ਪ੍ਰਧਾਨ ਮੰਤਰੀ ਜੀ ਦਾ ਪ੍ਰੋਗਰਾਮ ਪ੍ਰੀਖਿਆ ਤੇ ਚਰਚਾ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ (ਬਠਿੰਡਾ) ਵਿਖੇ ਵਿਦਿਆਰਥੀਆਂ ਨੂੰ ਲਾਈਵ ਦਿਖਾਇਆ ਗਿਆ
ਬਠਿੰਡਾ 5 ਅਪ੍ਰੈਲ (ਅੰਗਰੇਜ ਸਿੰਘ ਵਿੱਕੀ/ਬਲਜੀਤ ਸਿੰਘ ਕੋਟਗੁਰੂ)ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ (ਬਠਿੰਡਾ) ਵਿਖੇ ਅੱਜ ਕੰਪਿਊਟਰ ਵਿਭਾਗ ਵੱਲੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਲਾਈਵ ਸੋਅ ਪ੍ਰੀਖਿਆ ਤੇ ਚਰਚਾ ਵਰਚੁਅਲ ਮਾਧਿਅਮ ਰਾਹੀ ਦਿਖਾਇਆ ਗਿਆ। ਜੋ ਤਾਲਕਟੋਰਾ ਸਟੇਡੀਅਮ ਦਿੱਲੀ ਵਿਖੇ ਚੱਲ ਰਿਹਾ ਸੀ। ਕਾਲਜ ਦੇ ਵਿਦਿਆਰਥੀਆਂ ਨੇ ਕੰਪਿਊਟਰ ਰਾਹੀ ਸਾਰਾ ਪ੍ਰੋਗਰਾਮ ਲਾਈਵ ਦੇਖਿਆ।ਪ੍ਰਧਾਨ ਮੰਤਰੀ ਜੀ ਨੇ ਇਸ ਪ੍ਰੋਗਰਾਮ ਰਾਹੀ ਵਿਦਿਆਰਥੀਆਂ ਦੀਆਂ ਆਨਲਾਈਨ ਮਾਧਿਅਮ ਰਾਹੀ ਪੜ੍ਹਾਈ ਵਿੱਚ ਹੋਣ ਵਾਲੀਆਂ ਸਮੱਸਿਆਵਾਂੱ ਸੁਣੀਆਂ ਅਤੇ ਉਹਨਾਂ ਸਮੱਸਿਆਵਾਂ ਨਾਲ ਨਜਿੱਠਣ ਦੇ ਕੀਮਤੀ ਸੁਝਾਅ ਵੀ ਦਿੱਤੇ। ਕੋਰੋਨਾ ਕਾਲ ਦੇ ਦੌਰਾਨ ਵਿਦਿਆਰਥੀਆਂ ਨੇ ਦੋ ਸਾਲ ਤੱਕ ਆਨਲਾਈਨ ਮਾਧਿਅਮ ਰਾਹੀਜ਼ ਸਿੱਖਿਆ ਪ੍ਰਾਪਤ ਕੀਤੀ ਅਤੇ ਇਸ ਨਾਲ ਉਹਨਾਂ ਨੂੰ ਕਈ ਸਮੱਸਿਆਵਾਂ ਵੀ ਆਈਆਂ। ਪ੍ਰਧਾਨ ਮੰਤਰੀ ਜੀ ਨੇ ਪ੍ਰੀਖਿਆ ਤੇ ਚਰਚਾ ਨਾਲ ਦਾ ਇਹ ਲਾਈਵ ਸੋਅ ਕੀਤਾ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਹਾ ਕਿ ਆਨਲਾਈਨ ਮਾਧਿਅਮ ਰਾਹੀ ਸਿੱਖਿਆ ਪ੍ਰਾਪਤ ਕਰਨਾ ਤਕਨੀਕ ਅਤੇ ਸਿੱਖਿਆ ਦੀ ਦੁਨੀਆਂ ਦੀ ਬਹੁਤ ਵੱਡੀ ਕ੍ਰਾਂਤੀ ਹੈ।ਤਾਲਕਟੋਰਾ ਸਟੇਡੀਅਮ ਵਿੱਚ ਇਕੱਤਰ ਹੋਏ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਬਹੁਤ ਸਾਰੇ ਸਵਾਲ ਪ੍ਰਧਾਨ ਮੰਤਰੀ ਜੀ ਤੋ ਪੁੱਛੇ ਅਤੇ ਆਪਣੀਆਂ ਸਮੱਸਿਆਵਾਂ ਦੱਸੀਆਂ। ਇਸ ਦੌਰਾਨ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਦੀਆਂ ਸਮੱਸਿਆਵਾਂ ਨਾਲ ਸਬੰਧਿਤ ਸੁਝਾਅ ਦਿੱਤੇ।ਉਹਨਾਂ ਨੇ ਮਨ ਨੂੰ ਇਕਾਗਰ ਕਰਕੇ ਪੜ੍ਹਾਈ ਵੱਲ ਧਿਆਨ ਦੇਣ ਦਾ ਸੁਝਾਅ ਵਿਦਿਆਰਥੀਆਂ ਨੂੰ ਦਿੱਤਾ। ਉਹਨਾਂ ਕਿਹਾ ਕਿ ਮਾਧਿਅਮ ਭਾਵੇਜ਼ ਆਨਲਾਈਨ ਹੋਵੇ ਜਾਂ ਆਫਲਾਈਨ ਪ੍ਰੰਤੂ ਪੜ੍ਹਾਈ ਮਨ ਨਾਲ ਸਬੰਧਿਤ ਹੈ ਨਾ ਕਿ ਮਾਧਿਅਮ ਨਾਲ। ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਿੱਖਿਆ ਦਬਾਅ ਅਤੇ ਡਰ ਮੁਕਤ ਹੋਣੀ ਚਾਹੀਦੀ ਹੈ। ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ (ਬਠਿੰਡਾ) ਦੇ ਕੰਪਿਊਟਰ ਵਿਭਾਗ ਵੱਲੋ ਇਹ ਬਹੁਮੁੱਲਾ ਉਪਰਾਲਾ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਜੀ ਦਾ ਇਹ ਸੋਅ ਲਾਈਵ ਦਿਖਾਇਆ ਗਿਆ। ਅੰਤ ਵਿੱਚ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪ੍ਰੀਖਿਆ ਤੇ ਚਰਚਾ ਸੋਅ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਹੋਰ ਕਈ ਸੁਝਾਅ ਵਿਦਿਆਰਥੀਆਂ ਨੂੰ ਦਿੱਤੇ ਗਏ। ਇਸ ਸਮੇ ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ.ਮਨੀ ਗੋਇਲ,, ਪ੍ਰੋ. ਮੋਨਿਕਾ ਗੋਇਲ, ਪ੍ਰੋ. ਪਰਮਜੀਤ ਕੌਰ, ਪ੍ਰੋ. ਗਗਨਜੋਤ ਕੌਰ, ਸ੍ਰੀ ਅਮਰਿੰਦਰ ਸਿੰਘ, ਸ੍ਰੀ ਨਵਦੀਪ ਸਿੰਘ, ਪ੍ਰੋ.ਮਨਵਿੰਦਰ ਕੌਰ ਤੇ ਹੋਰ ਸਟਾਫ ਮੈਬਰ ਹਾਜਰ ਸਨ।