Image default
ਤਾਜਾ ਖਬਰਾਂ

ਪੋਸ਼ਣ ਪਖਵਾੜਾ ਅਤੇ ਪੋਸ਼ਟਿਕ ਆਹਾਰ ਸਬੰਧੀ ਜਾਗਰੂਕਤਾ ਕੈਂਪ

ਪੋਸ਼ਣ ਪਖਵਾੜਾ ਅਤੇ ਪੋਸ਼ਟਿਕ ਆਹਾਰ ਸਬੰਧੀ ਜਾਗਰੂਕਤਾ ਕੈਂਪ

ਕੋਟਕਪੂਰਾ, 4 ਅਪ੍ਰੈਲ :- ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸੀਡੀਪੀਓ ਕੋਟਕਪੂਰਾ-1 ਵੱਲੋਂ ਨੇੜਲੇ ਪਿੰਡ ਕੋਠੇ ਧਾਲੀਵਾਲ ਵਿੱਚ ਪੋਸ਼ਣ ਪਖਵਾੜਾ ਤਹਿਤ ਅਤੇ ਪੋਸ਼ਣ ਆਹਾਰ ਸਬੰਧੀ ਲੋਕਾਂ ਨੂੰ ਵੱਖ ਵੱਖ ਨੁਕਤਿਆਂ ਤੋਂ ਅਹਿਮ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਗਰਭਵਤੀ ਔਰਤਾਂ, ਕਿਸ਼ੋਰੀਆਂ, ਨਰਸਿੰਗ ਮਾਵਾਂ ਅਤੇ ਹੋਰ ਔਰਤਾਂ ਨੂੰ ਸੰਤੁਲਿਤ ਖੁਰਾਕ ਬਾਰੇ ਜਾਣਕਾਰੀ ਦਿੱਤੀ ਗਈ। ਆਪਣੇ ਸੰਬੋਧਨ ਦੋਰਾਨ ਸੀਡੀਪੀਓ ਮੈਡਮ ਸਰਬਜੀਤ ਕੌਰ ਅਤੇ ਸੁਪਰਵਾਈਜਰ ਕਰਮਜੀਤ ਕੌਰ ਨੇ ਦੱਸਿਆ ਕਿ ਅਨੀਮੀਆਂ ਵਰਗੀ ਬਿਮਾਰੀ ਤੋਂ ਬਚਣ ਲਈ ਸਾਵਧਾਨੀ ਹੋਣੀ ਅਤੇ ਵੱਧ ਤੋਂ ਵੱਧ ਜਾਣਕਾਰੀ ਜਰੂਰੀ ਹੈ। ਉਹਨਾਂ ਅਨੀਮੀਆਂ ਦੇ ਲੱਛਣ, ਬਚਾਅ ਅਤੇ ਇਲਾਜ ਬਾਰੇ ਵੱਖ-ਵੱਖ ਨੁਕਤੇ ਸਾਂਝੇ ਕੀਤੇ। ਉਹਨਾਂ ਦੱਸਿਆ ਕਿ ਘਰ-ਘਰ ਵਿੱਚ ਵੱਧ ਤੋਂ ਵੱਧ ਹਰੀਆਂ ਸਬਜੀਆਂ ਖੁਦ ਉਗਾਉਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਉਹਨਾਂ ਹਰੀਆਂ ਸਬਜੀਆਂ ਦੇ ਲਾਭ ਬਾਰੇ ਵੀ ਵਿਲੱਖਣ ਜਾਣਕਾਰੀ ਦਿੱਤੀ। ਉਹਨਾਂ ਦਾਅਵਾ ਕੀਤਾ ਕਿ ਮਨੁੱਖੀ ਜੀਵਨ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਪੋਸਟਿਕ ਆਹਾਰ ਖਾਣਾ ਚਾਹੀਦਾ ਹੈ ਤੇ ਇਸ ਨਾਲ ਤੰਦਰੁਸਤ ਸਮਾਜ ਦੀ ਸਿਰਜਣਾ ਹੋਵੇਗੀ। ਇਸ ਮੌਕੇ ‘ਕੁਪੋਸ਼ਣ ਨੂੰ ਹਰਾਉਣਾ ਹੈ-ਪੋਸ਼ਣ ਨੂੰ ਜਿਤਾਉਣਾ ਹੈ’ ਵਰਗੇ ਨਾਹਰੇ ਵੀ ਲਾਏ ਗਏ। ਇਸ ਮੌਕੇ ਉਪਰੋਕਤ ਤੋਂ ਇਲਾਵਾ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੀ ਹਾਜਰ ਸਨ।

Related posts

ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,ਫਰੀਦਕੋਟ, ਸ੍ਰੀ ਅਜੀਤ ਪਾਲ ਸਿੰਘ ਵੱਲੋਂ ਕੇਂਦਰੀ ਜੇਲ੍ਹ ਫਰੀਦਕੋਟ ਦਾ ਦੌਰਾ ਕੀਤਾ ਗਿਆ।

punjabdiary

‘ਆਪ’ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਸਮਰਥਨ ਲਈ ਬਾਰ ਐਸੋਸੀਏਸ਼ਨ ਨੇ ਪਾਸ ਕੀਤਾ ਮਤਾ

punjabdiary

ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਵਿੱਚ ਹੋਈ ਭੈੜੀ ਹਾਰ ਤੋਂ ਬਾਅਦ ਬਾਦਲ ਪਰਿਵਾਰ ਖ਼ਿਲਾਫ਼ ਆਵਾਜ਼ਾਂ ਉੱਠਣ ਲੱਗੀਆਂ

punjabdiary

Leave a Comment