Image default
ਤਾਜਾ ਖਬਰਾਂ

ਪੇਂਡੂ ਸਿਹਤ,ਸਫਾਈ ਤੇ ਖੁਰਾਕ ਕਮੇਟੀ ਦੀ ਮੀਟਿੰਗ ਲਾਜ਼ਮੀ

ਪੇਂਡੂ ਸਿਹਤ,ਸਫਾਈ ਤੇ ਖੁਰਾਕ ਕਮੇਟੀ ਦੀ ਮੀਟਿੰਗ ਲਾਜ਼ਮੀ
ਕਮੇਟੀ ਬਦਲ ਸਕਦੀ ਹੈ ਪਿੰਡ ਦੀ ਨੁਹਾਰ
ਸਾਦਿਕ – ਪੇਂਡੂ ਸਿਹਤ,ਸਫਾਈ ਤੇ ਖੁਰਾਕ ਕਮੇਟੀ (ਵੀ.ਐਚ.ਐਸ.ਐਨ.ਸੀ) ਦੇ ਟ੍ਰੇਨਰ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਹਰ ਪਿੰਡ ਵਿੱਚ ਵੀ.ਐਚ.ਐਸ.ਐਨ.ਸੀ ਸਥਾਪਿਤ ਕੀਤੀ ਗਈ ਹੈ। ਸਰਕਾਰ ਵੱਲੋਂ ਇਸ ਕਮੇਟੀ ਵਿੱਚ ਪਿੰਡ ਦੀ ਮਹਿਲਾ ਪੰਚ ਨੂੰ ਇਸ ਕਮੇਟੀ ਦਾ ਚੇਅਰਪਰਸਨ,ਆਸ਼ਾ ਵਰਕਰ ਨੂੰ ਮੈਂਬਰ ਸਕੱਤਰ,ਏ.ਐਨ.ਐਮ.,ਆਂਗਣਵਾੜੀ ਵਰਕਰ,ਸਕੂਲ ਅਧਿਆਪਕ,ਇੱਕ ਵਲੰਟੀਅਰ,ਮਨਰੇਗਾ ਕੋਆਰਡੀਨੇਟਰ,ਸਮਾਜਸੇਵੀ ਸੰਸਥਾਂ ਦਾ ਨੁਮਾਇੰਦਾ,ਸੈਲਫ ਹੈਲਪ ਗਰੁੱਪ ਦਾ ਨੁਮਾਇੰਦਾ,ਯੂਥ ਕਲੱਬ ਦਾ ਨੁਮਾਇੰਦਾ,ਇੱਕ ਗਰਭਵਤੀ ਔਰਤ,ਇੱਕ ਮਰੀਜ਼,ਮੈਡੀਕਲ ਅਫਸਰ,ਆਸ਼ਾ ਫੈਸਿਲੀਟੇਟਰ,ਆਈ.ਸੀ.ਡੀ.ਐਸ ਸੁਪਰਵਾੀਜ਼ਰ,ਪੰਚਾਇਤ ਸਕੱਤਰ,ਪੰਚਾਇਤ ਮੈਂਬਰ,ਸਾਬਕਾ ਫੌਜੀ ਨੂੰ ਮੈਂਬਰ ਵੱਜੋਂ ਸ਼ਾਮਿਲ ਕੀਤਾ ਗਿਆ ਹੈ। ਇਸ ਕਮੇਟੀ ਦੀ ਹਰ ਮਹੀਨੇ ਪਿੰਡ ਪੱਧਰ ਤੇ ਸਾਂਝੀ ਥਾਂ ਤੇ ਇੱਕ ਮੀਟਿੰਗ ਲਾਜ਼ਮੀ ਕਰਨੀ ਚਾਹੀਦੀ ਹੈ, ਮੀਟਿੰਗ ਵਿੱਚ ਪਿੰਡ ਵਿੱਚ ਸਿਹਤ ਸੇਵਾਵਾਂ ਦੇ ਪ੍ਰੋਗਰਾਮਾਂ ਦੀ ਜਾਗਰੂਕਤਾ ਪੈਦਾ ਕਰਨ,ਸਿਹਤ ਯੋਜਨਾਵਾਂ,ਸਿਹਤ ਕਰਮਚਾਰੀਆਂ,ਆਂਗਣਵਾੜੀ ਵਰਕਰਾਂ ਅਤੇ ਸਕੂਲ ਅਧਿਆਪਕਾਂ ਨੂੰ ਸਹਿਯੋਗ ਦੇਕੇ ਕਮੀਆਂ ਨੂੰ ਦੂਰ ਕਰਨ ਚ ਯੋਗਦਾਨ ਪਾਉਣਾ,ਪਿੰਡ ਦੇ ਲੋਕਾਂ ਦੀਆਂ ਸਿਹਤ ਸਮੱਸਿਆਵਾਂ,ਛੱਪੜਾਂ ਗਲੀਆਂ-ਨਾਲੀਆਂ ਦੀ ਸਫਾਈ,ਗਰਭਵਤੀ ਮਹਿਲਾਵਾਂ,ਕੁਪੋਸ਼ਿਤ ਬੱਚਿਆਂ ਦੇ ਲਈ ਸਹੀ ਖੁਰਾਕ ਦਾ ਪ੍ਰਬੰਧ ਤੇ ਚੈਕਅਪ ਅਤੇ ਬਿਮਾਰੀਆਂ ਦੇ ਖਾਤਮੇ ਸਬੰਧੀ ਵਿਚਾਰ-ਵਟਾਂਦਰਾ ਕਰਕੇ ਪਿੰਡ ਦਾ ਸੁਧਾਰ ਕੀਤਾ ਜਾ ਸਕਦਾ ਹੈ।ਇਸ ਕਮੇਟੀ ਰਾਂਹੀ ਆਮਦਨ ਦੇ ਸਾਧਨ ਅਤੇ ਰੋਜ਼ਗਾਰ ਦੇ ਸ੍ਰੋਤ ਵੀ ਪੈਦਾ ਕੀਤੇ ਜਾ ਸਕਦੇ ਹਨ ਜਿਸ ਨਾਲ ਪਿੰਡ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਵੇ,ਪਿੰਡ ਦੀ ਨੁਹਾਰ ਬਦਲੇ ਤੇ ਪਿੰਡ ਖੁਸ਼ਹਾਲ ਅਤੇ ਸਿਹਤਮੰਦ ਬਣ ਜਾਵੇ।
ਟ੍ਰੇਨਰ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ

Related posts

ਜ਼ਿਲ੍ਹਾ ਮੈਂਟਰ, ਬਲਾਕ ਮੈਂਟਰ ਅਤੇ ਪੜ੍ਹੋ ਪੰਜਾਬ ਪ੍ਰੋਜੈਕਟ ਅਧੀਨ ਗ਼ੈਰ ਵਿੱਦਿਅਕ ਕੰਮਾਂ ਤੇ ਤਾਇਨਾਤ 2000 ਤੋਂ ਵੱਧ ਅਧਿਆਪਕ ਤੁਰੰਤ ਸਕੂਲਾਂ ਵਿੱਚ ਵਾਪਿਸ ਭੇਜੇ ਜਾਣ

punjabdiary

Breaking- ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ

punjabdiary

ਫੌਰਚੂਨਰ ਕਾਰ ਬੇਕਾਬੂ ਹੋ ਕੇ ਨਹਿਰ ’ਚ ਡਿੱਗੀ – 5 ਲੋਕਾਂ ਦੀ ਮੌਤ

punjabdiary

Leave a Comment