਰਜਾਂ ਨਾਲ ਨਵੇਕਲੀ ਦਿਖ ਦੇਣ ਦਾ ਵਿਸ਼ਵਾਸ ਦਵਾਇਆ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ, ਜ਼ਿਲ੍ਹਾ ਯੂਥ ਪ੍ਰਧਾਨ ਗੋਰਾ ਕੀਮੇ ਵਾਲਾ, ਹਰਜਿੰਦਰ ਸਿੰਘ ਸਰਪੰਚ ਹਸ਼ਮਤਵਾਲਾ, ਗੁਰਮਨਦੀਪ ਸਿੰਘ, ਮੇਜ਼ਰ ਸਿੰਘ ਪੀ ਏ, ਜਰਨੈਲ ਸਿੰਘ ਸੰਧੂ,ਜੋਗਾ ਸਿੰਘ ਨੰਗਲ, ਸੁਖਦੇਵ ਸਿੰਘ ਬਾਬਾ ਟੈਣੀ, ਬਲਦੇਵ ਸਿੰਘ ਸਾਬਕਾ ਸਰਪੰਚ, ਨਿਰਵੈਰ ਸਿੰਘ ਸਾਬਕਾ ਸਰਪੰਚ, ਗੁਰਜੀਤ ਸਿੰਘ ਭੁੱਲਰ, ਪ੍ਰਗਟ ਸਿੰਘ ਵੜੈਚ,ਰਾਜ ਸਿੰਘ ਧਾਲੀਵਾਲ ਝੰਡਾ ਬੱਗਾ ਨਵਾਂ, ਨਰਿੰਦਰ ਸਿੰਘ ਮੁਬਾਰੇ ਵਾਲਾ, ਗੁਰਲਾਲ ਸਿੰਘ ਛੀਨਾ,ਹੀਰਾ ਸਿੰਘ ਭੁੱਲਰ,ਰਣਜੀਤ ਸਿੰਘ ਰਾਣਾ, ਸਾਹਿਬ ਸਿੰਘ ਰਸੂਲਪੁਰ, ਕਸ਼ਮੀਰ ਸਿੰਘ ਭੁੱਲਰ, ਦਿਲਬਾਗ ਸਿੰਘ ਝੰਡਾ ਬੱਗਾ ਨਵਾਂ,ਸੁਰਜੀਤ ਸਿੰਘ ਭੁੱਲਰ,ਸਾਰਜ ਸਿੰਘ ਬਾਠ, ਕੈਪਟਨ ਨਛੱਤਰ ਸਿੰਘ, ਜਸਵੰਤ ਸਿੰਘ ਲਾਟ, ਗੁਰਪਾਲ ਸਿੰਘ ਸੀਹਾਂਪਾੜੀ, ਜਸਵੀਰ ਸਿੰਘ ਸਸਤੇ ਵਾਲੀ, ਜੁਗਰਾਜ ਸਿੰਘ ਵੜੈਚ, ਕਾਬਲ ਸਿੰਘ ਬੂਟੇਵਾਲਾ ਮੈਂਬਰ ਬਲਾਕ ਸੰਮਤੀ, ਸੰਮਸੇਰ ਸਿੰਘ ਸ਼ੇਰਾ ਧਾਲੀਵਾਲ,ਪਵਨ ਕਟਾਰੀਆ, ਸੁਰਿੰਦਰ ਸਿੰਘ ਘਾਰੂ, ਖੁਸ਼ਵੰਤ ਸਿੰਘ ਸਾਨ੍ਹਕਾ, ਬਲਵਿੰਦਰ ਸਿੰਘ ਲੱਲੇ, ਸ਼ਿੰਦਰ ਸਿੰਘ ਮੰਝਵਾਲਾ, ਜਗਬੀਰ ਸਿੰਘ ਭੁੱਲਰ, ਜਸਵੰਤ ਸਿੰਘ ਮਨੇਸ, ਦਵਿੰਦਰ ਕਟਾਰੀਆ, ਰਜਿੰਦਰ ਔਜਲਾ, ਅਵਤਾਰ ਸਿੰਘ ਅੰਮੀ ਵਾਲਾ ਮੁਖਤਿਆਰ ਸਿੰਘ ਸਰਪੰਚ ਮਾਛੀਆਂ,ਨਸੀਬ ਸਿੰਘ ਮਾਹਲੇ ਵਾਲਾ, ਲਾਡੀ ਬੁਰਜ,ਤੋਂ ਇਲਾਵਾ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Related posts

Breaking- ਜ਼ਿਲਾ ਪੱਧਰੀ ਫੂਡ ਸੇਫਟੀ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ

punjabdiary

ਅਹਿਮ ਖ਼ਬਰ -ਉੱਘੇ ਸ਼ਾਇਰ ਗੁਰਭਜਨ ਗਿੱਲ ਨੂੰ ਨੰਦ ਲਾਲ ਨੂਰਪੁਰੀ ਪੁਰਸਕਾਰ ਭੇਟ

punjabdiary

Breaking- ਲੜਕੇ/ਲੜਕੀਆਂ ਅੰਡਰ 17 ਜਿਲਾ ਪੱਧਰੀ ਅਥਲੈਟਿਕਸ, ਵਾਲੀਬਾਲ ਆਦਿ ਮੁਕਾਬਲੇ ਕਰਵਾਏ

punjabdiary

Leave a Comment